ਵਾਈਸ ਚਾਂਸਲਰ ਦੀ ਮਿਹਨਤ ਰੰਗ ਲਿਆਈ, 1 ਮਹੀਨੇ 'ਚ 2 ਤਨਖਾਹਾਂ ਦੇ ਕੇ ਯੂਨੀਵਰਸਿਟੀ ਨੇ ਕੀਤਾ ਕਮਾਲ

Tuesday, Oct 03, 2017 - 03:35 PM (IST)

ਵਾਈਸ ਚਾਂਸਲਰ ਦੀ ਮਿਹਨਤ ਰੰਗ ਲਿਆਈ, 1 ਮਹੀਨੇ 'ਚ 2 ਤਨਖਾਹਾਂ ਦੇ ਕੇ ਯੂਨੀਵਰਸਿਟੀ ਨੇ ਕੀਤਾ ਕਮਾਲ

ਪਟਿਆਲਾ (ਜੋਸਨ, ਪ੍ਰਤਿਭਾ) - ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੀ. ਐੈੱਸ. ਘੁੰਮਣ ਦੀ ਮਿਹਨਤ ਰੰਗ ਲਿਆਉਣ ਲੱਗ ਪਈ ਹੈ। ਉਨ੍ਹਾਂ ਇਤਿਹਾਸ ਸਿਰਜਦੇ ਹੋਏ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਤਿਉਹਾਰਾਂ ਦੇ ਮੱਦੇਨਜ਼ਰ ਇੱਕ ਮਹੀਨੇ 'ਚ ਹੀ 2 ਤਨਖਾਹਾਂ ਜਾਰੀ ਕਰ ਦਿੱਤੀਆਂ ਹਨ। ਸਤੰਬਰ ਦੇ ਮਹੀਨੇ 'ਚ ਕਰਮਚਾਰੀਆਂ ਨੂੰ ਪਹਿਲੀ ਤਨਖਾਹ 5 ਸਤੰਬਰ ਅਤੇ ਅਕਤੂਬਰ ਦਾ ਮਹੀਨਾ ਮੁੱਕਣ ਤੋਂ ਪਹਿਲਾਂ ਹੀ ਐਡਵਾਂਸ ਤਨਖਾਹ 29 ਸਤੰਬਰ ਨੂੰ ਜਾਰੀ ਕਰ ਦਿੱਤੀ ਹੈ। ਇਸ ਕਾਰਨ ਸਮੂਹ ਸਟਾਫ ਪੂਰੀ ਤਰ੍ਹਾਂ ਸੰਤੁਸ਼ਟ ਹੈ।  ਵਾਈਸ ਚਾਂਸਲਰ ਪ੍ਰੋ. ਘੁੰਮਣ ਨੇ 14 ਅਗਸਤ ਦੀ ਸ਼ਾਮ ਨੂੰ ਆਪਣਾ ਕਾਰਜਭਾਰ ਸੰਭਾਲਣ ਦੌਰਾਨ ਭਾਵੇਂ ਕਿਹਾ ਸੀ ਕਿ ਯੂਨੀਵਰਸਿਟੀ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਉਨ੍ਹਾਂ ਨੂੰ 6 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ ਪਰ ਉਨ੍ਹਾਂ ਨੇ ਹਾਲਤ ਸੁਧਾਰਨ ਵਿਚ ਸਿਰਫ ਡੇਢ ਮਹੀਨਾ ਹੀ ਲਿਆ। ਸਤੰਬਰ ਦੇ ਮਹੀਨੇ ਦੇ ਅਖੀਰ ਵਿਚ ਹੀ ਅਕਤੂਬਰ ਦੀ ਵੀ ਤਨਖਾਹ ਪੈਣ ਨਾਲ ਯੂਨੀਵਰਸਿਟੀ ਕਰਮਚਾਰੀਆਂ ਨੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਯੂਨੀਵਰਸਿਟੀ ਦੇ ਇਸ ਕਾਰਜ ਨੂੰ ਸਿਰੇ ਚੜ੍ਹਾਉਣ ਵਾਲੇ ਮਿਹਨਤੀ ਵਿੱਤ ਅਫਸਰ ਡਾ. ਬਲਜੀਤ ਸਿੰਘ ਸੰਧੂ ਵੀ 30 ਸਤੰਬਰ ਨੂੰ ਛੁੱਟੀ ਵਾਲੇ ਦਿਨ ਰਿਟਾਇਰ ਹੋ ਗਏ। ਕਰਮਚਾਰੀਆਂ ਨੇ ਵੀ. ਸੀ. ਵੱਲੋਂ ਮਿਲੇ ਇਸ ਤੋਹਫੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।


Related News