ਛਬੀਲ ਕਾਰਨ ਹੋਇਆ ਝਗਡ਼ਾ, ਕੀਤੇ ਹਵਾਈ ਫਾਇਰ, ਮਾਮਲਾ ਦਰਜ

06/24/2018 4:03:03 AM

ਤਰਨਤਾਰਨ,   (ਰਾਜੂ)-  ਥਾਣਾ ਸਦਰ ਪੱਟੀ ਦੀ ਪੁਲਸ ਨੇ ਛਬੀਲ  ਕਾਰਨ ਹੋਏ ਝਗਡ਼ੇ ਦੌਰਾਨ ਫਾਇਰ ਕਰਨ ਦੇ ਦੋਸ਼ ਹੇਠ 7 ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮੁੱਦਈ ਜਰਨੈਲ ਸਿੰਘ ਨੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਪਾਣੀ ਦੇਖਣ ਗੁਰਵਿੰਦਰ ਸਿੰਘ ਸਾਬਕਾ ਸਰਪੰਚ ਦੀ ਮੋਟਰ ’ਤੇ ਜਾ ਰਿਹਾ ਸੀ ਕਿ ਸੁੱਖ ਸਿੰਘ ਪੁੱਤਰ ਮੇਲਾ ਸਿੰਘ, ਸਾਹਿਬ ਸਿੰਘ ਪੁੱਤਰ ਹਰਬੰਸ ਸਿੰਘ, ਪ੍ਰਭਦੀਪ ਸਿੰਘ ਪੁੱਤਰ ਸਰਬਜੀਤ ਸਿੰਘ, ਨਿਸ਼ਾਨ ਸਿੰਘ ਪੁੱਤਰ ਬਿੱਲਾ ਸਿੰਘ, ਦਇਆ ਸਿੰਘ ਪੁੱਤਰ ਹਰਦੇਵ ਸਿੰਘ, ਨਿਸ਼ਾਨ ਸਿੰਘ ਪੁੱਤਰ ਕੁਲਵੰਤ ਸਿੰਘ ਅਤੇ ਮੁਖਤਿਆਰ ਸਿੰਘ ਨੇ  ਉਸ ਨੂੰ ਰਸਤੇ ’ਚ ਰੋਕ ਕੇ ਕਿਹਾ ਕਿ ਫਡ਼ ਲਓ ਜਰਨੈਲ ਸਿੰਘ ਨੂੰ ਅੱਜ ਇਸ ਨੇ ਸਾਨੂੰ ਛਬੀਲ ’ਤੇ ਮਾਡ਼ਾ ਚੰਗਾ ਬੋਲਿਆ ਹੈ ਜਿਸ ’ਤੇ ਦੋਸ਼ੀਅਾਂ ਨੇ ਜਰਨੈਲ ਸਿੰਘ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਸੱਟਾਂ ਮਾਰੀਅਾਂ ਅਤੇ ਉਕਤ ਵਿਅਕਤੀਅਾਂ ਨੇ ਪਿਸਤੌਲ ਨਾਲ ਹਵਾਈ ਫਾਇਰ ਵੀ ਕੀਤੇ , ਮੈਂ ਇਨ੍ਹਾਂ ਤੋਂ ਡਰਦਾ  ਹਸਪਤਾਲ ਦਾਖਲ ਨਹੀਂ ਹੋ ਸਕਿਆ। ਇਸ ਸਬੰਧੀ ਤਫਤੀਸ਼ੀ ਅਫਸਰ ਏ.ਐੱਸ.ਆਈ ਚਰਨ ਸਿੰਘ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।


Related News