ਘੜੀ ਪਹਿਨ ਕੇ ਪੱਠੇ ਵੱਢਣ ਵਾਲੇ ਨਕਲੀ ਕਿਸਾਨ 'ਤੇ ਵਰ੍ਹੇ ਜੈਜ਼ੀ ਬੀ, ਵੀਡੀਓ 'ਤੇ ਕੀਤੀ ਇਹ ਟਿੱਪਣੀ
Wednesday, Dec 23, 2020 - 04:50 PM (IST)
ਨਵੀਂ ਦਿੱਲੀ (ਬਿਊਰੋ) : ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਧਰਨੇ ਨੂੰ ਅੱਜ 28 ਦਿਨ ਹੋ ਗਏ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਉਥੇ ਹੀ ਬੀਤੇ ਦਿਨੀਂ ਪੰਜਾਬੀ ਗਾਇਕ ਜੈਜ਼ੀ ਬੀ ਵੀ ਆਪਣੀ ਹਾਜ਼ਰੀ ਲਾਉਣ ਦਿੱਲੀ ਮੋਰਚੇ 'ਤੇ ਪਹੁੰਚੇ ਸਨ। ਉਥੇ ਹੀ ਹਾਲ ਹੀ 'ਚ ਜੈਜ਼ੀ ਬੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ 'ਤੇ ਰਿਟਵੀਟ ਕੀਤਾ ਹੈ। ਜੈਜ਼ੀ ਬੀ ਨੇ ਟਵੀਟ ਕਰਦਿਆਂ ਕਿਹਾ, 'ਪੁੱਤਰ ਕਿਸੇ ਕਿਸਾਨ ਦੇ ਖੇਤਾਂ ਵਿਚ ਵੜਿਆ ਲੱਗਦਾ, ਜੱਟ ਨੇ ਛਿਲਣਾ ਬਹੁਤ ਜੇ ਆਹ ਗਿਆ ਧਰਨੇ ਤੋਂ ਵਾਪਸ। ਨਾਲ ਹੀ ਜੈਜ਼ੀ ਬੀ ਨੇ ਗੋਦੀ ਮੀਡੀਆ ਨੂੰ ਟੈਗ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਹ ਫੇਕ ਕਿਸਾਨ ਘੜੀ ਲਾ ਕੇ ਪੱਠੇ ਵੱਡ ਰਿਹਾ ਹੈ। ਨਾਲੇ ਰੀਨ ਕੇ (ਥੋੜੇ ਜਿਹੇ) ਪੱਠੇ ਵੱਡ ਕੇ ਸਾਹ ਚੜਿਆ ਹੋਇਆ। ਭੱਜ ਲਾ ਜੱਟ ਨੇ ਕੁੱਟਣਾ ਬਹੁਤ ਆ ਮੋਦੀ ਦੇ ਚਮਚੇ।'
Putar kisey kisan dey Khet which wadia lagda Jatt ney shilna bahut j ah gia dharney tu wapas #godimedia or j fake kisan watch pehn kar pathey badd reha ! Nalle reen kah pathey badh key sah charia hoia 😂😂 Bhaj la Jatt ney kutna Bahut ah modi dey chamche 🥄 https://t.co/SCfXuAwcjg
— Jazzy B (@jazzyb) December 22, 2020
ਕੀ ਹੈ ਮਾਮਲਾ
ਦਰਅਸਲ, ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਨੌਜਵਾਨ ਗੋਦੀ ਮੀਡੀਆ ਦੀ ਹਿਮਾਇਤ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਚ ਨੌਜਵਾਨ ਆਖ ਰਿਹਾ ਹੈ ਕਿ 'ਮੈਂ ਅੱਜ ਬਾਰਡਰ 'ਤੇ ਹਾਂ। ਮੈਂ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਇਲਾਕਿਆ ਜਾ ਰਿਹਾ ਹੈ। ਇਸ ਦੌਰਾਨ ਮੈਂ ਕਿਸਾਨਾਂ ਤੋਂ ਖੇਤੀ ਕਾਨੂੰਨਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਇਹੀ ਕਿਹਾ ਕਿ ਇਹ ਬਦਲਾਅ ਆਉਣਾ ਜ਼ਰੂਰੀ ਸੀ। ਅਸੀਂ ਮੋਦੀ ਸਰਕਾਰ ਦੇ ਨਾਲ ਹਾਂ।' ਇਸ ਤੋਂ ਇਲਾਵਾ ਨੌਜਵਾਨ ਨੇ ਕਿਹਾ 'ਬਾਰਡਰ 'ਤੇ ਜਵਾਨ ਨੇ, ਖੇਤਾਂ 'ਚ ਕਿਸਾਨ ਨੇ, ਧਰਨੇ 'ਚ ਉਹੀ ਲੋਕ ਨੇ, ਜੋ ਮੋਦੀ ਤੋਂ ਪ੍ਰੇਸ਼ਾਨ ਨੇ ਅਤੇ ਜਿੰਨ੍ਹਾਂ ਦੇ ਦਿਮਾਗ 'ਚ ਖਾਲੀਸਤਾਨ ਹੈ।' ਕਿਸਾਨ ਧਰਨੇ 'ਚ ਨਹੀਂ ਹਨ, ਉਹ ਤਾਂ ਆਪਣੇ ਖੇਤਾਂ 'ਚ ਫ਼ਸਲਾਂ ਦੀ ਬੀਜਾਈ ਕਰ ਰਹੇ ਹਨ। ਧਰਨੇ 'ਚ ਸਿਰਫ਼ ਸਿਆਸੀ ਪਾਰਟੀਆਂ ਦੇ ਲੋਕ ਹਨ।
ਕੈਨੇਡਾ ਤੋਂ ਦਿੱਲੀ ਸਿੰਘੂ ਬਾਰਡਰ ਪਹੁੰਚੇ ਜੈਜ਼ੀ ਬੀ
ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬੀ ਗਾਇਕ ਜੈਜ਼ੀ ਬੀ ਵੀ ਆਪਣੀ ਹਾਜ਼ਰੀ ਲਾਉਣ ਦਿੱਲੀ ਮੋਰਚੇ 'ਤੇ ਪਹੁੰਚੇ ਸਨ। ਜੈਜ਼ੀ ਬੀ ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਸਿੱਧਾ ਕੈਨੇਡਾ ਤੋਂ ਦਿੱਲੀ ਸਿੰਘੂ ਬਾਰਡਰ ਪਹੁੰਚੇ ਸਨ। ਜੈਜ਼ੀ ਬੀ ਨੇ ਇਸ ਦੌਰਾਨ ਕਿਹਾ, "ਕਿਸਾਨਾਂ ਦੇ ਇਨ੍ਹਾਂ ਧਰਨਿਆਂ ਦਾ ਪ੍ਰਭਾਵ ਵਿਦੇਸ਼ਾਂ 'ਚ ਵੀ ਹੈ। ਅਸੀਂ ਕੈਨੇਡਾ 'ਚ ਵੀ ਰੋਸ ਮੁਜ਼ਾਹਰੇ ਕੱਢੇ ਸਨ। ਸਾਰੇ ਪੰਜਾਬੀ ਜੋਸ਼ ਨਾਲ ਹੋਸ਼ ਤੋਂ ਵੀ ਕੰਮ ਲੈ ਰਹੇ ਹਨ।"
ਕਿਸਾਨਾਂ ਦੇ ਸਮਰਥਨ ਲਈ ਜੈਜ਼ੀ ਬੀ ਨੇ ਗਾਇਆ 'ਬਗਾਵਤ' ਗੀਤ
ਜੈਜ਼ੀ ਬੀ ਨੇ ਕਿਸਾਨਾਂ ਦੇ ਸਮਰਥਨ ਲਈ ਆਪਣਾ ਗੀਤ 'ਬਗਾਵਤ' ਵੀ ਗਾਇਆ। ਇਸ ਗੀਤ ਨੂੰ ਜੈਜ਼ੀ ਬੀ ਨੇ ਹਾਲ ਹੀ 'ਚ ਕਿਸਾਨਾਂ ਦੇ ਚੱਲ ਰਹੇ ਪ੍ਰਦਰਸ਼ਨ 'ਤੇ ਰਿਲੀਜ਼ ਕੀਤਾ ਸੀ। ਗੀਤ ਬਗਾਵਤ ਤੋਂ ਬਾਅਦ ਜੈਜ਼ੀ ਬੀ ਨੇ ਹੁਣ 'ਜ਼ਿੰਮੀਦਾਰ' ਗੀਤ ਰਾਹੀਂ ਕਿਸਾਨਾਂ ਦਾ ਹੌਂਸਲਾ ਵਧਾਇਆ ਹੈ। ਜੈਜ਼ੀ ਬੀ ਨੇ ਕੈਨੇਡਾ ਵਿੱਚ ਵੀ ਖੇਤੀ ਕਾਨੂੰਨ ਖ਼ਿਲਾਫ਼ ਹੋਏ ਪ੍ਰਦਰਸ਼ਨ 'ਚ ਹਿੱਸਾ ਲਿਆ ਸੀ। ਸੋਸ਼ਲ ਮੀਡੀਆ 'ਤੇ ਉਸ ਪ੍ਰਦਰਸ਼ਨ ਦੀ ਇਕ ਝਲਕ ਵੀ ਜੈਜ਼ੀ ਬੀ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।