ਹਿਮਾਂਸ਼ੀ ਖੁਰਾਨਾ ਨੇ ਕਿਸਾਨਾਂ ਦੇ ਹੱਕ ’ਚ ਆਖੀ ਅਜਿਹੀ ਗੱਲ, ਕੁਮੈਂਟ ਕਰਨ ਵਾਲਿਆਂ ਨੇ ਲਿਆਂਦੀ ਹਨ੍ਹੇਰੀ

Thursday, Mar 25, 2021 - 04:27 PM (IST)

ਹਿਮਾਂਸ਼ੀ ਖੁਰਾਨਾ ਨੇ ਕਿਸਾਨਾਂ ਦੇ ਹੱਕ ’ਚ ਆਖੀ ਅਜਿਹੀ ਗੱਲ, ਕੁਮੈਂਟ ਕਰਨ ਵਾਲਿਆਂ ਨੇ ਲਿਆਂਦੀ ਹਨ੍ਹੇਰੀ

ਚੰਡੀਗੜ੍ਹ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ’ਚ ਖ਼ੂਬ ਸੁਰਖੀਆਂ ਬਟੋਰਨ ਵਾਲੀ ਪੰਜਾਬੀ ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਇਕ ਵਾਰ ਫਿਰ ਚਰਚਾ ’ਚ ਆ ਗਈ ਹੈ। ਦਰਅਸਲ, ਹਿਮਾਂਸ਼ੀ ਖੁਰਾਨਾ ਨੇ ਹਾਲ ਹੀ ’ਚ ਕਿਸਾਨ ਅੰਦੋਲਨ ਨੂੰ ਲੈ ਕੇ ਇਕ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਸਮਾਜਿਕ ਮੁੱਦਿਆਂ ’ਤੇ ਅਕਸਰ ਆਪਣੀ ਰਾਏ ਰੱਖਣ ਵਾਲੀ ਹਿਮਾਂਸ਼ੀ ਨੇ ਖੁੱਲ੍ਹ ਕੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ ਅਤੇ ਪ੍ਰਸ਼ੰਸਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਕਿਸਾਨਾਂ ਦਾ ਸਾਥ ਦੇਣ।

ਹਾਲ ਹੀ ’ਚ ਹਿਮਾਂਸ਼ੀ ਨੇ ਇਕ ਟਵੀਟ ਕੀਤਾ ਹੈ, ਜਿਸ ਨਾਲ ਉਸ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਹਿਮਾਂਸ਼ੀ ਨੇ ਇਕ ਪਲੇਟ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਪੋਹਾ ਪਿਆ ਹੈ। ਇਸ ਤਸਵੀਰ ਦੀ ਕੈਪਸ਼ਨ ’ਚ ਉਸ ਨੇ ਲਿਖਿਆ ‘ਪੋਹਾ ਕਿਵੇਂ ਬਣਦਾ ਹੈ? ਚਾਵਲਾਂ ਤੋਂ ਅਤੇ ਚਾਵਲ ਕਿਥੋ ਆਉਂਦੇ ਹਨ? ਮੈਨੂੰ ਲੱਗਦਾ ਹੈ ਫੈਕਟਰੀ ’ਚ ਬਣਦਾ ਹੋਵੇਗਾ... ਪ੍ਰਮਾਤਮਾ ਜਾਣੇ, ਕੀ ਪਤਾ ਬਣ ਵੀ ਜਾਵੇ।’ 

PunjabKesari

ਹਿਮਾਂਸ਼ੀ ਦੇ ਇਸ ਟਵੀਟ ’ਤੇ ਕੁਮੈਂਟਸ ਦਾ ਆਇਆ ਹੜ੍ਹ
ਦੇਖਦੇ ਹੀ ਦੇਖਦੇ ਹਿਮਾਂਸ਼ੀ ਖੁਰਾਨਾ ਦਾ ਇਹ ਟਵੀਟ ਵਾਇਰਲ ਹੋ ਗਿਆ ਅਤੇ ਉਸ ਦਾ ਇਹ ਅੰਦਾਜ਼ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਆਪਣੇ ਇਸ ਟਵੀਟ ਦੇ ਜਰੀਏ ਹਿਮਾਂਸ਼ੀ ਖੁਰਾਨਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਤੰਜ (ਨਿਸ਼ਾਨਾ) ਕੱਸਿਆ ਹੈ।

PunjabKesari

26 ਮਾਰਚ ਨੂੰ ਭਾਰਤ ਬੰਦ
ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ 4 ਮਹੀਨੇ ਪਹਿਲਾਂ ਅੰਦੋਲਨ ਸ਼ੁਰੂ ਕੀਤਾ ਸੀ ਪਰ ਕਿਤੇ ਵੀ ਉਸ ਦੀ ਸੁਣਵਾਈ ਨਹੀਂ ਹੋ ਰਹੀ। ਹੁਣ ਕਿਸਾਨ ਭਾਰਤ ਬੰਦ ਦੀਆਂ ਤਿਆਰੀਆਂ ’ਚ ਜੁੱਟ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਬੰਦ 26 ਮਾਰਚ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਰਹੇਗਾ।

PunjabKesari

PunjabKesari

ਨੋਟ - ਕਿਸਾਨ ਅੰਦੋਲਨ ਨੂੰ ਲੈ ਕੇ ਹਿਮਾਂਸ਼ੀ ਖੁਰਾਨਾ ਵਲੋਂ ਕੀਤੇ ਗਏ ਟਵੀਟ ਸਬੰਧੀ ਤੁਹਾਡੀ ਕੀ ਰਾਏ ਹੈ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


 


author

sunita

Content Editor

Related News