ਪੰਜਾਬ ਤੋਂ ਵਿਸ਼ਵ ਤੱਕ: 'ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ' ਸਣੇ ਕਈ ਪਕਵਾਨਾਂ ਨੇ ਬਣਾਈ ਪਹਿਚਾਣ

Saturday, Apr 15, 2023 - 01:41 PM (IST)

ਪੰਜਾਬ ਤੋਂ ਵਿਸ਼ਵ ਤੱਕ: 'ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ' ਸਣੇ ਕਈ ਪਕਵਾਨਾਂ ਨੇ ਬਣਾਈ ਪਹਿਚਾਣ

ਪੰਜਾਬ 'ਚ ਭੋਜਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਨੂੰ ਪਰਮਾਤਮਾ ਦਾ ਤੋਹਫ਼ਾ ਮੰਨਿਆ ਜਾਂਦਾ ਹੈ ਜਿਸ ਕਰਕੇ ਭੋਜਨ ਨੂੰ ਪਿਆਰ ਅਤੇ ਸਤਿਕਾਰ ਨਾਲ ਪਰੋਸਿਆ ਤੇ ਖਾਧਾ ਜਾਣਾ ਚਾਹੀਦਾ ਹੈ। ਜੇਕਰ 1970 ਦੇ ਦਹਾਕੇ ਦੀ ਗੱਲ ਕਰੀਏ ਤਾਂ ਪੰਜਾਬ 'ਚ ਭੋਜਨ ਹਮੇਸ਼ਾ ਤਾਜ਼ਾ ਅਤੇ ਗੁਣਵੱਤਾ ਭਰਪੂਰ ਹੁੰਦਾ ਸੀ ਨਾ ਕਿ ਡੱਬਾ ਬੰਦ ਜਾਂ ਫਾਸਟਫੂਡ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਕਈ ਤਰ੍ਹਾਂ ਦੇ ਪਕਵਾਨ ਬਣਾਉਣ ਲਈ ਸਮੱਗਰੀ ਨੂੰ ਵੱਖ-ਵੱਖ ਰੂਪ 'ਚ ਵਰਤੋਂ ਕਰਨ 'ਚ ਮਾਹਰ ਸਨ। ਉਦਾਹਰਨ ਦੇ ਤੌਰ 'ਤੇ ਜੇ ਤਾਜ਼ਾ ਦੁੱਧ ਦੇਖੀਏ ਦੀ ਗੱਲ ਕਰੀਏ ਤਾਂ ਇਹ ਪਿੰਡਾਂ ਵਿੱਚ ਆਮ ਸੀ ਕਿਉਂਕਿ ਜ਼ਿਆਦਾਤਰ ਪਿੰਡ ਵਾਸੀਆਂ ਕੋਲ ਪਸ਼ੂ ਸਨ ਅਤੇ ਉਹ ਦੁੱਧ ਦੀ ਵਰਤੋਂ ਦਹੀਂ, ਘਿਓ, ਪਨੀਰ ਅਤੇ ਖੀਰ ਬਣਾਉਣ ਲਈ ਖੁੱਲ੍ਹ ਕੇ ਕਰਦੇ ਸਨ। ਹਾਲਾਂਕਿ ਉਸ ਸਮੇਂ ਭੋਜਨ ਬੁਨਿਆਦੀ ਸੀ ਅਤੇ ਪਕਵਾਨਾਂ ਦੀ ਗਿਣਤੀ ਸੀਮਤ ਸੀ।

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੂਰੀ ਦੁਨੀਆ 'ਚ ਪੰਜਾਬੀ ਭੋਜਨ ਇਕ ਪ੍ਰਤੀਕ ਬਣ ਗਿਆ ਹੈ। ਜਦੋਂ ਅਸੀਂ ਭਾਰਤੀ ਪਕਵਾਨਾਂ ਬਾਰੇ ਸੋਚਦੇ ਹਾਂ, ਤਾਂ ਸਭ ਤੋਂ ਪਹਿਲਾਂ ਤੰਦੂਰੀ ਚਿਕਨ, ਪਨੀਰ ਟਿੱਕਾ ਜਾਂ ਬਟਰ ਚਿਕਨ ਦਾ ਜ਼ਿਕਰ ਹੁੰਦਾ ਹੈ।  ਸਿਰਫ਼ ਵਿਦੇਸ਼ਾਂ 'ਚ ਵਸਦੇ ਭਾਰਤੀ ਹੀ ਨਹੀਂ ਹੈ, ਸਗੋਂ ਇੱਥੋਂ ਤੱਕ ਕਿ ਵਿਸ਼ਵ ਪੱਧਰ 'ਤੇ ਰਹਿੰਦੇ ਲੋਕ ਭਾਰਤੀ ਭੋਜਨ ਦਾ ਸੁਆਦ ਲੈ ਰਹੇ ਹਨ।

