Punjab Wrap Up : ਪੜ੍ਹੋ 23 ਫਰਵਰੀ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

Sunday, Feb 23, 2020 - 06:16 PM (IST)

Punjab Wrap Up : ਪੜ੍ਹੋ 23 ਫਰਵਰੀ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) -  ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਸਿਰਸਾ ਸੱਚਾ ਸੌਦਾ ਮੁਖੀ ਨੂੰ ਕਿਸੇ ਵੀ ਤਰ੍ਹਾਂ ਦੀ ਮੁਆਫੀ ਨਹੀਂ ਦਿੱਤੀ ਗਈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਖਿਲਾਫ ਝੰਡਾ ਚੁੱਕਣ ਵਾਲੇ ਢੀਂਡਸਾ ਪਿਉ-ਪੁੱਤ ਵਲੋਂ ਅੱਜ ਸੰਗਰੂਰ ਵਿਖੇ ਰੈਲੀ ਕੀਤੀ ਗਈ। ਢੀਂਡਸਿਆਂ ਵਲੋਂ ਉਸੇ ਜਗ੍ਹਾ ਰੈਲੀ ਕੀਤੀ ਗਈ ਜਿੱਥੇ ਕੁਝ ਦਿਨ ਪਹਿਲਾਂ ਬਾਦਲ ਧੜੇ ਵਲੋਂ ਰੈਲੀ ਕੀਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

 

ਡੇਰਾ ਸੱਚਾ ਸੌਦਾ ਮੁਖੀ ਮੁਆਫੀ 'ਤੇ ਗਿਆਨੀ ਗੁਰਬਚਨ ਸਿੰਘ ਦਾ ਵੱਡਾ ਬਿਆਨ
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਸਿਰਸਾ ਸੱਚਾ ਸੌਦਾ ਮੁਖੀ ਨੂੰ ਕਿਸੇ ਵੀ ਤਰ੍ਹਾਂ ਦੀ ਮੁਆਫੀ ਨਹੀਂ ਦਿੱਤੀ ਗਈ। 

ਜਿੱਥੇ ਬਾਦਲ ਗਰਜੇ, ਉਸੇ ਥਾਂ ਵਰ੍ਹੇ ਢੀਂਡਸਾ, ਸੁਖਬੀਰ 'ਤੇ ਕੀਤੇ ਵੱਡੇ ਹਮਲੇ 
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਖਿਲਾਫ ਝੰਡਾ ਚੁੱਕਣ ਵਾਲੇ ਢੀਂਡਸਾ ਪਿਉ-ਪੁੱਤ ਵਲੋਂ ਅੱਜ ਸੰਗਰੂਰ ਵਿਖੇ ਰੈਲੀ ਕੀਤੀ ਗਈ। ਢੀਂਡਸਿਆਂ ਵਲੋਂ ਉਸੇ ਜਗ੍ਹਾ ਰੈਲੀ ਕੀਤੀ ਗਈ ਜਿੱਥੇ ਕੁਝ ਦਿਨ ਪਹਿਲਾਂ ਬਾਦਲ ਧੜੇ ਵਲੋਂ ਰੈਲੀ ਕੀਤੀ ਗਈ ਸੀ। 

ਢੀਂਡਸਿਆਂ ਦੀ ਰੈਲੀ 'ਚ ਸੁਖਬੀਰ ਬਾਦਲ ਨੂੰ ਪੰਥ 'ਚੋਂ ਕੱਢਣ ਦਾ ਮਤਾ ਪ੍ਰਵਾਨ 
ਅਕਾਲੀ ਦਲ ਤੋਂ ਬਾਗੀ ਹੋਏ ਢੀਂਡਸਾ ਪਰਿਵਾਰ ਵਲੋਂ ਅੱਜ ਸ਼ਕਤੀ ਪ੍ਰਦਰਸ਼ਨ ਕਰਦਿਆਂ ਸੰਗਰੂਰ ਦੀ ਅਨਾਜ ਮੰਡੀ 'ਚ ਪੰਥਕ ਇਕੱਠ ਕੀਤਾ ਗਿਆ

ਵੱਡਾ ਖੁਲਾਸਾ : ਜਿਗਰੀ ਦੋਸਤ ਨੇ ਕੀਤਾ ਸੀ ਪ੍ਰਾਪਰਟੀ ਡੀਲਰ ਗੋਸ਼ੂ ਦਾ ਕਤਲ (ਤਸਵੀਰਾਂ)
ਨਾਭਾ ਵਿਖੇ ਬੀਤੀ ਰਾਤ ਪ੍ਰਾਪਰਟੀ ਡੀਲਰ ਅਮਨਦੀਪ ਗੋਸ਼ੂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਜਿਸ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। 

