ਆਸਟ੍ਰੇਲੀਆ ਦੀਆਂ ਖੇਡਾਂ ’ਚ ਪੰਜਾਬੀ ਬਜ਼ੁਰਗ ਦੀ ਝੰਡੀ, ਜਿਮਨਾਸਟਿਕ ਦੀਆਂ ਖੇਡਾਂ ''ਚ ਹਾਸਲ ਕੀਤਾ ਵੱਡਾ ਮੁਕਾਮ
Sunday, Sep 24, 2023 - 06:55 PM (IST)
ਕੋਟਕਪੂਰਾ (ਨਰਿੰਦਰ ਬੈੜ੍ਹ)- ਬੀਤੇ ਦਿਨੀਂ ਆਸਟ੍ਰੇਲੀਆ ਦੇ ਸਿਡਨੀ ’ਚ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਇੰਟਰਫੇਥ ਐਥਲੈਟਿਕਸ ਕਾਰਨੀਵਲ-2023 ਦੇ ਬੈਨਰ ਹੇਠ ਜਿਮਨਾਸਿਟਕ ਦੇ ਟੁਰਨਾਮੈਂਟ ਕਰਵਾਏ ਗਏ। ਇਸ ਦੌਰਾਨ ਕਰਵਾਈਆਂ ਗਈਆਂ ਵੱਖ-ਵੱਖ ਖੇਡਾਂ ਰੇਸ, ਗੋਲਾ ਸੁੱਟਣਾ, ਲੰਬੀ ਤੇ ਉੱਚੀ ਛਾਲ ਆਦਿ ’ਚ ਹਰ ਉਮਰ ਦਾ ਵਿਅਕਤੀ ਸ਼ਮੂਲੀਅਤ ਕਰ ਸਕਦਾ ਸੀ।
ਇਹ ਵੀ ਪੜ੍ਹੋ- ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ: ਹੁਣ ਦਫ਼ਤਰ ਜਾਣ ਦੀ ਨਹੀਂ ਪਵੇਗੀ ਲੋੜ
ਇਸ ਮੌਕੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਖਾਰਾ ਦੇ ਜੰਮਪਲ, ਪੰਜਾਬ ਐਂਡ ਸਿੰਧ ਬੈਂਕ ’ਚੋਂ ਸੇਵਾ-ਮੁਕਤ ਅਤੇ ਜਿਮਨਾਸਟਿਕ ਦੀਆਂ ਖੇਡਾਂ ’ਚੋਂ ਭਾਰਤ ’ਚ ਰਾਸ਼ਟਰੀ ਪੱਧਰ ਦੇ ਪੁਰਸਕਾਰ ਹਾਸਲ ਕਰਨ ਵਾਲੇ ਗੁਰਮੇਜ ਸਿੰਘ ਸੰਧੂ ਨੇ ਆਪਣੀ ਕਲਾ ਦੇ ਜੌਹਰ ਦਿਖਾਉਂਦਿਆਂ ਇਸ ਟੂਰਨਾਮੈਂਟ ’ਚ ਦੋ ਸੋਨੇ ਅਤੇ ਇਕ ਚਾਂਦੀ ਦਾ ਮੈਡਲ ਹਾਸਲ ਕੀਤਾ। ਸੰਧੂ ਦੀ ਇਸ ਜਿੱਤ ਨਾਲ ਆਸਟ੍ਰੇਲੀਆ ਦੀ ਧਰਤੀ ’ਤੇ ਜਿਥੇ ਤਿਰੰਗੇ ਦਾ ਮਾਣ ਵਧਿਆ ਉਥੇ ਪੰਜਾਬੀਆਂ ਦੀ ਵੀ ਬੱਲੇ-ਬੱਲੇ ਹੋਈ। ਇੱਥੇ ਵਰਨਣ ਯੋਗ ਹੈ ਕਿ ਗੁਰਮੇਜ ਸਿੰਘ ਸੰਧੂ ਆਸਟ੍ਰੇਲੀਆ ਦੇ ਸਿਡਨੀ ’ਚ ਆਪਣੀ ਸਪੁੱਤਰੀ ਨੂੰ ਮਿਲਣ ਲਈ ਗਏ ਹੋਏ ਸਨ, ਜਿੱਥੇ ਉਨ੍ਹਾਂ ਖੇਡਾਂ ਦੇ ਖੇਤਰ ’ਚ ਵੀ ਮੀਲ ਪੱਥਰ ਗੱਡ ਦਿੱਤਾ।
ਇਹ ਵੀ ਪੜ੍ਹੋ- ਜ਼ਮੀਨ ਪਿੱਛੇ ਖ਼ੂਨ ਬਣਿਆ ਪਾਣੀ, ਕਲਯੁਗੀ ਪੁੱਤ ਨੇ ਮਾਂ ਤੇ ਭੂਆ ਨੂੰ ਕੁੱਟ-ਕੁੱਟ ਕੀਤਾ ਅੱਧਮੋਇਆ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8