ਬਹਿਰੀਨ ਗਏ ਪੰਜਾਬੀ ਦੀ ਸ਼ੱਕੀ ਹਾਲਾਤ ''ਚ ਮੌਤ

Tuesday, Aug 25, 2020 - 02:13 AM (IST)

ਦਸੂਹਾ,(ਝਾਵਰ): ਪੰਜਾਬ ਤੋਂ ਬਹਿਰੀਨ ਗਏ ਇਕ ਪੰਜਾਬੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਮਿਲੀ ਹੈ। ਮ੍ਰਿਤਕ ਨੌਜਵਾਨ ਦਸੂਹਾ ਦੇ ਪਿੰਡ ਦਵਾਖਰੀ ਦੇ ਰਹਿਣ ਵਾਲਾ ਸੀ। ਇਸ ਸਬੰਧੀ ਕਰਨੈਲ ਸਿੰਘ ਸੋਢੀ ਨੇ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਮੇਹਰ ਸਿੰਘ ਪਿੰਡ ਦਵਾਖਰੀ ਲਗਭਗ ਦੋ ਸਾਲ ਪਹਿਲਾਂ ਬਹਿਰੀਨ ਵਿਖੇ ਰੋਜ਼ੀ-ਰੋਟੀ ਦੀ ਭਾਲ 'ਚ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਉੱਥੋਂ ਟਰੱਕ ਲੈ ਕੇ ਸਾਊਦੀ ਅਰਬ ਨੂੰ ਗਿਆ ਅਤੇ ਰਸਤੇ 'ਚ ਉਸ ਦੀ ਖੜ੍ਹੇ ਟਰੱਕ 'ਚ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਵੀ ਮੋਬਾਇਲ ਰਾਹੀਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਮਰਜੀਤ ਸਿੰਘ ਆਪਣੇ ਪਿੱਛੇ ਵਿਧਵਾ ਕਮਲਜੀਤ ਕੌਰ ਪੁੱਤਰ ਰਣਜੀਤ ਸਿੰਘ ਪੁੱਤਰੀ ਜਸਲੀਨ ਕੌਰ ਨੂੰ ਛੱਡ ਗਿਆ ਹੈ। ਉਨ੍ਹਾਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੋਲੋਂ ਮੰਗ ਕੀਤੀ ਕਿ ਮ੍ਰਿਤਕ ਅਮਰਜੀਤ ਦੀ ਲਾਸ਼ ਨੂੰ ਭਾਰਤ ਵਿਖੇ ਲਿਆਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ।


Deepak Kumar

Content Editor

Related News