ਆਰ. ਐੱਮ. ਪੀ. ਡਾਕਟਰ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ''ਚ ਕੁੱਦੇ

Wednesday, Jun 21, 2017 - 06:45 AM (IST)

ਅਜਨਾਲਾ,   (ਫਰਿਆਦ)-  ਸਰਹੱਦੀ ਇਲਾਕੇ ਅਜਨਾਲਾ ਦੀ ਆਰ. ਐੱਮ. ਪੀ. ਡਾਕਟਰ ਯੂਨੀਅਨ ਨੇ ਅਹੁਦੇਦਾਰਾਂ ਤੇ ਵਰਕਰਾਂ ਦੀ ਪ੍ਰਧਾਨ ਡਾ. ਮਹਿੰਦਰ ਸਿੰਘ ਸੋਹਲ ਦੀ ਸਰਪ੍ਰਸਤੀ ਤੇ ਸਰਕਲ ਗੱਗੋਮਾਹਲ ਦੇ ਪ੍ਰਧਾਨ ਡਾ. ਕੇ. ਐੱਸ. ਘੁੰਮਾਣ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ 'ਚ ਕੁੱਦਦਿਆਂ ਇਸ ਨੂੰ ਸਫਲ ਬਣਾਉਣ ਦਾ ਫੈਸਲਾ ਕੀਤਾ।
ਇਸ ਮੌਕੇ ਡਾ. ਕੁਲਦੀਪ ਸਿੰਘ ਘੁੰਮਾਣ ਨੇ ਕਿਹਾ ਕਿ ਪੰਜਾਬ 'ਚ ਵਹਿ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਜੇਕਰ ਕਿਸੇ ਨੇ ਠੱਲ੍ਹਿਆ ਹੈ ਤਾਂ ਉਸ ਦਾ ਸਿਹਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਬੱਝਦਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਅਜਨਾਲਾ 'ਚ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਹਿਯੋਗ ਨਾਲ ਆਰ. ਐੱਮ. ਪੀ. ਡਾਕਟਰਾਂ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਨ-ਰਾਤ ਇਕ ਕਰ ਦਿੱਤਾ ਜਾਵੇਗਾ।
ਇਸ ਮੌਕੇ ਡਾ. ਜਸਵੰਤ ਸਿੰਘ ਗੱਗੋਮਾਹਲ, ਡਾ. ਕੁਲਵਿੰਦਰ ਸਿੰਘ ਸੂਫੀ, ਡਾ. ਲਖਵਿੰਦਰ ਸਿੰਘ, ਡਾ. ਗੁਰਵਿੰਦਰ ਸਿੰਘ, ਡਾ. ਵਿਸ਼ਾਲ, ਡਾ. ਨਰਿੰਦਰ ਸਿੰਘ ਅੱਬੂਸੈਦ, ਡਾ. ਰਕੇਸ਼ ਅਜਨਾਲਾ, ਡਾ. ਨਰੇਸ਼ ਮਹਾਜਨ, ਰਸ਼ਪਾਲ ਸਿੰਘ ਆਸ਼ੂ ਆਦਿ ਹਾਜ਼ਰ ਸਨ।


Related News