Punjab Wrap Up : ਪੜ੍ਹੋ 19 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

02/19/2020 5:38:44 PM

ਜਲੰਧਰ (ਵੈੱਬ ਡੈਸਕ) : ਅਦਾਲਤ ਨੇ ਅੰਮ੍ਰਿਤਸਰ ਦੇ ਇੱਕੋ ਹੀ ਪਰਿਵਾਰ ਦੇ ਪੰਜ ਲੋਕਾਂ ਵੱਲੋਂ ਸਮੂਹਕ ਆਤਮਹੱਤਿਆ ਕਰਨ ਦੇ ਚਰਚਿਤ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਪੰਜ ਲੋਕਾਂ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਸਾਲ 2004 'ਚ ਹੋਏ ਇਸ ਸਮੂਹਕ ਖੁਦਕੁਸ਼ੀ ਮਾਮਲੇ 'ਚ ਅੰਮ੍ਰਿਤਸਰ ਦੀ ਅਦਾਲਤ ਨੇ ਸਾਬਕਾ ਡੀ.ਆਈ.ਜੀ. ਕੁਲਤਾਰ ਸਿਘ ਨੂੰ ਅੱਠ ਸਾਲ ਤੇ ਮੌਜੂਦਾ ਡੀ.ਐੱਸ.ਪੀ. ਹਰਦੇਵ ਸਿਘ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਿੱਲੀ ਬੈਠੀ ਭਾਜਪਾ ਦੇ ਰਾਜਸੀ ਮੂਡ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਕਿਉਂਕਿ ਹਰਿਆਣਾ 'ਚ ਜੋ ਹਾਲ ਅਕਾਲੀ ਦਲ ਦਾ ਹੋਇਆ, ਅਜੇ ਉਸ ਦਾ ਅਕਾਲੀ ਦਲ 'ਚ ਗੁੱਸਾ ਠੰਡਾ ਨਹੀਂ ਹੋਇਆ ਸੀ ਕਿ ਦਿੱਲੀ 'ਚ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੀ ਵਾਰ ਅਜਿਹੇ ਤਾਰੇ ਦਿਖਾਏ ਕਿ 8 ਸੀਟਾਂ ਮੰਗਣ 'ਤੇ ਇਕ ਵੀ ਸੀਟ ਨਾ ਦੇ ਕੇ ਬੁਰੀ ਤਰ੍ਹਾਂ ਨਕਾਰ ਕੇ ਕੱਖੋਂ ਹੌਲੇ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਪਰਿਵਾਰ ਖੁਦਕੁਸ਼ੀ ਮਾਮਲਾ : ਸਾਬਕਾ DIG ਨੂੰ 8 ਸਾਲ ਤੇ DSP ਨੂੰ 4 ਸਾਲ ਦੀ ਸਜ਼ਾ (ਵੀਡੀਓ)     
ਅਦਾਲਤ ਨੇ ਅੰਮ੍ਰਿਤਸਰ ਦੇ ਇੱਕੋ ਹੀ ਪਰਿਵਾਰ ਦੇ ਪੰਜ ਲੋਕਾਂ ਵੱਲੋਂ ਸਮੂਹਕ ਆਤਮਹੱਤਿਆ ਕਰਨ ਦੇ ਚਰਚਿਤ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਪੰਜ ਲੋਕਾਂ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਹੈ।

ਸੁਖਬੀਰ ਬਾਦਲ 'ਹਾਥੀ' ਦੀ ਸਵਾਰੀ ਲਈ ਤਿਆਰ, ਅੰਦਰਖਾਤੇ ਲੱਗ ਰਹੇ ਜੁਗਾੜ!     
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਿੱਲੀ ਬੈਠੀ ਭਾਜਪਾ ਦੇ ਰਾਜਸੀ ਮੂਡ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਹਨ... 

