ਦੇਖੋ ਕਿਵੇਂ ਲੋਕਾਂ ਨੇ ਦਬੋਚਿਆ ਪਰਸ ਚੋਰ, ਧੂਹ-ਧੂਹ ਕੁੱਟਿਆ (ਵੀਡੀਓ)

Tuesday, Sep 17, 2019 - 12:56 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸਥਾਨਕ ਮਲੋਟ ਰੋਡ 'ਤੇ ਬਸ ਸਟੈਂਡ ਵਾਲੇ ਪਾਸੇ ਤੋਂ ਆਪਣੇ ਪੁੱਤਰ ਨਾਲ ਬਾਜ਼ਾਰ ਵੱਲ ਆ ਰਹੀ ਔਰਤ ਦਾ ਪਰਸ ਖੋਹ ਕੇ ਭੱਜੇ ਇਕ ਨੌਜਵਾਨ ਨੂੰ ਕੁਝ ਦੂਰੀ 'ਤੇ ਹੀ ਲੋਕਾਂ ਵਲੋਂ ਕਾਬੂ ਕਰ ਲਿਆ ਗਿਆ, ਜਿਸ ਦਾ ਲੋਕਾਂ ਨੇ ਖੂਬ ਕੁਟਾਪਾ ਚਾੜਿਆ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪਿੰਡ ਦੂਹੇਵਾਲਾ ਵਾਸੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਮਾਤਾ ਸਵਰਨਾ ਦੇਵੀ ਨਾਲ ਬਸ ਅੱਡੇ ਤੋਂ ਮੇਨ ਬਾਜ਼ਾਰ ਵੱਲ ਜਾ ਰਿਹਾ ਸੀ ਕਿ ਪਿੱਛੋਂ ਆਏ ਦੋ ਨੌਜਵਾਨ ਉਸ ਦੀ ਮਾਤਾ ਦਾ ਪਰਸ ਜਿਸ ਵਿਚ ਕਰੀਬ 8 ਹਾਜ਼ਾਰ ਰੁਪਏ ਸੀ, ਖੋਹ ਕੇ ਲੈ ਗਏ।

ਇਸ ਦੌਰਾਨ ਉਥੇ ਮੌਜੂਦ ਲੋਕਾਂ ਨੇ ਇਕ ਨੌਜਵਾਨ ਨੂੰ ਤਾਂ ਕਾਬੂ ਕਰ ਲਿਆ ਜਦਕਿ ਇਕ ਨੌਜਵਾਨ ਫਰਾਰ ਹੋ ਗਿਆ। ਕਾਬੂ ਕੀਤੇ ਨੌਜਵਾਨ ਦੀ ਲੋਕਾਂ ਨੇ ਖੂਬ ਛਿਤਰੋਲ ਕੀਤੀ। ਇਸ ਦੌਰਾਨ ਨੌਜਵਾਨ ਦੀ ਛਿੱਤਰ ਪਰੇਡ ਦੀ ਵੀਡੀਓ ਕਿਸੇ ਵਲੋਂ ਮੋਬਾਇਲ 'ਚ ਕੈਦ ਕਰ ਲਈ ਗਈ, ਸੋਸ਼ਲ ਮੀਡੀਆ 'ਤੇ ਘਟਨਾ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਪੁਲਸ ਨੇ ਬਿਆਨਾਂ ਦੇ ਆਧਾਰ 'ਤੇ ਦੋ ਨੌਜਵਾਨ ਜਿਨ੍ਹਾਂ ਦੀ ਪਛਾਣ ਸਤਵੀਰ ਸਿੰਘ ਅਤੇ ਸੁਖਜੀਤ ਸਿੰਘ ਵਜੋਂ ਹੋਈ ਹੈ 'ਤੇ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News