ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ

Sunday, Jul 23, 2023 - 09:54 PM (IST)

ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ

ਕੁੱਪ ਕਲਾਂ/ਸੰਗਰੂਰ (ਗੁਰਮੁੱਖ) : ਕੁੱਪ ਕਲਾਂ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਜੁਆਇੰਟ ਸਕੱਤਰ ਰਘਬੀਰ ਸਿੰਘ ਲਾਡੀ ਦੇ ਨੌਜਵਾਨ ਪੁੱਤਰ ਦੀ ਅਮਰੀਕਾ ’ਚ ਸੜਕ ਹਾਦਸੇ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ‘ਆਪ’ ਆਗੂ ਮੋਹਨਜੀਤ ਸਿੰਘ ਤੇ ਗੁਰਤੇਜ ਸਿੰਘ ਔਲਖ ਨੇ ਦੱਸਿਆ ਕਿ ਰਘਬੀਰ ਸਿੰਘ ਲਾਡੀ ਦੇ ਨੌਜਵਾਨ ਪੁੱਤਰ ਜਸਨੂਰ ਸਿੰਘ ਔਲਖ ਇੰਡਿਆਨਾ ਦੇ ਸ਼ਹਿਰ ਫਿਸ਼ਰ (ਅਮਰੀਕਾ) ਵਿੱਚ 12ਵੀਂ ਜਮਾਤ ਤੋਂ ਬਾਅਦ ਮਕੈਨੀਕਲ ਦਾ ਡਿਪਲੋਮਾ ਕਰਕੇ ਟੈਕਨੀਸ਼ੀਅਨ ਬਣਨ ਗਿਆ ਸੀ ਅਤੇ ਸਿਰਫ 21 ਸਾਲ ਦੀ ਉਮਰ ’ਚ ਟੋਏਟਾ ਕੰਪਨੀ ਵਿੱਚ ਬਤੌਰ ਟੈਕਨੀਸ਼ੀਅਨ ਕੰਮ ਕਰ ਰਿਹਾ ਸੀ।

ਇਹ ਵੀ ਪੜ੍ਹੋ : ਹੜ੍ਹ ਪੀੜਤਾਂ ਨੂੰ ਚਾਰਾ ਤੇ ਰਾਸ਼ਨ ਵੰਡਣ ਗਏ ਨੌਜਵਾਨ ਦੀ ਮੌਤ, ਟਰਾਲੀ ਤੋਂ ਡਿੱਗਣ ਕਾਰਨ ਵਾਪਰਿਆ ਹਾਦਸਾ

ਬੀਤੇ ਦਿਨ ਜਸਨੂਰ ਸਿੰਘ ਦੇ ਮੋਟਰਸਾਈਕਲ ਨੂੰ ਅਮਰੀਕਾ ’ਚ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਜ਼ਿਕਰਯੋਗ ਹੈ ਕਿ ਜਸਨੂਰ ਸਿੰਘ ਔਲਖ ਪਿਛਲੇ ਦਿਨੀਂ ਗੱਡੀਆਂ ਦੇ ਈਵੈਂਟ ਬੈਸਟ ਮਿਡਵੈਸਟ ਵਿੱਚ ਇਨਾਮ ਵੀ ਹਾਸਲ ਕਰ ਚੁੱਕਾ ਹੈ, ਜਿਸ ਨੂੰ ਗੱਡੀਆਂ ਮੋਡੀਫਾਈ ਕਰਨ ਦਾ ਸ਼ੌਕ ਵੀ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News