ਇਕ ਹੋਰ ਨੌਜਵਾਨ ਲਈ ''ਕਾਲ'' ਬਣਿਆ ''ਚਿੱਟਾ''! ਟੀਕਾ ਲਗਾਉਂਦੇ ਸਾਰ ਹੋਈ ਮੌਤ

Saturday, Feb 10, 2024 - 05:43 AM (IST)

ਇਕ ਹੋਰ ਨੌਜਵਾਨ ਲਈ ''ਕਾਲ'' ਬਣਿਆ ''ਚਿੱਟਾ''! ਟੀਕਾ ਲਗਾਉਂਦੇ ਸਾਰ ਹੋਈ ਮੌਤ

ਸਿੱਧਵਾਂ ਬੇਟ (ਚਾਹਲ)- ਪਿੰਡ ਸਲੇਮਪੁਰਾ ਦੇ ਨੌਜਵਾਨ ਹਰਦੀਪ ਸਿੰਘ ਬੱਗੂ (29) ਦੀ ਚਿੱਟੇ ਦਾ ਟੀਕਾ ਲਗਾਕੇ ਓਵਰਡੋਜ਼ ਹੋਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨਸ਼ੇ ਕਰਨ ਦਾ ਆਦੀ ਸੀ ਤੇ ਅੱਜ ਉਸ ਦੀ ਲਾਸ਼ ਸਥਾਨਕ ਨਹਿਰ ਦੇ ਨਜ਼ਦੀਕ ਮਿਲੀ। ਮ੍ਰਿਤਕ ਦੇ ਹੱਥ ਵਿਚ ਚਿੱਟੇ ਦਾ ਟੀਕਾ ਲੱਗਿਆ ਹੋਇਆ ਸੀ। 

ਇਹ ਖ਼ਬਰ ਵੀ ਪੜ੍ਹੋ - Breaking: ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੀ ਵੱਡੀ ਖ਼ਬਰ: ਭਗੌੜਾ ਪ੍ਰਦੀਪ ਕਲੇਰ ਅਯੁੱਧਿਆ ਤੋਂ ਗ੍ਰਿਫ਼ਤਾਰ

ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਰਾਹੀਂ ਦੱਸਿਆ ਕਿ ਹਰਦੀਪ ਨੂੰ ਧੰਨਾ ਸਿੰਘ ਵਾਸੀ ਸਲੇਮਪੁਰਾ ਘਰੋਂ ਲੈ ਕੇ ਗਿਆ ਤੇ ਦਿਪਾਂਸ਼ੂ ਸਿੰਗਲਾ ਉਰਫ਼ ਜੈਸੀ ਵਾਸੀ ਸਿੱਧਵਾਂ ਬੇਟ ਨੇ ਉਸ ਦੀ ਬਾਂਹ ਵਿਚ ਚਿੱਟੇ ਦਾ ਟੀਕਾ ਲਗਾਇਆ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਇਹ ਦੋਵੇਂ ਵਿਅਕਤੀ ਉਸ ਨੂੰ ਉੱਥੇ ਛੱਡਕੇ ਫਰਾਰ ਹੋ ਗਏ| ਇਸ ਸਬੰਧੀ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਹਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ।.

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News