ਪਾਸਪੋਰਟ ਬਣਾਉਣ ਦੇ ਮਾਮਲੇ 'ਚ ਪੰਜਾਬੀਆਂ ਨੇ ਤੋੜੇ ਸਾਰੇ ਰਿਕਾਰਡ, ਹੈਰਾਨ ਕਰ ਦੇਣਗੇ ਅੰਕੜੇ

Tuesday, Jan 09, 2024 - 06:26 PM (IST)

ਪਾਸਪੋਰਟ ਬਣਾਉਣ ਦੇ ਮਾਮਲੇ 'ਚ ਪੰਜਾਬੀਆਂ ਨੇ ਤੋੜੇ ਸਾਰੇ ਰਿਕਾਰਡ, ਹੈਰਾਨ ਕਰ ਦੇਣਗੇ ਅੰਕੜੇ

ਚੰਡੀਗੜ੍ਹ : ਪੰਜਾਬ ਨੇ ਪਾਸਪੋਰਟ ਬਣਾਉਣ ਦੇ ਮਾਮਲੇ 'ਚ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਾਲ 2023 ਦੌਰਾਨ ਪੰਜਾਬ 'ਚ ਨਵੇਂ 11 ਲੱਖ ਤੋਂ ਜ਼ਿਆਦਾ ਪਾਸਪੋਰਟ ਬਣੇ ਹਨ। ਮਤਲਬ ਕਿ ਸਾਲ 2023 'ਚ ਪੰਜਾਬ 'ਚ ਔਸਤਨ ਹਰ ਮਿੰਟ ਪਿੱਛੇ 7 ਪਾਸਪੋਰਟ ਅਤੇ ਪ੍ਰਤੀ ਘੰਟਾ ਔਸਤਨ 408 ਪਾਸਪੋਰਟਾਂ ਦੀ ਰਹੀ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜੇਕਰ ਪਿਛਲੇ ਸਾਲਾਂ ਵੱਲ ਝਾਤ ਮਾਰੀਏ ਤਾਂ ਸਾਲ 2014 'ਚ 5,48,075, ਸਾਲ 2015 'ਚ 6,65,200, ਸਾਲ 2016 'ਚ 6,59,721, ਸਾਲ 2017 'ਚ 9,73,866, ਸਾਲ 2018 'ਚ 10,69,446, ਸਾਲ 2019 'ਚ 9,46,797, ਸਾਲ 2020 'ਚ 4,82,418, ਸਾਲ 2021 'ਚ 6,44,679, ਸਾਲ 2022 'ਚ 9,35,882 ਅਤੇ ਸਾਲ 2023 'ਚ 11,94,000 ਪਾਸਪੋਰਟ ਬਣੇ ਹਨ।

PunjabKesari

ਇਸ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਪਾਸਪੋਰਟ ਬਣਾਉਣ 'ਚ ਪੰਜਾਬੀਆਂ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਪੰਜਾਬ 'ਚ ਸਾਲ 2016-17 ਦੌਰਾਨ ਸਟੱਡੀ ਵੀਜ਼ਾ ਦਾ ਰੁਝਾਨ ਸ਼ੁਰੂ ਹੋਇਆ ਸੀ। ਹੁਣ ਜਦੋਂ ਸ਼ੁਰੂਆਤੀ ਦੌਰ 'ਚ ਗਏ ਵਿਦਿਆਰਥੀ ਇਸ ਪੜਾਅ 'ਤੇ ਵਿਦੇਸ਼ਾਂ 'ਚ ਪੀ. ਆਰ. ਹੋ ਗਏ ਹਨ ਤਾਂ ਉਨ੍ਹਾਂ ਦੇ ਮਾਪਿਆਂ ਦੀ ਦੌੜ ਵੀ ਵਿਦੇਸ਼ਾਂ ਵੱਲ ਹੋ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮੰਨੂ ਮਹਾਵਾ ਗੈਂਗ ਦੇ ਤਿੰਨ ਹੋਰ ਮੈਂਬਰ ਗ੍ਰਿਫਤਾਰ, 19 ਕਿੱਲੋ ਹੈਰੋਇਨ ਬਰਾਮਦ

ਇਸ ਕਾਰਨ ਪੰਜਾਬ 'ਚ ਧੜਾਧੜ ਪਾਸਪੋਰਟ ਬਣ ਰਹੇ ਹਨ। ਪੰਜਾਬ 'ਚ ਇਸ ਵੇਲੇ ਕਰੀਬ 55 ਲੱਖ ਘਰ ਹਨ ਅਤੇ ਸਾਲ 2014 ਤੋਂ ਹੁਣ ਤੱਕ ਪੰਜਾਬ 'ਚ 81.20 ਲੱਖ ਪਾਸਪੋਰਟ ਬਣੇ ਹਨ। ਇਸ ਲਿਹਾਜ਼ ਨਾਲ ਪੰਜਾਬ 'ਚ ਹਰ 2 ਘਰਾਂ ਪਿੱਛੇ 3 ਪਾਸਪੋਰਟ ਹਨ। ਪੰਜਾਬੀਆਂ ਨੂੰ ਪਾਸਪੋਰਟਾਂ 'ਤੇ ਮੋਟਾ ਖ਼ਰਚਾ ਵੀ ਕਰਨਾ ਪਿਆ ਹੈ। ਪੂਰੇ ਉੱਤਰੀ ਭਾਰਤ 'ਚੋਂ ਪੰਜਾਬ ਪਾਸਪੋਰਟਾਂ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਹੈ। ਕੋਰੋਨਾ ਮਹਾਮਾਰੀ ਦੇ ਸਾਲ 2020 ਦੌਰਾਨ ਸਭ ਤੋਂ ਘੱਟ 4.82 ਲੱਖ ਪਾਸਪੋਰਟ ਬਣੇ ਸਨ। ਦੇਸ਼ ਭਰ 'ਚੋਂ ਦੇਖੀਏ ਤਾਂ ਇਕੱਲੇ ਪੰਜਾਬ 'ਚ ਹੀ 8 ਤੋਂ 10 ਫ਼ੀਸਦੀ ਪਾਸਪੋਰਟ ਬਣਦੇ ਹਨ। ਪੰਜਾਬ 'ਚ ਇਸ ਸਮੇਂ 14 ਪਾਸਪੋਰਟ ਸੇਵਾ ਕੇਂਦਰ ਚੱਲ ਰਹੇ ਹਨ।

ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਅਪੀਲ, ਬੱਚਿਆਂ ਅਤੇ ਬਜ਼ੁਰਗਾਂ ਨੂੰ ਠੰਡ ਤੋਂ ਬਚਾਇਆ ਜਾਵੇ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News