ਕੈਨੇਡਾ ''ਚ ਪੰਜਾਬੀ ਨੇ ਗੱਡੇ ਝੰਡੇ ਦੂਜੀ ਵਾਰ ਬਣਿਆ ਵਿਧਾਇਕ, ਪਰਿਵਾਰ ''ਚ ਖ਼ੁਸ਼ੀ ਦੀ ਲਹਿਰ

Tuesday, Oct 27, 2020 - 03:11 PM (IST)

ਕੈਨੇਡਾ ''ਚ ਪੰਜਾਬੀ ਨੇ ਗੱਡੇ ਝੰਡੇ ਦੂਜੀ ਵਾਰ ਬਣਿਆ ਵਿਧਾਇਕ, ਪਰਿਵਾਰ ''ਚ ਖ਼ੁਸ਼ੀ ਦੀ ਲਹਿਰ

ਮਾਹਿਲਪੁਰ (ਅਮਰੀਕ): ਕੈਨੇਡਾ 'ਚ ਹੋਈਆਂ ਚੋਣਾਂ ਦੌਰਾਨ ਸਰੀ ਡੈਲਟਾ ਤੋਂ ਐੱਨ.ਆਰ.ਆਈ. ਕਮਿਸ਼ਨ ਦੇ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਦਲਜੀਤ ਸਿੰਘ ਸਹੋਤਾ ਦਾ ਭਾਣਜਾ ਰਵਿੰਦਰ ਸਿੰਘ ਰਵੀ ਕਾਹਲੋਂ ਦੂਜੀ ਵਾਰ ਵਿਧਾਇਕ ਚੁਣਿਆ ਗਿਆ। ਉਨ੍ਹਾਂ ਦੀ ਜਿੱਤ ਦਾ ਐਲਾਨ ਹੁੰਦੇ ਹੀ ਉਨ੍ਹਾਂ ਦੇ ਨਾਨਕੇ ਪਿੰਡ ਬੂੜੋਬਾੜੀ ਅਤੇ ਬਾੜੀਆਂ ਖ਼ੁਰਦ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਮਾਮਾ ਦਲਜੀਤ ਸਿੰਘ ਦੀ ਅਗਵਾਈ ਹੇਠ ਅੱਜ ਪਿੰਡ 'ਚ ਲੱਡੂ ਵੰਡੇ ਗਏ ਅਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

ਇਹ ਵੀ ਪੜ੍ਹੋ :  ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ 'ਚ ਫੜ੍ਹੀ ਗਈ ਜਠਾਣੀ ਨੇ ਦਰਾਣੀ ਨੂੰ ਦਿੱਤੀ ਰੂਹ ਕੰਬਾਊ ਮੌਤ

ਦਲਜੀਤ ਸਿੰਘ ਸਹੋਤਾ ਮੈਂਬਰ ਐੱਨ. ਆਰ. ਆਈ. ਕਮਿਸ਼ਨ ਪੰਜਾਬ ਸਰਕਾਰ ਨੇ ਦੱਸਿਆ ਕਿ ਰਵੀ ਕਾਹਲੋਂ ਆਪਣੇ ਹਲਕੇ ਸਰੀ ਡੈਲਟਾ ਦਾ ਹਰਮਨ ਪਿਆਰਾ ਨੇਤਾ ਹੈ ਅਤੇ ਉਸ ਵਲੋਂ ਕੀਤੇ ਕੰਮਾਂ ਖ਼ਾਸ ਕਰ ਪੰਜਾਬੀਆਂ ਦੇ ਵਿਕਾਸ ਲਈ ਪਾਏ ਯੋਗਦਾਨ ਨੇ ਉਨ੍ਹਾਂ ਨੂੰ ਦੂਜੀ ਵਾਰ ਜਿੱਤ ਦਿਵਾਈ ਹੈ। ਉਨ੍ਹਾਂ ਦੱਸਿਆ ਹਾਕੀ ਦੇ ਉੱਚ ਕੋਟੀ ਖ਼ਿਡਾਰੀ ਅਤੇ ਕੋਚ ਰਵੀ ਕਾਹਲੋਂ ਆਪਣੇ ਵਿਧਾਨ ਸਭਾ ਹਲਕੇ 'ਚ ਪੰਜਾਬੀਆਂ ਅਤੇ ਕੈਨੇਡਾ ਦੇ ਮੂਲ ਨਿਵਾਸੀਆਂ ਦੇ ਹਰਮਨ ਪਿਆਰੇ ਨੇਤਾ ਹਨ। ਸਾਊ ਸੁਭਾਅ ਦੇ ਕਾਹਲੋਂ ਦੀ ਜਿੱਤ ਦਾ ਪਤਾ ਲੱਗਦੇ ਹੀ ਪਿੰਡ 'ਚ ਖ਼ੁਸ਼ੀ ਦਾ ਮਾਹੌਲ ਪੈਦਾ ਹੋ ਗਿਆ ਅਤੇ ਪਿੰਡ ਵਾਸੀਆਂ ਨੇ ਇਕ-ਦੂਜੇ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਰਵੀ ਕਾਹਲੋਂ ਹਰ ਵੇਲੇ ਪੰਜਾਬੀਆਂ ਅਤੇ ਲੋਕਾਂ ਨਾਲ ਦੁੱਖ਼ ਸੁੱਖ਼ 'ਚ ਖੜਨ ਵਾਲਾ ਵਿਅਕਤੀ ਹੈ। ਉਨ੍ਹਾਂ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਰੀ ਡੈਲਟਾ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ।  

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਧਰਨਾਕਾਰੀਆਂ ਵਲੋਂ ਕੀਤੇ ਹਮਲੇ ਦੀ ਨਿਖੇਧੀ ਦਾ ਕੀਤਾ ਮਤਾ ਪਾਸ


author

Baljeet Kaur

Content Editor

Related News