ਚੰਡੀਗੜ੍ਹ ਦੀਆਂ ਸੜਕਾਂ ''ਤੇ ਧੂੜਾਂ ਪੱਟ ਰਹੀ ਪੰਜਾਬੀ ਮੁਟਿਆਰ ਦੀ ''ਕੈਬ''

Thursday, Mar 15, 2018 - 11:04 AM (IST)

ਚੰਡੀਗੜ੍ਹ ਦੀਆਂ ਸੜਕਾਂ ''ਤੇ ਧੂੜਾਂ ਪੱਟ ਰਹੀ ਪੰਜਾਬੀ ਮੁਟਿਆਰ ਦੀ ''ਕੈਬ''

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਦੀਆਂ ਸੜਕਾਂ 'ਤੇ ਉਬਰ ਅਤੇ ਓਲਾ ਕੈਬ ਚਲਾਉਂਦੇ ਹੋਏ ਪੁਰਸ਼ਾਂ ਨੂੰ ਤਾਂ ਹਰ ਕੋਈ ਰੋਜ਼ ਦੇਖਦਾ ਹੈ ਪਰ ਇਨ੍ਹਾਂ ਸੜਕਾਂ 'ਤੇ ਅੱਜ-ਕੱਲ੍ਹ ਪੰਜਾਬੀ ਮੁਟਿਆਰ ਦੀ ਉਬਰ ਕੈਬ ਧੂੜਾਂ ਪੱਟਦੀ ਦਿਖਾਈ ਦੇ ਰਹੀ ਹੈ। ਇਸ ਮੁਟਿਆਰ ਦਾ ਨਾਂ ਨਵਦੀਪ ਕੌਰ ਗਿੱਲ ਹੈ, ਜੋ ਕਿ ਫਰਦੀਕੋਟ ਦੀ ਰਹਿਣ ਵਾਲੀ ਹੈ। ਨਵਦੀਪ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਗੱਡੀ ਚਲਾਉਣਾ ਉਸ ਦਾ ਸ਼ੌਕ ਹੈ, ਇਸੇ ਕਾਰਨ ਹੀ ਉਹ ਉਬਰ ਕੈਬ ਚਲਾ ਰਹੀ ਹੈ। ਨਵਦੀਪ ਨੂੰ ਕੈਬ ਚਲਾਉਂਦੀ ਦੇਖ ਕੇ ਇਕ ਵਾਰ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਪਰ ਕਹਿੰਦੇ ਹਨ ਕਿ ਕੋਈ ਵੀ ਕੰਮ ਔਖਾ ਨਹੀਂ ਹੁੰਦਾ, ਉਸ ਨੂੰ ਸਿਰਫ ਸ਼ੁਰੂ ਕਰਨ ਦੀ ਲੋੜ ਹੁੰਦੀ ਹੈ, ਜੋ ਕਿ ਨਵਦੀਪ ਨੇ ਕਰ ਦਿਖਾਇਆ ਹੈ।


Related News