ਪੰਜਾਬ ਦੇ ਪਿੰਡ ਦੀ ਕੁੜੀ ਦੇ ਸੁਹੱਪਣ ਦਾ ਨਹੀਂ ਕੋਈ ਮੇਲ, ਮਿਲੀ ਮਿਸ ਇੰਡੀਆ ਦੇ ਫਾਈਨਲ ''ਚ ਡਾਇਰੈਕਟ ਐਂਟਰੀ (ਦੇਖੋ ਤਸਵੀਰਾਂ)
Saturday, Oct 31, 2015 - 09:29 AM (IST)

ਜਲੰਧਰ— ਪਿੰਡ ਦੀਆਂ ਕੁੜੀਆਂ ਦੇ ਸੁਹੱਪਣ ''ਚ ਕੁਦਰਤ ਝਲਕਾਂ ਮਾਰਦੀ ਹੈ ਅਤੇ ਸਮਝਦਾਰੀ ਦਾ ਕੋਈ ਮੇਲ ਨਹੀਂ ਹੁੰਦਾ। ਇਸੇ ਸੂਝ-ਬੂਝ ਨਾਲ ਕੰਮ ਲਿਆ ਪੰਜਾਬ ਦੇ ਪਿੰਡ ਦੀ ਇਸ ਕੁੜੀ ਨੇ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਯੂਥ ਵਾਈਬ ਪ੍ਰੋਗਰਾਮ ਦੌਰਾਨ ਮਾਡਲਿੰਗ ਅਤੇ ਰੈਂਪ ਵਾਕ ਹੋਈ। ਇਸ ਦੌਰਾਨ ਸਵਾਲ-ਜਵਾਬ ਰਾਊਂਡ ਵਿਚ ਸਕੋਹ ਪਿੰਡ ਦੀ ਕੁੜੀ ਸ਼ੀਤਲ ਰਾਣਾ ਨੇ ਅਜਿਹਾ ਜਵਾਬ ਦਿੱਤਾ ਕਿ ਸੁਣਨ ਵਾਲੇ ਉਸ ਦੀ ਸੂਝ-ਬੂਝ ਦੇ ਕਾਇਲ ਹੋ ਗਏ ਤੇ ਉਸ ਨੂੰ ਸਿੱਧੀ ਮਿਸ ਇੰਡੀਆ ਦੇ ਫਾਈਨਲ ਵਿਚ ਐਂਟਰੀ ਮਿਲ ਗਈ। ਸ਼ੀਤਲ ਨੂੰ ਸਵਾਲ ''ਚ ਪੁੱਛਿਆ ਗਿਆ ਸੀ ਕਿ ਉਸ ਦੀ ਸਭ ਤੋਂ ਬੁਰੀ ਕੁਆਲਿਟੀ ਕੀ ਹੈ। ਸ਼ੀਤਲ ਨੇ ਜਵਾਬ ਦਿੱਤਾ ''ਭਾਵੁਕ ਹੋਣਾ''। ਉਸ ਨੇ ਕਿਹਾ ਕਿ ਉਹ ਅਕਸਰ ਭਾਵੁਕ ਹੋ ਕੇ ਲੋਕਾਂ ਦੀ ਮਦਦ ਕਰਨ ਲੱਗ ਜਾਂਦੀ ਹੈ ਜਦੋਂ ਕਿ ਬਦਲੇ ਵਿਚ ਉਸ ਨਾਲ ਅਜਿਹਾ ਨਹੀਂ ਹੁੰਦਾ। ਸ਼ੀਤਲ ਮਿਸ ਦਿਵਾ ਯੂਨੀਵਰਸ-2014 ਨੋਯੋਨਿਤਾ ਲੋਧ ਦੇ ਨਾਲ ਰੈਂਪ ਵਾਕ ਵੀ ਕਰੇਗੀ।
ਸ਼ੀਤਲ ਦੇ ਨਾਲ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥਣ ਸਮ੍ਰਿਤੀ ਠਾਕੁਰ ਨੂੰ ਵੀ ਡਾਇਰੈਕਟ ਐਂਟਰੀ ਮਿਲੀ ਹੈ। ਸ਼ੀਤਲ ਨੂੰ ਕੈਂਪਸ ਦੀ ਪ੍ਰਿੰਸੇਜ਼ ਦਾ ਖਿਤਾਬ ਵੀ ਮਿਲਿਆ ਹੈ। ਸ਼ੀਤਲ ਦੇ ਪਿਤਾ ਸੰਗੀਤ ਸਿੰਘ ਰਾਣੀ ਸਿਹਤ ਵਿਭਾਗ ਤੋਂ ਰਿਟਾਇਰਡ ਹਨ ਅਤੇ ਮਾਤਾ ਸੁਮਨ ਵੀ ਮੈਡੀਕਲ ਵਰਕਰ ਹੈ। ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਸ਼ੀਤਲ ਦੀ ਸਮਝਦਾਰੀ ਤੇ ਖੂਬਸੂਰਤੀ ਨੂੰ ਇਸ ਤਰ੍ਹਾਂ ਸਰਾਹਿਆ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਉਹ ਐੱਲ. ਪੀ. ਯੂ. ਮਿਸ ਮੈਗਨੀਟਿਊਡ-2015 ਦੀ ਜੇਤੂ ਰਹਿ ਚੁੱਕੀ ਹੈ। ਮਿਸ ਹਿਮਾਚਲ ਪ੍ਰਤੀਯੋਗਿਤਾ ਵਿਚ ਵੀ ਉਹ ਟਾਪ ਪੰਜ ਵਿਚ ਸ਼ਾਮਲ ਹੋਈ ਸੀ। ਸ਼ੀਤਲ ਨੂੰ ਐਕਟਿੰਗ ਦਾ ਵੀ ਸ਼ੌਂਕ ਹੈ ਅਤੇ ਇਸ ਦੇ ਨਾਲ-ਨਾਲ ਉਹ ਸਮਾਜ ਦੀ ਸੇਵਾ ਵੀ ਕਰਨਾ ਚਾਹੁੰਦੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।