ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਨੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਅਤੇ ਵੰਡ ਸਬੰਧੀ ਕੈਪਟਨ ਨੂੰ ਲਿਖੀ ਚਿੱਠੀ

Tuesday, Oct 20, 2020 - 02:08 PM (IST)

ਵੈਬ ਡੈਸਕ: ਪੰਜਾਬ ਸਰਕਾਰ ਵੱਲੋਂ ਸਾਹਿਤਕਾਰਾਂ ਨੂੰ  ਇਨਾਮ ਦੇਣ ਲਈ ਜੋ ਸਲਾਹਕਾਰ ਬੋਰਡ ਬਣਾਇਆ ਹੈ, ਉਸ ਦੇ ਕੰਮ ਕਾਜ ਨੂੰ ਪਾਰਦਰਸ਼ੀ ਬਣਾਉਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਕੈਨੇਡਾ ਇਕਾਈ ਨੇ ਇੱਕ ਚਿੱਠੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਹੈ। ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਪੰਜਾਬ ਇਕਾਈ ਦੇ ਸੰਚਾਲਕ ਮਿੱਤਰ ਸੈਨ ਮੀਤ ਨੇ ਦੱਸਿਆ ਕਿ ਸਾਹਿਤਕਾਰਾਂ ਨੂੰ ਦਿੱਤੇ ਜਾਂਦੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਅਤੇ ਵੰਡ ਨੂੰ ਲੈ ਕੇ ਅਕਸਰ ਵਿਵਾਦ ਉੱਠਦੇ ਰਹਿੰਦੇ ਹਨ।ਇਨ੍ਹਾਂ ਪੁਰਸਕਾਰਾਂ ਸਮੇਂ ਭਾਈ-ਭਤੀਜਾਵਾਦ ਨੂੰ ਮੁੱਖ ਰੱਖਣ ਦੇ ਦੋਸ਼ ਵੀ ਲੱਗਦੇ ਹਨ।


ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਇੱਕ ਅੰਤਰਰਾਸ਼ਟਰੀ ਸੰਸਥਾ ਹੈ।ਇਸ ਦੀਆਂ 13 ਦੇਸ਼ਾਂ 'ਚ ਇਕਾਈਆਂ ਹਨ।ਜਿਸ ਸੰਸਥਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ, ਉਹ ਕੈਨੇਡਾ  ਵਿੱਚ ਰਜਿਸਟਰਡ ਹੈ।ਪੱਤਰ ਵਿੱਚ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਹਰ ਸਾਲ ਪੰਜਾਬੀ,ਹਿੰਦੀ,ਸੰਸਕ੍ਰਿਤ ਅਤੇ ਉਰਦੂ ਭਾਸ਼ਾ ਦੇ ਸਾਹਿਤਕਾਰਾਂ, ਪੱਤਰਕਾਰਾਂ,ਰੰਗਕਰਮੀਆਂ ਨੂੰ ਵੱਡੇ ਪੁਰਸਕਾਰ ਭਾਸ਼ਾ ਮਹਿਕਮੇ ਦੇ ਰਾਹੀਂ ਅਤੇ ਭਾਸ਼ਾ ਮਹਿਕਮੇ ਦੇ ਸਲਾਹਕਾਰ ਬੋਰਡ ਦੀਆਂ ਸਿਫ਼ਾਰਸ਼ਾਂ 'ਤੇ ਦਿੱਤੇ ਜਾਂਦੇ ਹਨ।ਪਿਛਲੇ 6 ਸਾਲ ਤੋਂ ਇਹ ਇਨਾਮ ਨਹੀਂ ਦਿੱਤੇ ਗਏ।ਹੁਣ 120 ਦੇ ਕਰੀਬ ਪੁਰਸਕਾਰ ਦਿੱਤੇ ਜਾਣੇ ਹਨ।ਪੰਜਾਬ ਸਰਕਾਰ ਵਲੋਂ ਇਨਾਮਾਂ ਲਈ ਯੋਗ ਉਮੀਦਵਾਰਾਂ ਦੀ ਸੂਚੀ ਦੀ ਘੋਖ ਲਈ ਇੱਕ ਸਕਰੀਨਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ।ਇਸ ਚਿੱਠੀ ਵਿੱਚ ਬੜੇ ਵਿਸਥਾਰ ਨਾਲ ਪਹਿਲਾਂ ਬਣੇ ਬੋਰਡਾਂ ਦੀ ਕਾਰਗੁਜ਼ਾਰੀ 'ਤੇ ਵੀ ਪ੍ਰਸ਼ਨ ਚੁੱਕੇ ਗਏ ਹਨ।ਇਸ ਤੋਂ ਇਲਾਵਾ ਭਾਈਚਾਰੇ ਵਲੋਂ ਕੁਝ ਸੁਝਾਅ ਵੀ ਦਿੱਤੇ ਗਏ ਹਨ ਤਾਂ ਜੋ ਆਉਣ ਵਾਲੇ ਸਮੇਂ 'ਚ ਪੁਰਸਕਾਰ ਦਿੱਤੇ ਜਾਣ ਸਮੇਂ ਯੋਗ ਉਮੀਦਵਾਰ ਨੂੰ ਹੀ ਸਨਮਾਨ ਮਿਲ ਸਕੇ।ਹੇਠਾਂ ਇਸ ਸਮੁੱਚੇ ਪੱਤਰ ਦੀ ਕਾਪੀ ਵੀ ਜ਼ਿਕਰਯੋਗ ਹੈ:

PunjabKesari

PunjabKesari

PunjabKesari

PunjabKesari


Harnek Seechewal

Content Editor

Related News