Punjab Wrap Up : ਪੜ੍ਹੋ 24 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

02/24/2020 6:08:12 PM

ਜਲੰਧਰ (ਵੈੱਬ ਡੈਸਕ) : ਸਸਪੈਂਡ ਚੱਲ ਰਹੇ ਡੀ. ਐੱਸ. ਪੀ. ਬਲਵਿੰਦਰ ਸੇਖੋਂ ਵਲੋਂ ਲਾਏ ਦੋਸ਼ਾਂ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੇਖੋਂ ਦੀ ਅਪਰਾਧਿਕ ਬੈਕਰਾਉਂਡ ਕਾਰਣ ਉਸ ਖਿਲਾਫ ਕੇਸ ਦਰਜ ਹੋਏ ਹਨ। ਕੇਸਾਂ ਦੀ ਲਿਸਟ ਵੀ ਕਿਸੇ ਤੋਂ ਛੁਪੀ ਨਹੀਂ ਹੈ ਅਤੇ ਇਸ ਲਈ ਉਸ ਨੂੰ ਇਕ ਵਾਰ ਸਰਵਿਸ ਤੋਂ ਡਿਸਮਿਸ ਵੀ ਕੀਤਾ ਜਾ ਚੁੱਕਾ ਹੈ। ਦੂਜੇ ਪਾਸੇ ਅਸੀਂ ਤਾਂ ਬੇਟੀਆਂ ਨੂੰ ਪੜ੍ਹਨ ਲਈ ਚੰਡੀਗੜ੍ਹ ਭੇਜਿਆ ਸੀ, ਸਾਨੂੰ ਕੀ ਪਤਾ ਸੀ ਉਨ੍ਹਾਂ ਦੀਆਂ ਲਾਸ਼ਾਂ ਲੈ ਕੇ ਜਾਣਾ ਪਵੇਗਾ। ਇਹ ਕਹਿੰਦੇ ਹੋਏ ਮ੍ਰਿਤਕਾ ਰੀਆ, ਮੁਸਕਾਨ ਅਤੇ ਪ੍ਰਾਕਸ਼ੀ ਦੇ ਮਾਪਿਆਂ ਦੇ ਹੰਝੂ ਨਹੀਂ ਰੁਕ ਰਹੇ ਸਨ। ਜੀ. ਐੱਮ. ਸੀ. ਐੱਚ.-32 ਦੀ ਮੋਰਚਰੀ ਦੇ ਬਾਹਰ ਐਤਵਾਰ ਸਵੇਰੇ ਕਰੀਬ ਦਸ ਵਜੇ ਹਰ ਅੱਖ ਨਮ ਸੀ। ਵਿਦਿਆਰਥਣ ਮੁਸਕਾਨ ਦੇ ਮਾਪੇ ਤਾਂ ਬੇਟੀ ਨੂੰ ਅੱਗ ਨਾਲ ਝੁਲਸੀ ਵੇਖ ਹੀ ਨਹੀਂ ਸਕੇ। ਉਸ ਦੇ ਭਰਾ ਅਤੇ ਰਿਸ਼ਤੇਦਾਰਾਂ ਨੇ ਮੋਰਚਰੀ 'ਚ ਜਾ ਕੇ ਮੁਸਕਾਨ ਦੀ ਲਾਸ਼ ਦੀ ਪਛਾਣ ਕੀਤੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਸਸਪੈਂਡ ਡੀ. ਐੱਸ. ਪੀ. ਸੇਖੋਂ ਵਲੋਂ ਲਗਾਏ ਗੰਭੀਰ ਦੋਸ਼ਾਂ ਦਾ ਮੰਤਰੀ ਆਸ਼ੂ ਵਲੋਂ ਜਵਾਬ     
ਸਸਪੈਂਡ ਚੱਲ ਰਹੇ ਡੀ. ਐੱਸ. ਪੀ. ਬਲਵਿੰਦਰ ਸੇਖੋਂ ਵਲੋਂ ਲਾਏ ਦੋਸ਼ਾਂ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। 

ਰੋਂਦੇ ਹੋਏ ਮਾਪੇ ਬੋਲੇ, 'ਪੜ੍ਹਨ ਲਈ ਭੇਜਿਆ ਸੀ, ਸਾਨੂੰ ਕੀ ਪਤਾ ਸੀ ਲਾਸ਼ਾਂ ਲੈਣ ਜਾਣਾ ਪਵੇਗਾ' (ਤਸਵੀਰਾਂ)     
ਅਸੀਂ ਤਾਂ ਬੇਟੀਆਂ ਨੂੰ ਪੜ੍ਹਨ ਲਈ ਚੰਡੀਗੜ੍ਹ ਭੇਜਿਆ ਸੀ, ਸਾਨੂੰ ਕੀ ਪਤਾ ਸੀ ਉਨ੍ਹਾਂ ਦੀਆਂ ਲਾਸ਼ਾਂ ਲੈ ਕੇ ਜਾਣਾ ਪਵੇਗਾ। 

