ਵਿਦੇਸ਼ੀ ਧਰਤੀ ''ਤੇ ਦੂਜੇ ਪੰਜਾਬੀ ਦੀ ਜਾਨ ਬਚਾਉਣੀ ਪਈ ਮਹਿੰਗੀ, ਬਦਮਾਸ਼ਾਂ ਨੇ ਚਾਕੂਆਂ ਨਾਲ ਵਿੰਨ੍ਹਿਆ ਵਿਅਕਤੀ
Thursday, Jan 07, 2021 - 09:32 AM (IST)
ਸੁਲਤਾਨਪੁਰ ਲੋਧੀ (ਸੋਢੀ) : ਤਕਰੀਬਨ 24-25 ਸਾਲ ਪਹਿਲਾਂ ਫਿਲਪਾਈਨ ਗਏ ਸੁਲਤਾਨਪੁਰ ਲੋਧੀ ਦੇ ਜੰਮਪਲ ਵਿਅਕਤੀ ਦਾ ਕੁੱਝ ਬਦਮਾਸ਼ਾਂ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਵੱਡੇ ਭਰਾ ਤਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਗੋਵਿੰਦਰ ਸਿੰਘ ਸਾਲ 1996 ’ਚ ਵਿਦੇਸ਼ ਗਿਆ ਸੀ।
ਇਹ ਵੀ ਪੜ੍ਹੋ : 'ਬਰਡ ਫਲੂ' ਨੂੰ ਲੈ ਕੇ 'ਪੰਜਾਬ' 'ਚ ਹਾਈ ਅਲਰਟ, ਖ਼ਤਰੇ ਨੂੰ ਦੇਖਦਿਆਂ ਸਰਕਾਰ ਨੇ ਲਾਈ ਇਹ ਰੋਕ
ਫਿਲਪਾਈਨ ’ਚ ਉਸ ਦੀ ਦੁਕਾਨ ਸੀ, ਜਿੱਥੇ ਬੀਤੀ 2 ਜਨਵਰੀ ਇਕ ਹੋਰ ਪੰਜਾਬੀ ਨੂੰ ਲੁੱਟਣ ਵਾਸਤੇ ਕੁੱਝ ਲੋਕ ਉਸ ਦੇ ਮਗਰ ਭੱਜ ਰਹੇ ਸਨ ਤਾਂ ਉਕਤ ਵਿਅਕਤੀ ਭੱਜਦਾ ਹੋਇਆ ਜਾਨ ਬਚਾਉਣ ਲਈ ਗੋਵਿੰਦਰ ਸਿੰਘ ਦੀ ਦੁਕਾਨ 'ਚ ਵੜ ਗਿਆ। ਗੋਵਿੰਦਰ ਸਿੰਘ ਨੇ ਪੰਜਾਬੀ ਨੂੰ ਬਚਾਉਣ ਦੀ ਕੋਸ਼ਿਸ਼ ’ਚ ਦੁਕਾਨ ਦਾ ਅੰਦਰੋਂ ਕੁੰਡਾ ਲਾ ਲਿਆ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਖੁੱਲ੍ਹਣਗੇ 5ਵੀਂ ਤੋਂ 12ਵੀਂ ਤੱਕ ਦੇ ਸਾਰੇ 'ਸਕੂਲ', 3 ਵਜੇ ਤੱਕ ਹੋਵੇਗੀ ਪੜ੍ਹਾਈ
ਤਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪੰਜਾਬੀ ਦੀ ਜਾਨ ਬਚਾਉਣੀ ਗੋਵਿੰਦਰ ਸਿੰਘ ਨੂੰ ਮਹਿੰਗੀ ਪਈ ਤੇ ਦੂਜੇ ਦਿਨ 2 ਜਨਵਰੀ ਨੂੰ ਫਿਲਪੀਨੀ ਵਿਅਕਤੀਆਂ ਨੇ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਦਰਿਆਵਾਂ 'ਚੋਂ ਰੇਤ-ਬੱਜਰੀ ਕੱਢ ਸਕਣਗੇ 'ਮਾਈਨਿੰਗ ਠੇਕੇਦਾਰ', ਸਰਕਾਰ ਨੇ ਦਿੱਤੀ ਖ਼ਾਸ ਛੋਟ
ਦੱਸਿਆ ਜਾਂਦਾ ਹੈ ਕਿ ਕਾਤਲ ਨੇ ਗੋਵਿੰਦਰ ਸਿੰਘ ਦੇ 15-16 ਚਾਕੂ ਦੇ ਵਾਰ ਕੀਤੇ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਭਰਾ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਫਿਲਪਾਈਨ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ।
ਨੋਟ : ਵਿਦੇਸ਼ੀ ਧਰਤੀ 'ਤੇ ਹੋ ਰਹੇ ਪੰਜਾਬੀਆਂ ਦੇ ਕਤਲ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ 'ਚ ਲਿਖੋ