ਕੋਰੋਨਾ ਸੰਕਟ ਦੌਰਾਨ ਮਾਨਵਤਾ ਦੀ ਸੇਵਾ ''ਚ ਮਿਸਾਲ ਬਣਿਆ ਡੇਰਾ ਬਿਆਸ

Friday, May 01, 2020 - 05:12 PM (IST)

ਕੋਰੋਨਾ ਸੰਕਟ ਦੌਰਾਨ ਮਾਨਵਤਾ ਦੀ ਸੇਵਾ ''ਚ ਮਿਸਾਲ ਬਣਿਆ ਡੇਰਾ ਬਿਆਸ

ਬਾਬਾ ਬਕਾਲਾ ਸਾਹਿਬ (ਰਾਕੇਸ਼): ਸਮੁੱਚੇ ਦੇਸ਼ ਵਿਚ ਚੱਲ ਰਹੇ ਕੋਰੋਨਾ ਵਾਇਰਸ ਦੌਰਾਨ ਰਾਧਾ ਸੁਆਮੀ ਸਤਿਸੰਗ ਬਿਆਸ ਇਸ ਵੇਲੇ ਮਾਨਵਤਾ ਦੀ ਸੇਵਾ 'ਚ ਸਭ ਤੋਂ ਮੋਹਰੀ ਨਜ਼ਰ ਆ ਰਿਹਾ ਹੈ। ਪੰਜਾਬ ਭਰ ਅਤੇ ਦੂਜੇ ਰਾਜਾਂ ਦੇ ਸਤਿਸੰਗ ਘਰਾਂ ਨੂੰ ਕੁਆਰੰਟਾਈਨ ਵਜੋਂ ਵਰਤਣ ਲਈ ਡੇਰਾ ਬਿਆਸ ਪ੍ਰਮੁੱਖ ਵੱਲੋਂ ਆਦੇਸ਼ ਪਹਿਲਾਂ ਤੋਂ ਹੀ ਜਾਰੀ ਕੀਤੇ ਜਾ ਚੁੱਕੇ ਹਨ, ਪਰ ਹੈਰਾਨੀ ਵਾਲੀ ਗੱਲ ਹੈ ਕਿ ਇਨ੍ਹਾਂ ਕੇਂਦਰਾ 'ਚ ਜਿੱਥੇ ਪ੍ਰਵਾਸੀ ਮਜ਼ਦੂਰਾਂ ਜਾਂ ਸ਼ੱਕੀ ਮਰੀਜ਼ਾਂ ਨੂੰ ਏਕਾਂਤਵਾਸ ਵਜੋਂ ਰੱਖਿਆ ਹੋਇਆ ਹੈ, ਉਨ੍ਹਾਂ ਨੂੰ ਡੇਰਾ ਬਿਆਸ ਵਲੋਂ ਸਾਫ-ਸੁਥਰੇ ਢੰਗ ਨਾਲ ਹਾਈਜੈਨਕ ਭੋਜਨ ਤਿਆਰ ਕਰਕੇ ਤਿੰਨ ਵਕਤ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਚਾਹ, ਫਲ ਫਰੂਟ, ਹਲਦੀ ਵਾਲਾ ਗਰਮ ਪਾਣੀ, ਨਹਾਉਣ ਲਈ ਸਾਬਣ,ਤੇਲ,ਟੁਥਪੇਸਟ ਤੋਂ ਇਲਾਵਾ ਮਾਸਕ ਤੇ ਸੈਨੀਟਾਈਜ਼ਰ ਵੀ ਦਿੱਤੇ ਜਾ ਰਹੇ ਹੈ ਅਤੇ ਸਵੇਰ ਵੇਲੇ ਉਨ੍ਹਾਂ ਨੂੰ ਯੋਗਾ ਵੀ ਕਰਵਾਇਆ ਜਾਂਦਾ ਹੈ।

