ਪੰਜਾਬੀਆ ਦਾ ਸ਼ੌਂਕ ਦੋਨਾਲੀ ਹੁਣ ਬਣੀ ਪੰਜਾਬੀਆਂ ਲਈ ਸੰਭਾਲਣ ਵਿਚ ਸਿਰਦਰਦੀ

Wednesday, Jun 23, 2021 - 06:04 PM (IST)

ਸੰਗਰੂਰ (ਹਨੀ ਕੋਹਲੀ): ਕਿਸੇ ਸਮੇਂ ’ਚ ਪੰਜਾਬ ਦੇ ਲੋਕਾਂ ਨੇ ਸ਼ੌਕ ਵਜੋਂ ਰੱਖੀ ਅਤੇ ਪੰਜਾਬੀ ਗਾਣਿਆਂ ਦਾ ਸ਼ਿੰਗਾਰ ਰਹਿ ਚੁੱਕੀ 12 ਬੋਰ ਦੀ ਦੋਨਾਲੀ ਦੀ ਸਰਦਾਰੀ ਹੁੰਦੀ ਸੀ ਪਰ ਅੱਜ ਕੱਲ੍ਹ ਇਹ 12 ਬੋਰ ਦੀ ਬੰਦੂਕ ਲੋਕਾਂ ਦੇ ਲਈ ਵੱਡੀ ਸਿਰਦਰਦੀ ਬਣ ਚੁੱਕੀ ਹੈ। ਲੋਕ ਪਹਿਲਾਂ ਸ਼ੌਂਕ ਨਾਲ 12 ਬੋਰ ਦੀ ਬੰਦੂਕ ਨੂੰ ਰੱਖਦੇ ਸਨ ਪਰ ਹੁਣ ਜਿਵੇਂ-ਜਿਵੇਂ ਗਾਣਿਆਂ ਰਾਹੀਂ ਹੋਰ ਹਥਿਆਰਾਂ ਦੀ ਗੱਲ ਸ਼ੁਰੂ ਹੋਈ ਲੋਕਾਂ ਨੇ ਛੋਟੇ ਹਥਿਆਰ ਜਿਵੇਂ 32 ਬੋਰ ਅਤੇ 22 ਬੋਰ ਰੱਖਣੇ ਸ਼ੁਰੂ ਕਰ ਦਿੱਤੇ ਹਨ। ਚਿਰਾਂ ਤੋਂ ਸੰਭਾਲੀ 12 ਬੋਰ ਦੀ ਬੰਦੂਕ ਨੂੰ ਹੁਣ ਜਦੋਂ ਪੰਜਾਬੀ ਵੇਚਣ ਲਈ ਜਾਂਦੇ ਹਨ ਤਾਂ ਉਨ੍ਹਾਂ ਦਾ ਖ਼ਰੀਦਦਾਰ ਕੋਈ ਨਹੀਂ ਮਿਲਦਾ। ਦੁਕਾਨਦਾਰ ਇਸ ਨੂੰ ਖ਼ਰੀਦਣ ਲਈ ਤਿਆਰ ਨਹੀਂ ਹੁੰਦੇ।ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਬੰਦੂਕ  ਨੂੰ ਹੁਣ ਕੋਈ ਨਹੀਂ ਖ਼ਰੀਦਦਾ ਅਤੇ ਜੇਕਰ ਇਸ ਨੂੰ ਵੇਚਣਾ ਹੁੰਦਾ ਹੈ ਤਾਂ ਇਸ ਬੰਦੂਕ ਨਾਲ ਤੁਹਾਨੂੰ ਪੈਸੇ ਅਦਾ ਕਰਨ ਪੈਂਦੇ ਹਨ। 
 ਇਹ ਵੀ ਪੜ੍ਹੋ:  ਮਾਨਸਾ ਦੇ ਮਿੱਠੂ ਰਾਮ ਨੇ ਖ਼ਰੀਦੇ ਭਾਰਤੀ ਏਅਰ ਫ਼ੋਰਸ ਦੇ 6 ਹੈਲੀਕਾਪਟਰ, ਵੇਖਣ ਲਈ ਲੋਕਾਂ ਦੀ ਉਮੜੀ ਭੀੜ

ਪੰਜਾਬੀਆਂ ਦੀ ਸਿਰਦਰਦੀ ਦਾ ਇਕ ਕਾਰਨ ਪੰਜਾਬ ਸਰਕਾਰ ਵਲੋਂ ਪਹਿਲਾਂ ਇਕ ਲਾਈਸੈਂਸ ’ਤੇ 3 ਹਥਿਆਰ ਇਕ ਵਿਅਕਤੀ ਰੱਖ ਸਕਦਾ ਸੀ ਪਰ ਹੁਣ ਇਸ ਨੂੰ ਘੱਟ ਕਰਕੇ ਪੰਜਾਬ ਸਰਕਾਰ ਵਲੋਂ ਇਕ ਲਾਈਸੈਂਸ ’ਤੇ 2 ਹਥਿਆਰ ਹੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲਾਇਸੈਂਸ ਦੀ ਫ਼ੀਸ ਵੀ ਬਹੁਤ ਵਧਾ ਦਿੱਤੀ ਗਈ ਹੈ,ਜਿਸ ਕਰਕੇ ਲੋਕ ਹੁਣ 12 ਬੋਰ ਦੀ ਬੰਦੂਕ ਨੂੰ ਵੇਚ ਕੇ ਛੋਟਾ ਹਥਿਆਰ ਹੀ ਰੱਖਣਾ ਪਸੰਦ ਕਰਦੇ ਹਨ। 

ਇਹ ਵੀ ਪੜ੍ਹੋ:   ਬਠਿੰਡਾ ਤੋਂ ਵੱਡੀ ਖ਼ਬਰ: ਗੈਂਗਸਟਰ ਕੁਲਵੀਰ ਨਰੂਆਣਾ ’ਤੇ ਹਮਲਾ,ਚੱਲੀਆਂ ਤਾਬੜਤੋੜ ਗੋਲੀਆਂ

ਕਿਸੇ ਸਮੇਂ ਪੰਜਾਬੀ ਗਾਣਿਆਂ ਵਿੱਚ ‘ਦੋ ਚੀਜ਼ਾਂ ਜੱਟ ਮੰਗਦਾ,ਦਾਰੂ ਘਰ ਦੀ ਬੰਦੂਕ 12 ਬੋਰ ਦੀ’ ਅਤੇ 'ਪਿੰਡਾਂ ਦੇ ਵਿੱਚ ਪੈਣ ਪਟਾਕੇ 12 ਬੋਰਾਂ ਦੇ’  ਦਾ ਜਿਕਰ ਹੁੰਦਾ ਸੀ ਤੇ ਗਾਣੇ ਇਸੇ ਕਰਕੇ ਲੋਕਾਂ ਦੀ ਜ਼ੁਬਾਨ 'ਤੇ ਰਹਿੰਦੇ ਸਨ ਪਰ ਸਮੇਂ ਦੇ ਨਾਲ-ਨਾਲ ਹੁਣ ਗਾਣਿਆਂ ਵਿੱਚ 12 ਬੋਰ ਦੀ ਜਗ੍ਹਾ ਹੋਰ ਹਥਿਆਰਾਂ ਦੇ ਜਿਕਰ ਨੇ ਲੈ ਲਈ ਹੈ।


Shyna

Content Editor

Related News