ਇਹ ਵੀ ਪੜ੍ਹੋ- ਗੁਰਦਾਸਪੁਰ ਸ਼ਹਿਰ ’ਚ ਆਵਾਰਾ ਕੁੱਤਿਆਂ ਦੀ ਦਹਿਸ਼ਤ, 24 ਘੰਟਿਆਂ ਦੌਰਾਨ 8 ਨੂੰ ਵੱਢਿਆ

'ਸਮੋਸੇ' ਅਤੇ 'ਪਨੀਰ ਟਿੱਕਾ' ਵਰਗੇ ਪਕਵਾਨਾਂ ਤੋਂ ਲੈ ਕੇ 'ਸਰ੍ਹੋਂ  ਦਾ ਸਾਗ' ਅਤੇ 'ਮੱਕੀ ਦੀ ਰੋਟੀ', 'ਬਟਰ ਚਿਕਨ' ਅਤੇ 'ਤੰਦੂਰੀ ਨਾਨ' ਵਰਗੇ ਭੋਜਨ ਮਸ਼ਹੂਰ ਮੰਨੇ ਜਾਂਦੇ ਹਨ। ਇਨ੍ਹਾਂ ਚੀਜ਼ਾਂ ਨੇ ਪੰਜਾਬੀ ਭੋਜਨ ਨੂੰ ਮਸ਼ਹੂਰ ਬਣਾਇਆ ਹੈ। ਪੰਜਾਬੀ ਭੋਜਨ ਬਿਲਕੁਲ "ਪੰਜਾਬੀਆਂ" ਵਾਂਗ ਹੈ- ਅਮੀਰ, ਸਿਹਤਮੰਦ ​ਅਤੇ ਜੀਵਨ ਨੂੰ ਅਨੰਦ ਦੇਣ ਵਾਲਾ। ਪੰਜਾਬੀ ਭੋਜਨ 'ਚ ਹਰ ਕਿਸੇ ਲਈ ਕੁਝ ਨਾ ਕੁਝ ਹੁੰਦਾ ਖ਼ਾਸ ਹੈ, ਭਾਵੇਂ ਉਹ ਸ਼ਾਕਾਹਾਰੀ ਹੋਵੇ ਜਾਂ ਫਿਰ ਮਾਸਾਹਾਰੀ । ਇਹ ਤੁਹਾਡੀਆਂ ਖਾਣ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰ ਸਕਦਾ ਹੈ। 

ਭੋਜਨ ਮਾਹਿਰ ਜਿਗਸ ਕਾਲੜਾ ਮੁਤਾਬਕ ਉਸਨੇ 1970 ਦੇ ਦਹਾਕੇ 'ਚ ਭੋਜਨ ਨੂੰ ਲੈ ਕੇ ਇਕ ਕਾਲਮ ਲਿਖਣਾ ਸ਼ੁਰੂ ਕੀਤਾ। ਭਾਰਤੀ ਟੈਲੀਵਿਜ਼ਨ 'ਤੇ ਪਹਿਲਾ ਰਸੋਈ ਸ਼ੋਅ ਉਸ ਵੱਲੋਂ 1990 ਵਿੱਚ ਤਿਆਰ ਕੀਤਾ ਗਿਆ ਸੀ। ਉਹ ਇੰਟਰਨੈਸ਼ਨਲ ਫੂਡ ਐਂਡ ਬੇਵਰੇਜ ਗੌਰਮੇਟ ਹਾਲ ਆਫ਼ ਫੇਮ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਏਸ਼ੀਅਨ ਸੀ। ਪੰਜ ਦਹਾਕਿਆਂ ਤੋਂ ਵੱਧ ਦੇ ਕੈਰੀਅਰ 'ਚ ਉਸਨੇ "ਤੰਦੂਰੀ ਸਾਮਨ ਟਿੱਕਾ" ਅਤੇ ਲਖਨਊ ਦੇ ਵਿਸ਼ੇਸ਼ ਗਲੋਟੀ ਕਬਾਬਾਂ ਵਰਗੇ ਨਵੇਂ ਫਿਊਜ਼ਨ ਪਕਵਾਨਾਂ ਨਾਲ ਪ੍ਰਯੋਗ ਕੀਤੇ। ਜਿਗਸ ਕਾਲੜਾ ਅਤੇ ਹੋਰਾਂ ਵੱਡੇ ਸ਼ੈੱਫਾਂ ਨੇ ਭਾਰਤੀ ਭੋਜਨ ਨੂੰ ਲੋਕਾਂ ਦੇ ਵੱਡੇ ਇਕੱਠ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 

ਇਹ ਵੀ ਪੜ੍ਹੋ- ਰੁਕਣ ਦਾ ਨਾਂ ਨਹੀਂ ਲੈ ਰਹੇ ਆਨਲਾਈਨ ਧੋਖਾਧੜੀ ਦੇ ਮਾਮਲੇ, ਹੈਕਰ ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਬਣਾ ਰਹੇ ਮੂਰਖ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News