ਅਟਾਰੀ ਦੇ ਕੁਆਰੰਟਾਈਨ ਸੈਂਟਰ ਵਿਚ ਮੈਡੀਕਲ ਸਟਾਫ ''ਤੇ ਹਮਲਾ

05/02/2020 2:34:29 PM

ਅੰਮ੍ਰਿਤਸਰ (ਸੰਜੀਵ) : ਅਟਾਰੀ ਵਿਚ ਕੁਆਰੰਟਾਈਨ ਕੀਤੇ ਗਏ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਸਮਰਥਕਾਂ ਨੇ ਬੀਤੀ ਰਾਤ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਡਾਕਟਰ ਮੈਡੀਕਲ ਸਟਾਫ 'ਤੇ ਹਮਲਾ ਕਰ ਦਿੱਤਾ। ਹਥਿਆਰਾਂ ਨਾਲ ਲੈਸ ਹਮਲਾਵਰਾਂ ਨੂੰ ਵੇਖਦੇ ਹੀ ਡਾਕਟਰ ਤੇ ਮੈਡੀਕਲ ਸਟਾਫ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ, ਜਿਸ ਤੋਂ ਬਾਅਦ ਥਾਣਾ ਘਰਿੰਡਾ ਦੀ ਪੁਲਸ ਨੇ ਹਮਲਾਵਰਾਂ ਨੂੰ ਖਦੇੜਿਆ ਅਤੇ ਹਾਲਤ 'ਤੇ ਕਾਬੂ ਪਾਇਆ। ਐੱਸ.ਆਈ.ਚਰਨਜੀਤ ਸਿੰਘ ਦੀ ਸ਼ਿਕਾਇਤ ਤੇਪਿਸ਼ੋਰਾ ਸਿੰਘ, ਬਲਵਿੰਦਰ ਸਿੰਘ ਨਿਵਾਸੀ ਧਨੋਏ ਖੁਰਦ ਅਤੇ ਉਨ੍ਹਾਂ ਦੇ 10 ਅਣਪਛਾਤੇ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਨੇ ਮੌਕੇ ਤੋਂ ਇਕ 12 ਬੋਰ ਦੀ ਰਾਈਫਲ ਵੀ ਕਬਜ਼ੇ 'ਚ ਲਈ ਹੈ। 

ਇਹ ਵੀ ਪੜ੍ਹੋ : ਤਰਨਤਾਰਨ : ਨਾਕੇ 'ਤੇ ਮਾਮੂਲੀ ਤਕਰਾਰ ਤੋਂ ਬਾਅਦ ਏ. ਐੱਸ. ਆਈ. 'ਤੇ ਹਮਲਾ 

ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਤੋਂ ਆਏ 52 ਸ਼ਰਧਾਲੂਆਂ ਨੂੰ ਅਟਾਰੀ ਸਥਿਤ ਡੇਰਾ ਰਾਧਾ ਸਵਾਮੀ ਸਤਿਸੰਗ ਹਾਲ ਵਿਚ ਕੁਆਰੰਟਾਈਨ ਕੀਤਾ ਗਿਆ ਸੀ। ਜਿੱਥੇ ਡਾ. ਰਘੁ ਸ਼ਰਮਾ ਅਤੇ ਮੈਡੀਕਲ ਸਟਾਫ ਨੂੰ ਸ਼ਰਧਾਲੂਆਂ ਦੀਆਂ | ਸਿਹਤ ਸੇਵਾਵਾਂ ਲਈ ਉੱਥੇ ਤਾਇਨਾਤ ਕੀਤਾ ਗਿਆ ਹੈ ਜਦੋਂ ਬੀਤੀ ਰਾਤ ਸ਼ਰਧਾਲੂਆਂ ਵਿਚੋਂ 7 ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਤਾਂ ਡਾਕਟਰ ਰਘੁ ਸ਼ਰਮਾ ਨੇ ਹਾਲ ਵਿਚ ਜਾ ਕੇ 4 ਮਰੀਜ਼ਾਂ ਨੂੰ ਆਪਣਾ ਸਾਮਾਨ ਲੈ ਕੇ ਐਂਬੂਲੈਂਸ ਵਿਚ ਬੈਠਣ ਲਈ ਕਿਹਾ। ਜਿਸ ਤੋਂ ਬਾਅਦ ਹਾਲ ਵਿਚ ਇਕੱਠੇ ਹੋਏ ਸ਼ਰਧਾਲੂਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਵਿਚੋਂ ਕੁੱਝ ਨੇ ਕੁਆਰੰਟਾਈਨ ਸੈਂਟਰ ਦੇ ਬਾਹਰ ਆਪਣਾ ਸਮਰਥਕਾਂ ਨੂੰ ਸੱਦ ਲਿਆ। ਇਨ੍ਹਾਂ ਦੇ ਸਮਰਥਕ ਉਕਤ ਮਲਜ਼ਮ ਹਥਿਆਰਾਂ ਨਾਲ ਲੈਸ ਹੋ ਕੇ ਸੈਂਟਰ ਦੇ ਬਾਹਰ ਆ ਗਏ।

