ਦੁਖ਼ਦਾਇਕ ਖ਼ਬਰ: ਚੰਗੇ ਭਵਿੱਖ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

Sunday, Jan 08, 2023 - 04:51 PM (IST)

ਦੁਖ਼ਦਾਇਕ ਖ਼ਬਰ: ਚੰਗੇ ਭਵਿੱਖ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਜ਼ੀਰਾ/ਫਿਰੋਜ਼ਪੁਰ (ਦਵਿੰਦਰ ਅਕਾਲੀਆਂ ਵਾਲਾ)- ਜ਼ੀਰਾ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਦਾ ਮਨੀਲਾ ਵਿਖੇ ਗੋਲੀਆਂ ਮਾਰ ਕੇ ਕਤਲ ਕਰਨ ਦੀ ਖ਼ਬਰ ਮਿਲੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਪੂਰਨ ਸਿੰਘ ਸੇਖੋਂ ਨਿਵਾਸੀ ਪਿੰਡ ਬੱਲ ਤਹਿਸੀਲ ਜ਼ੀਰਾ ਨੇੜੇ (ਫਤਿਹਗੜ੍ਹ ਪੰਜਤੂਰ) ਨੂੰ ਉਸ ਸਮੇਂ ਡੂੰਘਾ ਸੱਦਮਾ ਲੱਗਾ, ਜਦੋਂ ਉਨ੍ਹਾਂ ਦੇ ਨੌਜਵਾਨ ਪੁੱਤਰ ਭੋਲੂ ਸੇਖੋਂ ਦਾ ਮਨੀਲਾ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਵੀ ਇਸ ਪਿੰਡ ਦੇ ਇਕ ਨੌਜਵਾਨ ਭਗਵੰਤ ਸਿੰਘ ਦੀ ਮਨੀਲਾ ਵਿਖੇ ਕਤਲ ਕਰ ਦਿੱਤਾ ਸੀ, ਜੋਕਿ ਭੋਲੂ ਸੇਖੋਂ ਦਾ ਕਰੀਬੀ ਸੀ।

ਮਿਲੇ ਵੇਰਵਿਆਂ ਮੁਤਾਬਕ ਮ੍ਰਿਤਕ ਭੋਲੂ ਸੇਖੋਂ 4 ਸਾਲ ਪਹਿਲਾਂ ਮਨੀਲਾ ਵਿਚ ਗਿਆ ਸੀ। ਮ੍ਰਿਤਕ ਦਾ ਇਕ ਭਰਾ ਵੀ ਮਨੀਲਾ ਵਿਚ ਹੈ ਅਤੇ ਦੋਵੇਂ ਭਰਾ ਓਥੇ ਫਾਇਨਾਂਸ ਦਾ ਕੰਮ ਕਰਦੇ ਸਨ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਭੋਲੂ ਸੇਖੋਂ ਬੀਤੀ ਰਾਤ ਖਾਣਾ ਲੈਣ ਲਈ ਬਾਜ਼ਾਰ ਗਿਆ ਸੀ, ਜਿੱਥੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਜ਼ੀਰਾ ਦੇ 23 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਭੋਲੂ ਸੇਖੋਂ ਨੇ ਆਪਣੇ ਕਰੀਬੀ ਭਗਵੰਤ ਸਿੰਘ ਦਾ ਟੈਟੂ ਆਪਣੀ ਬਾਂਹ 'ਤੇ ਖਣਵਾਇਆ ਹੋਇਆ ਸੀ। ਭੋਲੂ ਸੇਖੋਂ ਨੂੰ ਕਦੇ  ਚੇਤੇ ਵੀ ਨਹੀਂ ਹੋਵੇਗਾ ਕਿ ਉਹ ਵੀ ਇਨ੍ਹਾਂ ਰਾਹਾਂ ਦਾ ਪਾਂਧੀ ਬਣ ਜਾਵੇਗਾ ਜਿਨੀਂ ਰਾਹੀਂ ਤੁਰਿਆ ਭਗਵੰਤ ਸਿੰਘ ਇਸ ਦੁਨੀਆਂ ਤੋਂ ਸਦਾ ਲਈ ਵਿਛੜ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਕੜਾਹੇ ਵਾਲ ਨੇ ਕਿਹਾ ਕਿ ਮਨੀਲਾ ਵਿਚ ਅਕਸਰ ਹੀ ਨੌਜਵਾਨਾਂ ਦੇ ਕਤਲ ਹੋ ਰਹੇ ਹਨ, ਉਥੋਂ ਦੇ ਪ੍ਰਸ਼ਾਸਨਕ ਢਾਂਚੇ ਨੂੰ ਇਸ ਸਬੰਧੀ ਠੋਸ ਕਦਮ ਚੁੱਕਣ ਦੀ ਲੋੜ ਹੈ, ਜਿਸ ਨਾਲ ਪੰਜਾਬੀ ਨੌਜਵਾਨਾਂ ਦੇ ਕਤਲ ਰੋਕੇ ਜਾ ਸਕਣ। 

ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਦਬਾਅ ਆਖਿਰਕਾਰ ਆਇਆ ਕੰਮ, ਹੋਰ ਮੰਤਰੀ ਵੀ ਸਹਿਮੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News