ਪੀ. ਯੂ. ''ਚ ਹੁਣ ਵੱਜਾ ਅਫਸਰ ਐਸੋਸੀਏਸ਼ਨ ਦੀਆਂ ਚੋਣਾਂ ਦਾ ਬਿਗੁਲ

09/21/2019 6:14:42 PM

ਪਟਿਆਲਾ (ਰਾਜੇਸ਼) : ਪੰਜਾਬੀ ਯੂਨੀਵਰਸਿਟੀ ਵਿਚ ਨਾਨ ਟੀਚਿੰਗ ਕਰਮਚਾਰੀ ਸੰਘ ਅਤੇ ਅਧਿਆਪਕ ਚੋਣਾਂ ਤੋਂ ਬਾਅਦ ਹੁਣ ਅਫਸਰ ਐਸੋਸੀਏਸ਼ਨ ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਪੰਜਾਬੀ ਯੂਨੀਵਰਸਿਟੀ ਏ ਕਲਾਸ ਅਫਸਰ ਐਸੋਸੀਏਸ਼ਨ ਦੀ 2019-20 ਦੀ ਚੋਣ ਲਈ 26 ਸਤੰਬਰ ਨੂੰ ਵੋਟਾਂ ਪੈਣੀਆਂ ਹਨ। ਪੰਜਾਬੀ ਯੂਨੀਵਰਸਿਟੀ ਨਾਨ ਟੀਚਿੰਗ ਕਰਮਚਾਰੀ ਸੰਘ ਦੇ ਲੰਮਾ ਸਮਾਂ ਪ੍ਰਧਾਨ ਰਹੇ ਗੁਰਿੰਦਰਪਾਲ ਸਿੰਘ ਬੱਬੀ ਏ ਕਲਾਸ ਅਫਸਰ ਐਸੋਸੀਏਸ਼ਨ ਦੀ ਚੋਣ ਵਿਚ ਪ੍ਰਧਾਨਗੀ ਦੇ ਅਹੁਦੇ ਲਈ ਮੈਦਾਨ ਵਿਚ ਹਨ। ਇੰਪਲਾਈਜ਼ ਡੈਮੂਕ੍ਰੇਟਿਕ ਫਰੰਟ ਅਤੇ ਸਹਿਜ ਗਰੁੱਪ ਵਲੋਂ ਬੱਬੀ ਨੂੰ ਪ੍ਰਧਾਨ, ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਸੁਪਰਡੈਂਟ ਜਰਨੈਲ ਸਿੰਘ ਨੂੰ ਮੀਤ ਪ੍ਰਧਾਨ, ਈ. ਐਮ. ਐਮ. ਆਰ. ਸੀ. ਤੇ ਪ੍ਰੋਡਿਊਸਰ ਕੁਲਪਿੰਦਰ ਸ਼ਰਮਾ ਨੂੰ ਸਕੱਤਰ, ਲਾਇਬ੍ਰੇਰੀ ਸਹਾਇਕ ਰਜਨੀ ਕੌਸ਼ਲ ਨੂੰ ਸੰਯੁਕਤ ਸਕੱਤਰ ਦੇ ਉਮੀਦਵਾਰ ਦੇ ਤੌਰ 'ਤੇ ਮੈਦਾਨ ਵਿਚ ਨਿਤਰੇ ਹਨ। 

ਇਸੇ ਤਰ੍ਹਾਂ ਕਾਰਜਕਾਰਨੀ ਮੈਂਬਰਾਂ ਲਈ ਡੀਨ ਕਾਲਜ ਵਿਕਾਸ ਕੌਂਸਲ ਦੀ ਪੀ. ਏ. ਬਲਜੀਤ ਕੌਰ, ਐਸਟੈਬਲਿਸ਼ਮੈਂਟ ਬ੍ਰਾਂਚ ਦੀ ਸੁਪਰਡੈਂਟ ਇੰਦਰਜੀਤ ਕੌਰ, ਅਕਾਊਂਟਸ ਬ੍ਰਾਂਚ ਦੇ ਸੁਪਰਡੈਂਟ ਬਲਜਿੰਦਰ ਕੌਰ ਢੀਂਡਸਾ, ਸਪੋਰਟਸ ਵਿਭਾਗ ਦੀ ਹੈਲਥ ਕਾਊਂਸਲਰ ਡਾ. ਨਵਨੀਤ ਕੌਰ, ਐਗਜ਼ਾਮੀਨੇਸ਼ਨ ਬ੍ਰਾਂਚ ਦੇ ਸੁਪਰਡੈਂਟ ਵਿਨੋਦ ਬਾਂਸਲ ਈ. ਡੀ. ਐਫ. ਅਤੇ ਸਹਿਜ ਗਰੁੱਪ ਵਲੋਂ ਖੜ੍ਹੇ ਹਨ। ਗੁਰਿੰਦਰਪਾਲ ਸਿੰਘ ਬੱਬੀ ਨੇ ਦੱਸਿਆ ਕਿ ਅਫਸਰਾਂ ਦੀਆਂ ਸਮੁੱਚੀਆਂ ਮੰਗਾਂ ਮਨਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਏ ਕਲਾਸ ਅਫਸਰ ਐਸੋਸੀਏਸ਼ਨ ਦੀਆਂ ਮੰਗਾਂ ਪੈਂਡਿੰਗ ਪਈਆਂ ਹਨ।


Gurminder Singh

Content Editor

Related News