ਯੂਰਪੀ ਹੋਟਲ ''ਚ ਨਸਲੀ ਭੇਦਭਾਵ ! ਪੱਗ ਵਾਲੇ ਮੁੰਡਿਆਂ ਨੂੰ ਨਹੀਂ ਦਿੱਤੀ Entry

Saturday, Aug 29, 2026 - 04:50 PM (IST)

ਯੂਰਪੀ ਹੋਟਲ ''ਚ ਨਸਲੀ ਭੇਦਭਾਵ ! ਪੱਗ ਵਾਲੇ ਮੁੰਡਿਆਂ ਨੂੰ ਨਹੀਂ ਦਿੱਤੀ Entry

ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਆਸਟ੍ਰੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਸਾਲਜ਼ਬਰਗ ਸ਼ਹਿਰ 'ਚ ਮੋਹਾਲੀ ਦੇ ਰਹਿਣ ਵਾਲੇ ਅਤੇ ਸਟਾਕ ਮਾਰਕੀਟ ਟ੍ਰੇਡਰ ਜਸਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਨੂੰ 'ਕੂਲ ਮਾਮਾ ਹੋਟਲ' 'ਚ ਸਿਰਫ਼ ਇਸ ਲਈ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਸਿਰ 'ਤੇ ਪੱਗ ਬੰਨ੍ਹੀ ਹੋਈ ਸੀ।

ਜਸਪ੍ਰੀਤ ਸਿੰਘ ਅਨੁਸਾਰ ਉਨ੍ਹਾਂ ਨੇ 27 ਅਗਸਤ ਲਈ ਹੋਟਲ ਦੀ ਆਨਲਾਈਨ ਬੁਕਿੰਗ ਕੀਤੀ ਸੀ। ਪਰ ਜਦੋਂ ਉਹ ਹੋਟਲ ਪਹੁੰਚੇ ਤਾਂ ਉੱਥੋਂ ਦੇ ਸਟਾਫ਼ ਨੇ ਉਨ੍ਹਾਂ ਦੀ ਪੱਗ ਨੂੰ ਲੈ ਕੇ 'ਡਰੈੱਸ ਕੋਡ' ਦਾ ਹਵਾਲਾ ਦਿੰਦਿਆਂ ਅੰਦਰ ਜਾਣ ਦੀ ਇਜਾਜ਼ਤ ਦੇਣ ਤੋਂ ਮਨ੍ਹਾ ਕਰ ਦਿੱਤਾ। ਹੋਟਲ 'ਚ ਐਂਟਰੀ ਨਾ ਮਿਲਣ ਤੋਂ ਬਾਅਦ ਜਦੋਂ ਨੌਜਵਾਨਾਂ ਨੇ ਆਪਣੀ ਬੁਕਿੰਗ ਕੈਂਸਲ ਕਰ ਕੇ ਆਪਣੇ ਪੈਸੇ ਵਾਪਸ ਮੰਗੇ, ਤਾਂ ਹੋਟਲ ਮੈਨੇਜਰਾਂ ਨੇ ਰਿਫੰਡ ਦੇਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ- ਤਬਾਹੀ ਵਿਚਾਲੇ ਨੇਪਾਲ ਨੇ ਵਿਦੇਸ਼ੀ ਮਦਦ ਲੈਣ ਤੋਂ ਕੀਤਾ ਇਨਕਾਰ ! PM ਬਾਲੇਨ ਸ਼ਾਹ ਨੇ ਦੱਸਿਆ ਪੂਰਾ ਸੱਚ

 
 
 
 
 
 
 
 
 
 
 
 
 
 
 

A post shared by Jaspreet Singh | Financial Analyst (@jasspreet__singh)

ਇਸ ਮਾਮਲੇ ਮਗਰੋਂ ਦੋਵਾਂ ਪੰਜਾਬੀ ਨੌਜਵਾਨਾਂ ਅਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਦਾਅਵਾ ਕੀਤਾ ਹੈ ਕਿ ਹੋਟਲ ਦੀ ਵੈੱਬਸਾਈਟ 'ਤੇ ਪੱਗ ਜਾਂ ਧਾਰਮਿਕ ਪਹਿਰਾਵੇ 'ਤੇ ਅਜਿਹੀ ਕਿਸੇ ਵੀ ਤਰ੍ਹਾਂ ਦੀ ਰੋਕ ਦਾ ਕੋਈ ਜ਼ਿਕਰ ਨਹੀਂ ਹੈ। ਦੂਜੇ ਪਾਸੇ ਹੋਟਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਰੈਸਟੋਰੈਂਟ ਦੇ ਮਾਹੌਲ ਨੂੰ ਬਣਾਏ ਰੱਖਣ ਲਈ ਕੁਝ ਡਰੈੱਸ ਕੋਡ ਲਾਗੂ ਹਨ, ਜੋ ਉਨ੍ਹਾਂ ਦੀ ਵੈੱਬਸਾਈਟ 'ਤੇ ਲਿਖੇ ਹੋਏ ਹਨ ਤੇ ਉਹ ਇਨ੍ਹਾਂ ਨਿਯਮਾਂ ਦੀ ਉਲੰਘਣਾ ਨਹੀਂ ਕਰਦੇ।

ਜਸਪ੍ਰੀਤ ਸਿੰਘ ਨੇ ਹੋਟਲ ਦੇ ਬਾਹਰ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਇਸ ਘਟਨਾ ਨੂੰ ਨਸਲਵਾਦ ਅਤੇ ਧਾਰਮਿਕ ਭੇਦਭਾਵ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕਈ ਦੇਸ਼ਾਂ 'ਚ ਘੁੰਮ ਚੁੱਕੇ ਹਨ, ਪਰ ਉਨ੍ਹਾਂ ਨਾਲ ਪੱਗ ਕਾਰਨ ਅਜਿਹਾ ਵਤੀਰਾ ਪਹਿਲੀ ਵਾਰ ਹੋਇਆ ਹੈ। ਇਸ ਘਟਨਾ ਤੋਂ ਬਾਅਦ ਦੁਨੀਆ ਭਰ ਦੇ ਸਿੱਖ ਭਾਈਚਾਰੇ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਇਨਸਾਨੀਅਤ ਹੋਈ ਸ਼ਰਮਸਾਰ ! ਲੋਕ ਬਣਾਉਂਦੇ ਰਹੇ ਵੀਡੀਓ ਤੇ ਬੰਦੇ ਨੇ ਹੜ੍ਹ 'ਚ ਜਾਨ ਗੁਆਉਣ ਵਾਲੀ ਔਰਤ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News