ਇਹ ਵੀ ਪੜ੍ਹੋ: ਲਾਕਡਾਊਨ ਦੌਰਾਨ ਨਾਭਾ 'ਚ ਵੱਡੀ ਵਾਰਦਾਤ, ਇਕੋ ਦਿਨ ਹੋਏ 2 ਕਤਲ

ਦੇਖਣ ਵਿਚ ਆਇਆ ਹੈ ਕਿ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਉਨ੍ਹਾਂ ਦੀ ਦੇਖਭਾਲ ਲਈ ਨਜ਼ਰ ਨਹੀ ਆਇਆ, ਬਲਕਿ ਡੇਰਾ ਬਿਆਸ ਦੇ ਸੇਵਾਦਾਰ ਹੀ ਅਜਿਹੇ ਲੋਕਾਂ ਦੀ ਸੇਵਾ ਵਿਚ ਦਿਨ ਰਾਤ ਜੁਟੇ ਹੋਏ ਹਨ, ਜੋ ਕਿ ਡੇਰਾ ਬਿਆਸ ਦਾ ਬਹੁਤ ਵੱਡਾ ਯੋਗਦਾਨ ਸਮਝਿਆ ਜਾ ਰਿਹਾ ਹੈ। ਇਨ੍ਹਾਂ ਸਤਿਸੰਗ ਘਰਾਂ 'ਚ ਆਏ ਪ੍ਰਵਾਸੀ ਤੇ ਹੋਰ ਲੋਕ ਘਰ ਦੀ ਸੁੱਖ ਸਹੂਲਤ ਤੋਂ ਕਿਧਰੇ ਵੱਧ ਆਨੰਦ ਮਾਣ ਰਹੇ ਹਨ, ਅਜਿਹੇ ਹੀ ਇਕ ਸੈਂਟਰ ਵਿਚ ਦੇਖਿਆ ਗਿਆ ਕਿ ਏਕਾਂਤਵਾਸ 'ਚ ਰਹੇ ਹਰੇਕ ਵਰਗ ਦੇ ਲੋਕ ਰਾਧਾ ਸੁਆਮੀ ਜਿੰਦਾਬਾਦ ਦੀ ਅਵਾਜ਼ ਬੁਲੰਦ ਕਰ ਰਹੇ ਹਨ, ਜਦਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ, ਜੋ ਕਿ ਸਰਕਾਰ ਦਾ ਮੁੱਢਲਾ ਫਰਜ਼ ਬਣਦਾ ਹੈ। ਕੇਵਲ ਡੇਰਾ ਬਿਆਸ ਹੀ ਉਨ੍ਹਾਂ ਦੀ ਹਰੇਕ ਕਮੀ ਨੂੰ ਪੂਰਾ ਕਰ ਰਹੇ ਹਨ। ਇਹ ਵੀ ਵਰਨਣਯੋਗ ਹੈ ਕਿ ਪੰਜਾਬ ਵਿਚ ਡੇਰਾ ਬਿਆਸ ਦੇ ਬਣੇ ਸਭ ਸੈਂਟਰਾਂ ਨੂੰ ਏਕਾਂਤਵਾਸ ਵਜੋਂ ਵਰਤਿਆ ਜਾ ਰਿਹਾ ਹੈ, ਜਦਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਸਰਕਾਰੀ ਅਦਾਰਾ ਸਕੂਲ, ਸਰਾਂ, ਕਾਲਜਾਂ ਤੇ ਯੂਨੀਵਰਸਿਟੀਆਂ, ਰੈਸਟ ਹਾਊਸ, ਹੋਟਲਾਂ ਆਦਿ ਨੂੰ ਵਰਤੋਂ 'ਚ ਨਹੀ ਲਿਆਂਦਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਵੀ ਚਲਾਈ ਲੰਗਰ ਪ੍ਰਥਾ ਆਖਰੀ ਸਾਹਾਂ 'ਤੇ ਚੱਲਦੀ ਨਜ਼ਰ ਆ ਰਹੀ ਹੈ। ਸਮਾਜ ਸੇਵੀ ਅਤੇ ਦਾਨੀ ਸੱਜਣਾਂ ਨੇ ਵੀ ਆਪਣੀ ਪੂਰੀ ਵਾਹ ਲਾਉਣ ਤੋਂ ਬਾਅਦ ਚੁੱਪ ਧਾਰ ਲਈ ਹੈ। ਅੱਜ ਦੀ ਤਰੀਕ 'ਚ ਜੇਕਰ ਕੋਈ ਸੰਸਥਾ ਇਸ ਔਖੀ ਘੜੀ ਅਤੇ ਆਫਤ ਸਮੇਂ ਹਰੇਕ ਵਰਗ ਦੇ ਲੋਕਾਂ ਲਈ ਰੋਟੀ ਤੇ ਸੁੱਖ ਦਾ ਸਾਧਨ ਬਣੀ ਹੈ, ਤਾਂ ਉਹ ਕੇਵਲ ਰਾਧਾ ਸੁਆਮੀ ਡੇਰਾ ਬਿਆਸ ਹੀ ਹੈ, ਜਿਨ੍ਹਾਂ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਜੀ ਵੱਲੋਂ ਖੁੱਦ ਸਤਿਸੰਗ ਘਰਾਂ 'ਚ ਜਾ ਕੇ ਬਣ ਰਹੇ ਭੋਜਨ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਮੌਜੂਦਾ ਸਮੇਂ 'ਚ ਡੇਰਾ ਬਿਆਸ ਵੱਲੋਂ ਡੇਢ ਕਰੋੜ ਤੋਂ ਜ਼ਿਆਦਾ ਪੈਕਲੰਚ ਤਿਆਰ ਕਰਕੇ ਵੱਖ ਵੱਖ ਪਿੰਡਾਂ ਅਤੇ ਪ੍ਰਸ਼ਾਸਨ ਨੂੰ ਸੋਂਪੇ ਜਾ ਰਹੇ ਹਨ।

ਇਹ ਵੀ ਪੜ੍ਹੋ: ਜਲਾਲਾਬਾਦ ਗਰੀਨ ਜੋਨ ਤੋਂ ਹੋਇਆ ਬਾਹਰ, ਕੋਰੋਨਾ ਦੇ ਚਾਰ ਮਾਮਲੇ ਆਏ ਸਾਹਮਣੇ


author

Shyna

Content Editor

Related News