ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਨਾ ਦੇਣ ਦੇ ਰੋਸ ਵਜੋਂ ਮੰਗ ਪੱਤਰ ਸੌਂਪਿਆ

Friday, Oct 06, 2017 - 12:16 AM (IST)

ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਨਾ ਦੇਣ ਦੇ ਰੋਸ ਵਜੋਂ ਮੰਗ ਪੱਤਰ ਸੌਂਪਿਆ

ਤਲਵੰਡੀ ਭਾਈ(ਗੁਲਾਟੀ)-ਪੰਜਾਬ 'ਚ ਰਾਸ਼ਟਰੀ ਮਾਰਗਾਂ 'ਤੇ ਲਗਾਏ ਗਏ ਸਾਈਨ ਬੋਰਡਾਂ 'ਤੇ ਉਪਰ ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਨਾ ਦੇਣ ਦੇ ਰੋਸ ਵਜੋਂ ਬੀਤੀ ਸ਼ਾਮ ਇਕ ਮੰਗ ਪੱਤਰ ਲੇਖਕ ਪਾਠਕ ਮੰਚ ਮੁੱਦਕੀ ਵੱਲੋਂ ਸਥਾਨਕ ਸਬ-ਤਹਿਸੀਲ ਦੇ ਨਾਇਬ ਤਹਿਸੀਲਦਾਰ ਵਿਜੇ ਕੁਮਾਰ ਬਹਿਲ ਨੂੰ ਦਿੱਤਾ ਗਿਆ। ਇਸ ਮੌਕੇ ਮੰਚ ਦੇ ਅਹੁਦੇਦਾਰਾਂ ਤੇ ਪੰਜਾਬੀ ਪਿਆਰਿਆਂ ਜਿਨ੍ਹਾਂ 'ਚ ਜਗਤਾਰ ਸਿੰਘ ਸੋਖੀ, ਪ੍ਰੀਤ ਜੱਗੀ, ਗੁਰਸੇਵਕ ਸਿੰਘ ਸਾਧੂਵਾਲਾ, ਅਰਸ਼ਦੀਪ ਸਿੰਘ, ਵਰਿੰਦਰ ਕੁਮਾਰ ਤਾਇਲ, ਰਮੇਸ਼ ਕੁਮਾਰ, ਮਦਨ ਲਾਲ, ਦਿਲਪ੍ਰੀਤ ਸਿੰਘ, ਧਰਮਪ੍ਰੀਤ ਸਿੰਘ, ਦਾਰਾ ਤਲਵੰਡੀ ਭਾਈ ਆਦਿ ਨੇ ਦੱਸਿਆ ਕਿ ਪੰਜਾਬ 'ਚ ਰਾਸ਼ਟਰੀ ਰਾਜ ਮਾਰਗਾਂ 'ਤੇ ਸਾਈਨ ਬੋਰਡਾਂ 'ਤੇ ਪਹਿਲਾਂ ਪੰਜਾਬੀ, ਦੂਜੇ ਨੰਬਰ 'ਤੇ ਹਿੰਦੀ ਤੇ ਤੀਜੇ ਨੰਬਰ 'ਤੇ ਅੰਗਰੇਜ਼ੀ 'ਚ ਸੂਚਨਾਵਾਂ ਲਿਖੀਆਂ ਜਾਣ ਅਤੇ ਪਿੰਡਾਂ ਦੇ ਨਾਂ ਸ਼ਬਦ ਜੋੜ ਚੈੱਕ ਕਰ ਕੇ ਲਿਖੇ ਜਾਣ। ਉਨ੍ਹਾਂ ਦੱਸਿਆ ਕਿ ਅੱਜ ਇਹ ਮੰਗ ਪੱਤਰ ਕੇਂਦਰੀ ਸੜਕ ਮੰਤਰਾਲੇ ਨੂੰ ਨਾਇਬ ਤਹਿਸੀਲਦਾਰ ਰਾਹੀਂ ਦਿੱਤਾ ਗਿਆ ਹੈ ਤਾਂ ਜੋ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ।


Related News