ਜੇਲ 'ਚ ਬੰਦ ਗੈਂਗਸਟਰਾਂ ਨੂੰ ਨਸ਼ਾ ਸਪਲਾਈ ਕਰਨ ਵਾਲਾ ਸਬ ਇੰਸਪੈਕਟਰ ਗ੍ਰਿਫਤਾਰ     
 ਜੇਲ ਵਿਭਾਗ ਦੇ ਮੁਲਾਜ਼ਮਾਂ ਨੇ ਇਕ ਸਬ ਇੰਸਪੈਕਟਰ ਨੂੰ ਜੇਲ 'ਚ ਬੰਦ ਗੈਂਗਸਟਰਾਂ ਨੂੰ ਨਸ਼ਾ ਸਪਲਾਈ ਕਰਨ ਜਾਂਦੇ ਸਮੇਂ ਕਾਬੂ ਕਰਕੇ ਉਸ ਪਾਸੋਂ 20 ਗ੍ਰਾਮ ਸਮੈਕ ਤੇ 3 ਗ੍ਰਾਮ ਸੁਲਫਾ ਬਰਾਮਦ ਕੀਤਾ ਹੈ। 

ਬਹਿਬਲ ਕਲਾਂ ਗੋਲੀ ਕਾਂਡ ਦੇ ਇਕ ਹੋਰ ਗਵਾਹ ਨੇ ਦੱਸਿਆ ਜਾਨ ਨੂੰ ਖਤਰਾ     
ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ ਤੋਂ ਬਾਅਦ ਹੁਣ ਇਕ ਹੋਰ ਗਵਾਹ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। 

ਦੇਖਦੀ ਰਹਿ ਗਈ ਬਠਿੰਡਾ ਪੁਲਸ, ਫਰਾਰ ਹੋ ਗਿਆ ਕੈਦੀ (ਵੀਡੀਓ)
ਬਠਿੰਡਾ ਜੇਲ ਤੋਂ ਸਿਵਲ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਕੈਦੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਕੈਦੀ 302 ਦੇ ਮਾਮਲੇ 'ਚ ਜੇਲ 'ਚ ਬੰਦ ਸੀ। 

20 ਦਿਨ ਪਹਿਲਾਂ ਵਿਆਹੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ     
ਅੰਮ੍ਰਿਤਸਰ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਵਣੀਏਕੇ ਦੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 

ਅਕਾਲੀ ਦਲ ਵਲੋਂ 'ਬਜਟ ਇਜਲਾਸ' ਦਾ ਸਮਾਂ ਵਧਾਉਣ ਦੀ ਮੰਗ     
ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨਾਲ ਮੁਲਾਕਾਤ ਕੀਤੀ ਗਈ। 

...ਤੇ ਮੁੱਕਣ 'ਚ ਨਹੀਂ ਆ ਰਹੇ 'ਆਪ' ਦੇ ਦਲ ਬਦਲੂ ਵਿਧਾਇਕਾਂ ਦੇ ਕੇਸ, ਨੋਟਿਸ ਜਾਰੀ     
ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਸਬੰਧਿਤ ਦਲ ਬਦਲੂ ਵਿਧਾਇਕਾਂ ਦੇ ਚੱਲ ਰਹੇ ਕੇਸ ਮੁੱਕਣ 'ਚ ਹੀ ਨਹੀਂ ਆ ਰਹੇ ਹਨ। 

ਖੂਨ ਹੋਇਆ ਸਫੈਦ : ਪੋਤੇ ਨੇ ਜ਼ਮੀਨ ਖਾਤਰ ਕੁਹਾੜੀ ਨਾਲ ਵੱਢਿਆ ਦਾਦਾ     
150 ਗਜ਼ ਜ਼ਮੀਨ ਲਈ ਪੋਤੇ ਨੇ ਕੁਲਹਾੜੀ ਨਾਲ ਦਾਦੇ ਦੇ ਸਿਰ 'ਤੇ ਕਈ ਵਾਰ ਕਰਕੇ ਮੌਤ ਦੇ ਘਾਟ ਦਾ ਉਤਾਰ ਦਿੱਤਾ। ਘਟਨਾ ਸਬੰਧੀ ਸੂਚਨਾ ਮਿਲਦਿਆ ਮੌਕੇ 'ਤੇ ਪੁੱਜੀ ਪੁਲਸ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਪੰਜਾਬ ਸਰਕਾਰ ਲਾਵੇਗੀ ਇਕ ਫੀਸਦੀ ਵਾਧੂ 'ਸਟੈਂਪ ਡਿਊਟੀ'     
 ਪੰਜਾਬ ਕੈਬਨਿਟ ਦੀ ਬੀਤੇ ਦਿਨ ਅਹਿਮ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਈ। 
 


    

 


Anuradha

Content Editor

Related News