ਨਾਨਕਾ ਮੇਲ ਨੇ ਪੰਜਾਬੀ ਵਿਰਸੇ ਦੀ ਵਿਖਾਈ ਅਜਿਹੀ ਝਲਕ ਕਿ ਵੇਖਦੇ ਰਹਿ ਗਏ ਲੋਕ (ਵੀਡੀਓ)

Thursday, Feb 08, 2018 - 07:17 PM (IST)

ਨਾਭਾ (ਖੁਰਾਣਾ) : ਰਿਆਸ਼ੀ ਸ਼ਹਿਰ ਨਾਭਾ ਦੇ ਇਕ ਵਿਆਹ ਸਮਾਗਮ ਵਿਚ ਉਸ ਵੇਲੇ ਪੰਜਾਬੀ ਵਿਰਸੇ ਦੀ ਝਲਕ ਵੇਖਣ ਨੂੰ ਮਿਲੀ ਜਦੋਂ ਨਾਨਕਾ ਮੇਲਾ ਮਹਿੰਗੀਆਂ ਗੱਡੀਆਂ ਦੀ ਬਜਾਏ ਟਰਾਲੀਆਂ 'ਤੇ ਸਵਾਰ ਹੋ ਕੇ ਵਿਆਹ ਵਿਚ ਪਹੁੰਚਿਆ। ਇਸ ਦੌਰਾਨ ਖਾਸ ਗੱਲ ਇਹ ਰਹੀ ਕਿ ਇਸ ਨਾਨਕਾ ਮੇਲ ਦੇ ਬਹੁਤੇ ਜੀਅ ਵਿਦੇਸ਼ਾਂ 'ਚ ਰਹਿੰਦੇ ਹਨ, ਬਾਵਜੂਦ ਇਸਦੇ ਪੰਜਾਬੀ ਸੱਭਿਆਚਾਰ ਨਾਲ ਇਨ੍ਹਾਂ ਦਾ ਮੋਹ  ਤਸਵੀਰਾਂ 'ਚੋਂ ਸਾਫ ਝਲਕਦਾ ਨਜ਼ਰ ਆਉਂਦਾ ਹੈ।
ਪਰਿਵਾਰ ਵਲੋਂ ਵੀ ਖਿੜੇ ਮੱਥੇ ਨਾਨਕਾ ਮੇਲ ਦਾ ਸਵਾਗਤ ਕੀਤਾ ਗਿਆ। ਲੜਕੇ ਦੇ ਪਿਤਾ ਮੁਤਾਬਕ ਅੱਜ ਦੀ ਪੀੜ੍ਹੀ ਖਾਸ ਕਰਕੇ ਜੋ ਵਿਦੇਸ਼ਾਂ 'ਚ ਰਹਿੰਦੀ ਹੈ, ਨੂੰ ਆਪਣੇ ਵਿਰਸੇ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ।
ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ 'ਚ ਜਿਥੇ ਵਿਆਹ ਸਮਾਗਮ ਦਿਨਾਂ ਤੋਂ ਘਟਦੇ-ਘਟਦੇ ਕੁਝ ਘੰਟਿਆਂ ਦੇ ਹੀ ਬਣ ਕੇ ਰਹਿ ਗਏ ਹਨ, ਅਜਿਹੇ ਵਿਚ ਪੁਰਾਣੇ ਸਮਿਆਂ ਵਾਂਗ 3 ਦਿਨ ਪਹਿਲਾਂ ਗੱਜ-ਵੱਜ ਕੇ ਪਹੁੰਚੇ ਇਸ ਨਾਨਕਾ ਮੇਲ ਦੀ ਇਲਾਕੇ 'ਚ ਖੂਬ ਚਰਚਾ ਹੋ ਰਹੀ ਹੈ।


Related News