ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ.ਏ ਦੀ ਸੜਕ ਹਾਦਸੇ 'ਚ ਮੌਤ

Monday, Jan 09, 2023 - 02:45 AM (IST)

ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ.ਏ ਦੀ ਸੜਕ ਹਾਦਸੇ 'ਚ ਮੌਤ

ਜਲੰਧਰ (ਸੁਨੀਲ) : ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ.ਏ ਡਿਪਟੀ ਬੋਹਰਾ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੋਹਰਾ ਦੀ ਗੱਡੀ ਪਿੰਡ ਲਿੱਧੜਾਂ ਨੇੜੇ ਪਿੱਲਰ ਨਾਲ ਟਕਰਾਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਸਬ-ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ 12 ਵਜੇ ਦੇ ਕਰੀਬ ਇਤਲਾਹ ਮਿਲੀ ਸੀ ਕਿ ਇਕ ਬ੍ਰਿਜ਼ਾ ਗੱਡੀ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ, ਜੋ ਪਿੰਡ ਲਿੱਧੜਾਂ ਨੇੜੇ ਪੁਲ਼ ਦੇ ਪਿੱਲਰ ਨਾਲ ਟਕਰਾ ਕੇ ਪਲਟ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ।

PunjabKesari

ਇਸ ਮੌਕੇ ਕਾਰ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ। ਮੌਕੇ 'ਤੇ ਮੌਜੂਦ ਮ੍ਰਿਤਕ ਦੀ ਪਛਾਣ ਪੰਜਾਬੀ ਗਾਇਕ ਰਣਜੀਤ ਬਾਬਾ ਦੇ ਪੀ.ਏ ਵਜੋਂ ਹੋਈ ਹੈ ਅਤੇ ਉਸ ਦਾ ਨਾਂ ਡਿਪਟੀ ਬੋਹਰਾ ਵਾਸੀ ਬਟਾਲਾ ਦੱਸਿਆ ਜਾ ਰਿਹਾ ਹੈ।ਸੂਤਰਾਂ ਅਨੁਸਾਰ ਬੋਹਰਾ ਖੰਨਾ ਤੋਂ ਆਪਣੇ ਪਿੰਡ ਬਟਾਲਾ ਜਾ ਰਿਹਾ ਸੀ।


author

Mandeep Singh

Content Editor

Related News