''ਜਗਬਾਣੀ'' ਦੀ ਖਬਰ ਦਾ ਅਸਰ : ਪੰਜਾਬੀ ਯੂਨਵਰਸਿਟੀ ਨੇ ਰੱਦ ਕੀਤਾ ਲੀਕ ਹੋਇਆ ਪੇਪਰ (ਤਸਵੀਰਾਂ)

04/29/2016 8:22:48 AM

ਜਲੰਧਰ : ਪੰਜਾਬੀ ਯੂਨੀਵਰਸਿਟੀ ਵਲੋਂ ਵੀਰਵਾਰ ਨੂੰ ਹੋਣ ਵਾਲਾ ''ਬੀ. ਏ. ਫਾਈਨਲ ਸੋਸ਼ਾਲੋਜੀ'' ਦਾ ਪੇਪਰ ਲੀਕ ਹੋਣ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ''ਜਗਬਾਣੀ'' ਕੋਲ ਲੀਕ ਹੋਏ ਇਸ ਪੇਪਰ ਦੀ ਕਾਪੀ ਬੁੱਧਵਾਰ ਨੂੰ ਹੀ ਪੁੱਜ ਗਈ ਸੀ। ਉਸ ਸਮੇਂ ਪੇਪਰ ਸਾਰੇ ਕੇਂਦਰਾਂ ''ਚ ਪੁੱਜ ਚੁੱਕਿਆ ਸੀ ਅਤੇ ਪੇਪਰ ਨੂੰ ਰੱਦ ਨਹੀ ਕੀਤਾ ਜਾ ਸਕਦਾ ਸੀ ਪਰ ਵੀਰਵਾਰ ਦੀ ਸਵੇਰ ਨੂੰ ''ਜਗਬਾਣੀ'' ''ਚ ਇਹ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਯੂਨੀਵਰਸਿਟੀ ਨੇ ਪੇਪਰ ਰੱਦ ਕਰ ਦਿੱਤਾ ਹੈ। 
ਯੂਨੀਵਰਸਿਟੀ ਦੇ ਡੀਨ ਅਕੈਡਮਿਕ ਡਾ. ਚਾਵਲਾ ਵਲੋਂ ਪੇਪਰ ਲੀਕ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਇਸ ਸੰਬੰਧੀ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਬੁਲਾਈ ਹੈ। ਉਨ੍ਹਾਂ ਕਿਹਾ ਕਿ ਉਹ ਚੈੱਕ ਕਰਨਗੇ ਕਿ ਪੇਪਰ ਕਿਵੇਂ ਲੀਕ ਹੋਇਆ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।  
ਤੁਹਾਨੂੰ ਦੱਸ ਦੇਈਏ ਕਿ ਪੇਪਰ ਲੀਕ ਹੋਣ ਦੀ ਖਬਰ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਕੰਨਾਂ ਵਿਚ ਵੀ ਪੈ ਗਈ ਸੀ ਪਰ ਪੇਪਰ ਹੱਥ ਨਾਲ ਲਿਖਿਆ ਹੋਣ ਕਾਰਨ ਕੋਈ ਭਰੋਸਾ ਨਹੀ ਸੀ ਕਰ ਰਿਹਾ। ਵੀਰਵਾਰ ਦੀ ਸਵੇਰ ਨੂੰ ਜਦੋਂ ਇਹ ਪੇਪਰ ਪ੍ਰੀਖਿਆ ਕੇਂਦਰਾਂ ''ਚ ਆਇਆ ਤਾਂ ਇਹ ਹੂ-ਬ-ਹੂ ਲੀਕ ਹੋਏ ਪੇਪਰ ਨਾਲ ਮੇਲ ਖਾਂਦਾ ਸੀ। ''ਜਗਬਾਣੀ'' ਕੋਲ ਦੋਹਾਂ ਪੇਪਰਾਂ ਦੀ ਕਾਪੀ ਸੀ, ਜੋ ਵੀਰਵਾਰ ਦੀ ਸਵੇਰੇ ਖਬਰ ਨਾਲ ਪੋਸਟ ਕਰ ਦਿੱਤੀ ਗਈ, ਇਸ ਤੋਂ ਬਾਅਦ ਬਾਅਦ ਹੀ ਹਰਕਤ ''ਚ ਆਈ ਯੂਨੀਵਰਸਿਟੀ ਨੇ ਇਹ ਪੇਪਰ ਰੱਦ ਕਰ ਦਿੱਤਾ। ਜ਼ਿਕਰਯੋਗ ਹੈ ਕਿ ਲੀਕ ਹੋਇਆ ਇਹ ਪੇਪਰ ਬੁੱਧਵਾਰ ਦੁਪਹਿਰ ਨੂੰ ਹਜ਼ਾਰਾਂ ਰੁਪਿਆਂ ''ਚ ਵੇਚਿਆ ਗਿਆ ਸੀ ਅਤੇ ਕਈ ਵਿਦਿਆਰਥੀਆਂ ਨੇ ਇਹ ਪੇਪਰ ਖਰੀਦਿਆ ਸੀ।

Babita Marhas

News Editor

Related News