ਪਟਿਆਲਾ 'ਚ ਐੱਨ.ਸੀ.ਸੀ. ਟ੍ਰੇਨਿੰਗ ਜਹਾਜ਼ ਕਰੈਸ਼, 1 ਦੀ ਮੌਤ     
ਪਟਿਆਲਾ 'ਚ ਐੱਨ.ਸੀ.ਸੀ ਦਾ ਟ੍ਰੇਨਿੰਗ ਜਹਾਜ਼ ਕਰੈਸ਼ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਬਜਟ ਸੈਸ਼ਨ : ਡੀ. ਜੀ. ਪੀ. 'ਤੇ ਆਸ਼ੂ ਦੀ ਬਰਖਾਸਤਗੀ ਨੂੰ ਲੈ ਕੇ ਵਿਧਾਨ ਸਭਾ 'ਚ ਹੰਗਾਮਾ     
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜਾ ਦਿਨ ਵੀ ਹੰਗਾਮਾ ਹੋ ਗਿਆ। ਜਿਸ ਦੇ ਚੱਲਦੇ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ। 

ਅੰਮ੍ਰਿਤਸਰ 'ਚ ਵੱਡੀ ਵਾਰਦਾਤ : ਨੌਜਵਾਨ ਨੇ ਗੋਲੀਆਂ ਨਾਲ ਭੁੰਨ੍ਹਿਆ ਜਿਗਰੀ ਯਾਰ     
ਅੰਮ੍ਰਿਤਸਰ ਦੇ ਛੇਹਰਟਾ ਇਲਾਕੇ 'ਚ ਇਕ ਨੌਜਵਾਨ ਨੇ ਆਪਣੇ ਦੋਸਤ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ। 

ਮਾਨਸਾ 'ਚ ਗ੍ਰੰਥੀ ਸਿੰਘ ਦੀ ਕੁੱਟਮਾਰ ਦੀ ਭਾਈ ਲੌਂਗੋਵਾਲ ਵੱਲੋਂ ਨਿੰਦਾ
ਮਾਨਸਾ 'ਚ ਗੁਰਦੁਆਰਾ ਨਿਹੰਗ ਸਿੰਘ ਛਾਉਣੀ ਵਿਖੇ ਗ੍ਰੰਥੀ ਵਜੋਂ ਸੇਵਾ ਨਿਭਾਅ ਰਹੇ ਭਾਈ ਕਰਮ ਸਿੰਘ ਦੀ ਕੁਝ ਲੋਕਾਂ ਵੱਲੋਂ ਕੁੱਟਮਾਰ ਕਰਨ, ਉਸ ਦੀ ਦਸਤਾਰ ਉਤਾਰਨ ਅਤੇ ਕੇਸਾਂ ਦੀ ਬੇਅਦਬੀ ਕਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। 

ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਝੜਪ, ਪੁਲਸ ਅਫਸਰ ਦੀ ਫਟੀ ਵਰਦੀ, ਨੌਜਵਾਨ ਦੀ ਲੱਥੀ ਪੱਗ     
 ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਟੈਕਸੀ ਸਟੈਂਡ ਦੇ ਮਾਲਕ ਅਤੇ ਪੁਲਸ ਵਿਚਾਲੇ ਝੜਪ ਹੋ ਗਈ। 

ਪਤੰਗ ਨੇ ਲਈ ਇਕਲੌਤੇ ਪੁੱਤ ਦੀ ਜਾਨ, ਲਾਸ਼ ਦੇਖ ਮਾਂ ਬੋਲੀ, 'ਉੱਠ ਜਾ 'ਨਵੀ' ਤੇਰੇ ਸਾਹ ਚੱਲ ਰਹੇ ਨੇ'     
ਨਿਊ ਗੋਬਿੰਦ ਨਗਰ 'ਚ ਘਰ ਦੀ ਛੱਤ 'ਤੇ ਪਤੰਗ ਉਡਾਉਂਦੇ ਹੋਏ ਟ੍ਰਾਂਸਫਾਰਮਰ 'ਚ ਫਸੀ ਖੁਦ ਦੀ ਪਤੰਗ ਨੂੰ ਛੁਡਾਉਣ ਦੇ ਚੱਕਰ 'ਚ 17 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। 

ਅਤਿ ਗਮਗੀਨ ਮਾਹੌਲ 'ਚ ਹੋਇਆ ਪਾਕਸ਼ੀ ਦਾ ਸਸਕਾਰ, ਧਾਹਾਂ ਮਾਰ ਰੋਇਆ ਪਰਿਵਾਰ     
ਚੰਡੀਗੜ੍ਹ ਦੇ ਇੱਕ ਪੀ.ਜੀ 'ਚ ਦਰਦਨਾਕ ਅਗਨੀਕਾਂਡ 'ਚ ਮਾਰੀ ਗਈ ਕੋਟਕਪੂਰਾ ਸ਼ਹਿਰ ਦੀ ਲੜਕੀ ਪਾਕਸ਼ੀ ਗਰੋਵਰ(19) ਨੂੰ ਅੱਜ ਕੋਟਕਪੂਰਾ ਵਿਖੇ ਅੰਤਿਮ ਸੰਸਕਾਰ ਹੋਇਆ। 

ਡੀ. ਜੀ. ਪੀ. ਦੇ ਬਿਆਨ 'ਤੇ ਗਿਆਨੀ ਪਿੰਦਰ ਪਾਲ ਸਿੰਘ ਦਾ ਜਵਾਬ     
 ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਦਿੱਤੇ ਗਏ ਬਿਆਨ ਤੋਂ ਬਾਅਦ ਪੈਦਾ ਹੋਇਆ ਰੋਸ ਰੁਕਣ ਦਾ ਨਾਮ ਨਹੀਂ ਲੈ ਰਿਹਾ।
 


Anuradha

Content Editor

Related News