ਅਫਸਾਨਾ ਨੇ ਸਕੂਲ ''ਚ ਗਾਇਆ ਵਿਵਾਦਿਤ ਗੀਤ, ਪੁਲਸ ਕੋਲ ਪੁੱਜੀ ਸ਼ਿਕਾਇਤ

02/03/2020 6:46:13 PM

ਸ੍ਰੀ ਮੁਕਤਸਰ ਸਾਹਿਬ : ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਵਲੋਂ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ ਇਕ ਸਕੂਲ 'ਚ ਬੱਚਿਆਂ ਦੀ ਸਭਾ ਦੌਰਾਨ ਅਸੱਭਿਅਕ ਗੀਤ ਗਾਉਣ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਜਿਸ ਤੋਂ ਬਾਅਦ ਅਫਸਾਨਾ ਖਿਲਾਫ ਚੰਡੀਗੜ੍ਹ ਦੇ ਇਕ ਵਿਅਕਤੀ ਨੇ ਮੁਕਤਸਰ ਦੇ ਐੱਸ. ਐੱਸ. ਪੀ. ਕੋਲ ਸ਼ਿਕਾਇਤ ਦਰਜ ਕਰਵਾਈ ਹੈ।

PunjabKesari

ਦੱਸਣਯੋਗ ਹੈ ਕਿ ਪਿੰਡ ਬਾਦਲ ਦੇ ਸਰਕਾਰੀ ਸਕੂਲ 'ਚ ਪੁੱਜੀ ਅਫਸਾਨਾ ਖਾਨ ਨੇ ਬੱਚਿਆਂ ਦੀ ਸਭਾ ਦੌਰਾਨ ਹਥਿਆਰਾਂ ਵਾਲੇ ਅਸੱਭਿਅਕ ਗੀਤ ਗਾਏ ਸਨ। ਇਥੇ ਹੀ ਬਸ ਨਹੀਂ ਸੋਸ਼ਲ ਮੀਡੀਆ ਵਾਇਰਲ ਹੋਈ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਪਹਿਲਾਂ ਅਫਸਾਨਾ ਖਾਨ ਬੱਚਿਆਂ ਸਾਹਮਣੇ ਉਕਤ ਗੀਤ ਗਾਉਂਦੀ ਹੈ ਅਤੇ ਪਿੱਛੇ ਹੀ ਬੱਚੇ ਵੀ ਉਸ ਗੀਤ ਨੂੰ ਦੋਹਰਾਉਂਦੇ ਹਨ। ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਵਾਕਿਆ ਸਕੂਲ ਦੇ ਪ੍ਰਿੰਸੀਪਲ ਦੇ ਸਾਹਮਣੇ ਹੀ ਵਾਪਰਿਆ ਹੈ। ਨਾ ਤਾਂ ਸਕੂਲ ਦੇ ਪ੍ਰਿੰਸੀਪਲ ਅਤੇ ਨਾ ਹੀ ਕਿਸੇ ਅਧਿਆਪਕ ਵਲੋਂ ਇਸ ਦਾ ਵਿਰੋਧ ਕੀਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਪੰਡਿਤ ਰਾਓ ਧਨੇਸ਼ਵਰ ਵਲੋਂ ਇਸ ਦੀ ਸ਼ਿਕਾਇਤ ਮੁਕਤਸਰ ਦੇ ਐੱਸ. ਐੱਸ. ਪੀ. ਨੂੰ ਕੀਤੀ ਗਈ ਹੈ ਅਤੇ ਅਫਸਾਨਾ ਖਿਲਾਫ ਭੜਕਾਊ ਗੀਤ ਗਾਉਣ ਕਾਰਨ ਕਾਰਵਾਈ ਦੀ ਮੰਗ ਕੀਤੀ ਹੈ।


Anuradha

Content Editor

Related News