ਆਰ. ਟੀ. ਏ. ਦਫਤਰ ਅਚਨਚੇਤ ਛਾਪੇਮਾਰੀ ਦੌਰਾਨ 6 ਕਲਰਕ ਮਿਲੇ ਗੈਰ-ਹਾਜ਼ਰ
Tuesday, Sep 26, 2017 - 02:03 PM (IST)

ਬਠਿੰਡਾ (ਵਿਜੇ) — ਰੀਜ਼ਨਲ ਟ੍ਰਾਂਸਪੋਰਟ ਅਥਾਰਿਟੀ ਬਠਿੰਡਾ ਤੇ ਮਾਨਸਾ ਉਦੈਦੀਪ ਸਿੰਘ ਸਿੱਧੂ ਨੇ ਸਵੇਰੇ ਆਰ. ਟੀ. ਏ. ਦਫਤਰ ਦੀ ਅਚਨਚੇਤ ਛਾਪੇਮਾਰੀ ਕੀਤੀ ਜਿਸ ਦੌਰਾਨ 6 ਕਲਰਕ ਗੈਰ-ਹਾਜ਼ਰ ਪਾਏ ਗਏ। ਸਿੱਧੂ ਨੇ ਸਵੇਰੇ 9.05 ਵਜੇ ਦਫਤਰ ਦੀ ਚੈਕਿੰਗ ਕੀਤੀ।
ਉਨ੍ਹਾਂ ਨੇ ਕਿਹਾ ਕਿ ਗੈਰ-ਹਾਜ਼ਰ ਪਾਏ ਗਏ ਕਲਰਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਸਕੂਲੀ ਬੱਚਿਆਂ ਨੂੰ ਲਿਆਉਣ ਤੇ ਲੈ ਜਾਣ ਵਾਲੇ ਵਾਹਨਾਂ ਦੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਦੇ ਸਿਵਸ ਲਾਈਨ ਇਲਾਕੇ 'ਚ ਜਾਂਚ ਦੌਰਾਨ 7 ਸੂਕਲੀ ਆਟੋ ਰਿਕਸ਼ਾ ਫੜੇ ਗਏ ਹਨ ਜੋ ਕਿ ਬਿਨ੍ਹਾਂ ਡ੍ਰਾਈਵਿੰਗ ਲਾਇਸੰਸ ਤੇ ਪਰਮਿਟ ਦੇ ਚਲ ਰਹੇ ਸਨ।