ਇਹ ਵੀ ਪੜ੍ਹੋ : ਕੁਆਰਟਰ 'ਚ ਸਿਲੰਡਰ ਫਟਿਆ, ਧਮਾਕੇ ਨਾਲ ਔਰਤ ਦੇ ਚੀਥੜੇ ਉੱਡੇ  

ਜਿਨ੍ਹਾਂ ਨੂੰ ਵੇਖ ਡਾਕਟਰ ਮੌਕੇ ਤੋਂ ਆਪਣੀ ਜਾਨ ਬਚਾਉਂਦੇ ਹੋਏ ਭੱਜ ਨਿਕਲੇ ਅਤੇ ਬੀ. ਐੱਸ. ਐੱਫ. ਦੀ ਸੁਰੱਖਿਆ ਵਿਚ ਪੁੱਜੇ। ਜਿੱਥੇ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪੁੱਜੇ ਥਾਣਾ ਘਰਿੰਡਾ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਅਤੇ ਫੋਰਸ ਨੇ ਤੁਰੰਤ ਹਮਲਾਵਰਾਂ ਨੂੰ ਮੌਕੇ ਤੋਂ ਖਦੇੜਿਆ ਅਤੇ ਹਾਲਤ 'ਤੇ ਕਾਬੂ ਪਾਇਆ। ਜਿਸ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਪਾਏ ਗਏ 4 ਸ਼ਰਧਾਲੂਆਂ ਨੂੰ ਐਂਬੂਲੈਂਸ ਵਿਚ ਦੇਰ ਰਾਤ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ। 

ਰਿਪੋਰਟ ਪਾਜ਼ੇਟਿਵ ਆਉਣ 'ਤੇ ਸ਼ਰਧਾਲੂਆਂ ਨੇ ਕੀਤਾ ਹੰਗਾਮਾ
ਕੁਆਰੰਟਾਈਨ ਸੈਂਟਰ ਵਿਚ ਡਿਊਟੀ ਕਰ ਰਹੇ ਡਾ. ਰਘੁ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸੈਂਟਰ ਵਿਚ ਸ਼ਰਧਾਲੂਆਂ ਨੂੰ ਰੱਖਿਆ ਗਿਆ ਹੈ। ਸਾਰਿਆਂ ਦੇ ਟੈਸਟ ਹੋਣ ਤੋਂ ਬਾਅਦ ਜਿਵੇਂ-ਜਿਵੇਂ ਕੋਰੋਨਾ ਪਾਜ਼ੇਟਿਵ ਦੀ ਰਿਪੋਰਟ ਆ ਰਹੀ ਸੀ ਤਾਂ ਉਨ੍ਹਾਂ ਨੂੰ ਆਈਸੋਲੇਸ਼ਨ ਲਈ ਗੁਰੂ ਨਾਨਕ ਦੇਵ ਹਸਪਤਾਲ ਭੇਜਿਆ ਜਾ ਰਿਹਾ ਸੀ। ਪਹਿਲਾਂ ਸਵੇਰੇ 3:00 ਸ਼ਰਧਾਲੂਆਂ ਦੀ ਰਿਪੋਰਟ ਆਉਣ 'ਤੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਸ਼ਾਮ ਨੂੰ 4 ਅਤੇ ਸ਼ਰਧਾਲੂਆਂ ਦੀ ਰਿਪੋਰਟ ਆਈ ਜਿਵੇਂ ਹੀ ਉਹ ਹਾਲ ਵਿਚ ਜਾ ਕੇ ਉਨ੍ਹਾਂ ਦਾ ਨਾਮ ਲੈ ਕੇ ਉਨ੍ਹਾਂ ਨੂੰ ਐਂਬੂਲੈਂਸ ਵਿਚ ਬੈਠਣ ਲਈ ਕਹਿਣ ਲੱਗੇ ਤਾਂ ਇਨੇ ਵਿਚ ਬਾਕੀ ਸ਼ਰਧਾਲੂਆਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਤਾਂ ਉਹ ਤੁਰੰਤ ਪੁਲਸ ਨੂੰ ਸੂਚਿਤ ਕਰਨ ਦੇ ਬਾਅਦ ਸੈਂਟਰ ਤੋਂ ਬਾਹਰ ਆ ਗਏ ਕੁਝ ਹੀ ਦੇਰ ਵਿਚ ਉਨ੍ਹਾਂ ਨੇ ਵੇਖਿਆ ਕਿ ਦਰਜਨ ਭਰ ਹਮਲਾਵਰ ਸੈਂਟਰ ਦੇ ਬਾਹਰ ਹਥਿਆਰਾਂ ਨਾਲ ਲੈਸ ਹੋ ਪਹੁੰਚ ਗਏ, ਜਿਨ੍ਹਾਂ ਨੂੰ ਵੇਖ ਉਹ ਤੁਰੰਤ ਉੱਥੋਂ ਭੱਜੇ ਅਤੇ ਆਈ. ਸੀ. ਪੀ ਜਾ ਕੇ ਲੁਕ ਗਏ। ਉਦੋਂ ਤੱਕ ਮੌਕੇ 'ਤੇ ਪੁਲਸ ਆ ਗਈ ਅਤੇ ਪੁਲਸ ਨੇ ਹਾਲਤ ਨੂੰ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ।

ਇਹ ਵੀ ਪੜ੍ਹੋ : ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਟਾਂਡਾ ਦੇ 9 ਸ਼ਰਧਾਲੂਆਂ ਦੀ ਰਿਪੋਰਟ ਆਈ ਪਾਜ਼ੇਟਿਵ 


Gurminder Singh

Content Editor

Related News