ਸੰਗਰੂਰ ਦੇ ਇਕੱਠ ਨੇ ਤੋੜਿਆ ਸੁਖਬੀਰ ਦਾ ਹੰਕਾਰ: ਸੁਖਦੇਵ ਸਿੰਘ ਢੀਂਡਸਾ 
ਅਕਾਲੀ ਦਲ 'ਚੋਂ ਬਾਗੀ ਹੋਏ ਢੀਂਡਸਾ ਪਰਿਵਾਰ ਵੱਲੋਂ ਅੱਜ ਸੰਗਰੂਰ ਦੀ ਅਨਾਜ ਮੰਡੀ 'ਚ ਰੈਲੀ ਕੀਤੀ ਗਈ

ਲਾਡਾਂ ਨਾਲ ਪਾਲੀਆਂ ਧੀਆਂ ਦੀ ਉਡੀਕ ਕਰਦੇ ਰਹਿ ਗਏ ਮਾਪੇ, ਅੱਗ ਨੇ ਸੁਆਹ ਕੀਤੇ ਸਾਰੇ ਸੁਪਨੇ     
ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ 32 'ਚ ਸਥਿਤ ਇਕ ਪੀ.ਜੀ. 'ਚ ਆਚਾਨਕ ਅੱਗ ਲੱਗਣ ਕਾਰਨ ਤਿੰਨ ਕੁੜੀਆਂ ਦੀ ਮੌਤ ਹੋ ਗਈ ਸੀ। 

ਜਾਖੜ ਦੀਆਂ ਅਕਾਲੀ ਦਲ ਨੂੰ ਖਰੀਆਂ-ਖਰੀਆਂ 
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਪਿਛਲੇ ਕੁਝ ਸਮੇਂ ਤੋਂ ਬਜਟ ਇਜਲਾਸ ਦੀ ਮਿਆਦ ਵਧਾਉਣ ਬਾਰੇ ਤੜਪ ਰਹੇ ਸਨ    

'ਭਾਰਤ ਬੰਦ' ਦਾ ਅਸਰ, ਧਰਨੇ 'ਚ ਗੱਡੀ ਦੇ ਫਸਣ ਕਰਕੇ ਸਰਪੰਚ ਦੀ ਮਾਤਾ ਦਾ ਦਿਹਾਂਤ 
ਭੀਮ ਆਰਮੀ ਚੀਫ ਚੰਦਰਸ਼ੇਖਰ ਆਜ਼ਾਦ ਦੀ ਕਾਲ 'ਤੇ ਬੁਲਾਏ ਗਏ ਭਾਰਤ ਬੰਦ ਦਾ ਅਸਰ ਪੰਜਾਬ ਦੇ ਕਈ ਹਿੱਸਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ।

ਮੋਗਾ: ਬੀੜੀ ਕਰਕੇ ਲੱਗੀ ਕਮਰੇ 'ਚ ਅੱਗ, ਜਿਊਂਦਾ ਸੜਿਆ ਪ੍ਰਵਾਸੀ ਮਜ਼ਦੂਰ 
ਇਥੋਂ ਦੇ ਪਿੰਡ ਦੁਨੇਕੇ 'ਚ ਪ੍ਰਵਾਸੀ ਮਜ਼ਦੂਰ ਕਮਰੇ 'ਚ ਅੱਗ ਲੱਗਣ ਕਰਕੇ ਜਿਊਂਦਾ ਸੜ ਗਿਆ। 

ਇਤਿਹਾਸ ਦੀ ਡਾਇਰੀ : ਅੱਜ ਦੇ ਦਿਨ ਬਾਲੀਵੁੱਡ ਦੀ ਅਨਾਰਕਲੀ ਦੀ ਹੋਈ ਸੀ ਮੌਤ (ਵੀਡੀਓ)     
ਭਾਰਤੀ ਫਿਲਮ ਇੰਡਸਟਰੀ ’ਚ ਅੱਜ ਤੱਕ ਬਹੁਤ ਸਾਰਿਆਂ ਅਦਾਕਾਰਾਂ ਆਈਆਂ ਪਰ ਖੂਬਸੂਰਤੀ ਦਾ ਜੋ ਟੈਗ ਅਭਿਨੇਤਰੀ ਮਧੂਬਾਲਾ ਦੇ ਨਾਲ ਜੂੜਿਆ, ਉਹ ਅੱਜ ਤੱਕ ਕਾਇਮ ਹੈ। 


author

rajwinder kaur

Content Editor

Related News