ਪੰਜਾਬ ਵਿਧਾਨ ਸਭਾ 'ਚ ਗੂੰਜਿਆ ਪੁਲਾਂ ਨੂੰ ਚੌੜ੍ਹਾ ਕਰਨ ਦਾ ਮੁੱਦਾ, ਮੰਤਰੀ ਹਰਭਜਨ ਸਿੰਘ ETO ਨੇ ਦਿੱਤਾ ਜਵਾਬ
Monday, Mar 24, 2025 - 12:32 PM (IST)

ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦੀ ਅੱਜ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਅੱਜ ਵੀ ਵਿਧਾਨ ਸਭਾ ਸੈਸ਼ਨ ਵਿਚ ਵਿਰੋਧੀ ਧਿਰ ਵੱਲੋਂ ਹੰਗਾਮੇ ਦੇ ਆਸਾਰ ਲੱਗ ਰਹੇ ਹਨ। ਦੂਜੇ ਦਿਨ ਦੀ ਕਾਰਵਾਈ ਦੌਰਾਨ ਪੰਜਾਬ ਵਿਚ ਪੁਲਾਂ ਨੂੰ ਚੌੜ੍ਹਾ ਕਰਨ ਦਾ ਮਾਮਲਾ ਗੂੰਜਿਆ, ਜਿਸ ਦਾ ਜਵਾਬ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਦਿੱਤਾ।
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਫਰੀਦਕੋਟ-ਕੋਟਕਪੂਰਾ ਵਿਖੇ ਪੁਲਾਂ ਨੂੰ ਚੋੜ੍ਹਾ ਕਰਨ ਨੂੰ ਲੈ ਕੇ ਕਿਹਾ ਕਿ ਪਿਛਲੇ ਦਿਨੀਂ ਇਥੇ ਪੁਲ ਘੱਟ ਚੌੜ੍ਹਾ ਹੋਣ ਕਰਕੇ ਇਕ ਬੱਸ ਡਿੱਗੀ ਸੀ। ਸਾਦਿਕ ਰੋਡ 'ਤੇ ਜਿੱਥੇ ਫਰੀਦਕੋਟ ਦੀ ਛਾਉਣੀ ਹੈ, ਉਥੋਂ ਆਰਮੀ ਦੇ ਬਹੁਤ ਵੱਡੇ ਟੈਂਕ ਲੰਘਦੇ ਹਨ, ਉਥੇ ਵੀ ਪੁਲ ਘੱਟ ਚੌੜ੍ਹੇ ਹਨ ਅਤੇ 50-60 ਸਾਲ ਪੁਰਾਣੇ ਬਣੇ ਹੋਏ ਹਨ।
ਇਹ ਵੀ ਪੜ੍ਹੋ : ਬੈਂਕ 'ਚ ਇੰਟਰਵਿਊ ਮਗਰੋਂ ਨੌਕਰੀ ਲਈ ਮੱਥਾ ਟੇਕਣ ਨਕੋਦਰ ਗਿਆ ਨਵਾਂ ਵਿਆਹਿਆ ਜੋੜਾ, ਫਿਰ ਜੋ ਹੋਇਆ...
ਉਨ੍ਹਾਂ ਵੱਲੋਂ ਸ਼ਹਿਰ ਦੇ ਨੇੜੇ ਬਣੇ ਪੁਲਾਂ ਨੂੰ ਚੌੜ੍ਹੇ ਕਰਨ ਦੀ ਮੰਗ ਕੀਤੀ ਗਈ। ਗੁਰਦਿੱਤ ਸਿੰਘ ਸੇਖੋਂ ਵੱਲੋਂ ਕੀਤੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਜਿਹੜੇ ਪੁਲਾਂ ਦੀ ਗੱਲਸੇਖੋਂ ਸਾਬ੍ਹ ਕਰ ਰਹੇ ਹਨ, ਉਨ੍ਹਾਂ ਦੀ ਕੁਲ੍ਹ ਗਿਣਤੀ 12 ਹੈ। ਉਨ੍ਹਾਂ ਕਿਹਾ ਕਿ ਜੋ ਪੁਲ਼ ਦੇ ਢਾਂਚੇ ਹਨ, ਉਹ ਆਵਾਜਾਈ ਵਾਸਤੇ ਅਜੇ ਸੁਰੱਖਿਅਤ ਹਨ ਪਰ ਘੱਟ ਚੌੜ੍ਹੇ ਹਨ। ਅਸੀਂ ਇਸ ਦੇ ਲਈ ਪੀ. ਸੀ. ਯੂ. (ਪੈਸੈਂਜਰ ਕਾਰ ਯੂਨਿਟੀ) ਜੋ ਹੁੰਦੀ ਹੈ, ਉਹ ਅਸੀਂ ਆਪਣੇ ਅਧਿਕਾਰੀ ਲਾਏ ਹਨ ਅਤੇ ਪੁਲਾਂ ਦੀ ਫਿਜ਼ੀਬਿਲਟੀ ਨੂੰ ਚੈੱਕ ਕਰਵਾਇਆ ਜਾ ਰਿਹਾ ਹੈ। ਜੋ ਵੀ ਰਿਪੋਰਟ ਆਵੇਗੀ, ਉਸ ਦੇ ਮੁਤਾਬਕ ਪੁਲਾਂ ਨੂੰ ਚੌੜ੍ਹੇ ਕਰ ਦਿੱਤਾ ਜਾਵੇਗਾ।
ਸੇਖੋਂ ਸਾਬ੍ਹ ਨੇ ਕਿਹਾ ਕਿ ਮੰਤਰੀ ਸਾਬ੍ਹ ਕਹਿੰਦੇ ਹਨ ਕਿ ਸੜਕਾਂ ਦੇ ਬਰਾਬਰ ਪੁਲ ਹਨ ਪਰ ਜਿਹੜਾ ਕੋਟਕਪੂਰਾ ਰੋਡ 'ਤੇ ਪੁਲ ਬਣਿਆ ਹੈ, ਉਹ 7 ਮੀਟਰ ਹੈ ਅਤੇ ਸੜਕ 10 ਮੀਟਰ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਰੋਡ ਦੀ ਵੀ ਸੜਕ ਜ਼ਿਆਦਾ ਚੌੜ੍ਹੀ ਹੈ ਜਦਕਿ ਪੁਲ਼ ਘੱਟ ਚੌੜ੍ਹਾ ਹੈ। ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਚੈੱਕਿੰਗ ਮਗਰੋਂ ਜੋ ਵੀ ਰਿਪੋਰਟ ਆਵੇਗੀ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ, ਹੋ ਗਈ ਸਖ਼ਤ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e