ਬਿਨਾਂ ਨਕਸ਼ਾ ਬਣ ਰਹੇ ਕੁਆਰਟਰਾਂ ਦਾ ਉਪਕਾਰ ਨਗਰ ਵਾਸੀਆਂ ਨੇ ਪ੍ਰਗਟਾਇਆ ਵਿਰੋਧ
Wednesday, Dec 20, 2017 - 06:23 AM (IST)

ਜਲੰਧਰ, (ਰਾਹੁਲ)- ਸਥਾਨਕ ਉਪਕਾਰ ਨਗਰ (ਰਿਹਾਇਸ਼ੀ ਕਾਲੋਨੀ) ਇਲਾਕੇ ਵਿਚ ਬਿਨਾਂ ਨਕਸ਼ਾ ਪਾਸ ਕਰਵਾਏ ਪ੍ਰਵਾਸੀਆਂ ਲਈ ਬਣ ਰਹੇ ਕੁਆਰਟਰਾਂ ਦਾ ਮੁਹੱਲਾ ਵਾਸੀਆਂ ਨੇ ਵਿਰੋਧ ਪ੍ਰਗਟਾਇਆ ਹੈ। ਇਸ ਸਬੰਧ ਵਿਚ ਸਥਾਨਕ ਲੋਕਾਂ ਨੇ ਨਗਰ ਨਿਗਮ ਕਮਿਸ਼ਨਰ ਨੂੰ ਆਪਣੀ ਸ਼ਿਕਾਇਤ ਦੇ ਕੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਨਰੇਸ਼ ਦੀਵਾਨ, ਦਵਿੰਦਰ ਕਾਲੀਆ, ਊਸ਼ਾ ਰਾਣੀ, ਅਰੁਣਾ ਸ਼ਰਮਾ, ਪਰਵੀਨ ਰਾਣੀ, ਪਵਨ ਕੁਮਾਰ ਤੇ ਰਜਨੀ ਜੈਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ 29 ਮਾਰਚ 2015 ਨੂੰ ਸ਼ਿਕਾਇਤ ਕੀਤੀ ਗਈ ਸੀ। ਤਦ ਇਹ ਕੁਆਰਟਰ ਬਣਨੇ ਬੰਦ ਹੋ ਗਏ ਸਨ। ਉਸ ਤੋਂ ਬਾਅਦ 25 ਮਈ 2015 ਨੂੰ ਦੁਬਾਰਾ ਕੁਆਰਟਰ ਬਣਨ 'ਤੇ ਨਗਰ ਨਿਗਮ ਵੱਲੋਂ ਤੋੜ ਦਿੱਤੇ ਗਏ ਸਨ। ਹੁਣ ਪਿਛਲੇ ਦਿਨੀਂ ਹੋ ਚੁੱਕੀਆਂ ਨਿਗਮ ਚੋਣਾਂ ਦੀ ਆੜ ਵਿਚ ਦੁਬਾਰਾ ਕੁਆਰਟਰ ਬਣਨ ਦਾ ਕੰਮ ਪੂਰੇ ਜ਼ੋਰ-ਸ਼ੋਰ ਨਾਲ ਜਾਰੀ ਹੈ। ਇਨ੍ਹਾਂ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਇਲਾਕੇ ਵਿਚ ਬਣ ਰਹੇ ਬਿਨਾਂ ਨਕਸ਼ਾ ਕੁਆਰਟਰਾਂ ਦਾ ਨਿਰਮਾਣ ਕਾਰਜ ਤੁਰੰਤ ਰੋਕਿਆ ਜਾਵੇ ਅਤੇ ਇਸ ਸਬੰਧ ਵਿਚ ਬਣਦੀ ਠੋਸ ਕਾਰਵਾਈ ਕੀਤੀ ਜਾਵੇ।
ਇਸ ਸਬੰਧ 'ਚ ਅੱਜ ਦਿੱਤੀ ਗਈ ਲਿਖਤੀ ਸ਼ਿਕਾਇਤ 'ਤੇ ਨਰੇਸ਼ ਸ਼ਰਮਾ, ਬਾਲ ਕ੍ਰਿਸ਼ਨ ਸ਼ਰਮਾ, ਨਰੇਸ਼ ਦੀਵਾਨ, ਸੁਖਦੇਵ ਕੁਮਾਰ, ਲੱਛੀ ਰਾਮ, ਰਣਜੀਤ ਸਿੰਘ, ਹਰੀਸ਼ ਕੁਮਾਰ, ਦੀਪਕ, ਨਾਇਕ ਰਾਮ, ਸੁਰੇਸ਼ ਜੈਨ, ਕਪਿਲ ਜੈਨ, ਬਿਹਾਰੀ ਲਾਲ, ਦਿਵਿਆ, ਸੀਮਾ ਸ਼ਰਮਾ, ਜੋਤੀ, ਰਿਤੂ ਬਾਲਾ, ਰੀਨਾ, ਪਰਵੀਨ ਰਾਣੀ, ਅਰੁਣਾ ਸ਼ਰਮਾ, ਰਜਨੀ ਜੈਨ, ਸੁਧਾ ਰਾਣੀ, ਆਸ਼ਾ ਰਾਣੀ, ਊਸ਼ਾ ਰਾਣੀ, ਸਵਰਣਾ ਦੇਵੀ, ਰੋਸ਼ਨ ਲਾਲ, ਅੰਕਿਤ ਆਦਿ ਕਾਲੋਨੀ ਵਾਸੀਆਂ ਨੇ ਹਸਤਾਖਰ ਕੀਤੇ ਹਨ। ਇਸ ਸਬੰਧ ਵਿਚ ਸਥਾਨਕ ਔਰਤਾਂ ਨੇ ਨਿਗਮ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਇਨ੍ਹਾਂ ਕੁਆਰਟਰਾਂ ਦੇ ਨਿਰਮਾਣ ਕਾਰਜਾਂ ਨੂੰ ਰੋਕਣ ਦੀ ਮੰਗ ਕੀਤੀ।