Punjab Wrap Up : ਪੜ੍ਹੋ 15 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

02/15/2020 5:58:22 PM

ਜਲੰਧਰ (ਵੈੱਬ ਡੈਸਕ) : ਅੱਜ ਇੱਥੇ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ 4 ਨੰਨ੍ਹੇ ਬੱਚਿਆਂ ਦੇ ਜਿਊਂਦੇ ਸੜ ਜਾਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ। 8 ਹੋਰਨਾਂ ਬੱਚਿਆਂ ਨੂੰ ਖੇਤਾਂ 'ਚ ਕੰਮ ਕਰਦੇ ਨੇੜਲੇ ਲੋਕਾਂ ਨੇ ਜੱਦੋ-ਜਹਿਦ ਕਰਕੇ ਜਿਊਂਦਾ ਬਚਾ ਲਿਆ ਹੈ। ਦੂਜੇ ਪਾਸੇ ਲੋਕ ਸਭਾ ਹਲਕਾ ਗੁਰਦਾਸਪੁਰ ਚੋਣਾਂ ਵਿਚ ਜਿੱਤ ਤੋਂ ਬਾਅਦ ਗਾਇਬ ਰਹੇ ਸਾਂਸਦ ਸੰਨੀ ਦਿਓਲ ਅੱਜ ਪਠਾਨਕੋਟ ਵਿਖੇ ਪਹੁੰਚੇ। ਇਸ ਦੌਰਾਨ ਸੰਨੀ ਨੇ ਦੁਨੇਰਾ ਇਲਾਕੇ ਦਾ ਦੌਰਾ ਕੀਤਾ ਅਤੇ ਉੱਥੇ ਇਕ ਜਨਸਭਾ ਨੂੰ ਸੰਬੋਧਨ ਕੀਤਾ। ਪਠਾਨਕੋਟ ਵਾਸੀਆਂ ਲਈ ਸੰਨੀ ਤੋਹਫਾ ਵੀ ਲੈ ਕੇ ਆਏ। ਉਨ੍ਹਾਂ ਐਲਾਨ ਕੀਤਾ ਪਠਾਨਕੋਟ ਤੋਂ ਹਿਮਾਚਲ ਜਾਣ ਵਾਲੀ ਰੇਲਵੇ ਲਾਈਨ 'ਤੇ ਪੈਣ ਵਾਲੇ ਫਾਟਕਾਂ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਨੂੰ ਏਲੀਵੇਟਰਾਂ ਦਾ ਨਿਰਮਾਣ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਲੌਂਗੋਵਾਲ : ਸਕੂਲ ਵੈਨ ਨੂੰ ਅੱਗ ਲੱਗਣ ਕਾਰਨ 4 ਨੰਨ੍ਹੇ ਬੱਚੇ ਜਿਊਂਦੇ ਸੜੇ     
ਅੱਜ ਇੱਥੇ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ 4 ਨੰਨ੍ਹੇ ਬੱਚਿਆਂ ਦੇ ਜਿਊਂਦੇ ਸੜ ਜਾਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ। 

ਪਠਾਨਕੋਟ ਵਾਸੀਆਂ ਨੂੰ ਸੰਨੀ ਦਿਓਲ ਦਾ ਤੋਹਫਾ, ਕੀਤਾ ਵੱਡਾ ਐਲਾਨ
ਲੋਕ ਸਭਾ ਹਲਕਾ ਗੁਰਦਾਸਪੁਰ ਚੋਣਾਂ ਵਿਚ ਜਿੱਤ ਤੋਂ ਬਾਅਦ ਗਾਇਬ ਰਹੇ ਸਾਂਸਦ ਸੰਨੀ ਦਿਓਲ ਅੱਜ ਪਠਾਨਕੋਟ ਵਿਖੇ ਪਹੁੰਚੇ। 

ਗੁਰਬਾਣੀ ਪ੍ਰਸਾਰਣ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੱਡਾ ਬਿਆਨ     
ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਹਮੇਸ਼ਾ ਹੀ ਇਕ ਵੱਡਾ ਮੁੱਦਾ ਰਿਹਾ ਹੈ। 

ਲੌਂਗੋਵਾਲ ਸਕੂਲ ਵੈਨ ਹਾਦਸੇ ਦੀ ਮੁੱਖ ਮੰਤਰੀ ਵਲੋਂ ਮੈਜਿਸਟ੍ਰੇਟ ਜਾਂਚ ਦੇ ਹੁਕਮ     
ਲੌਂਗੋਵਾਲ ਵਿਖੇ ਨਿੱਜੀ ਸਕੂਲ ਵੈਨ 'ਚ ਅੱਗ ਲੱਗਣ ਕਾਰਨ ਜਿਊਂਦੇ ਸੜੇ ਚਾਰ ਬੱਚਿਆਂ ਦੀ ਘਟਨਾ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟਾਇਆ ਹੈ।

ਰੁੱਸੇ ਵਿਧਾਇਕਾਂ ਦੀ ਪਾਰਟੀ 'ਚ ਮੁੜ ਵਾਪਸੀ ਦੀਆਂ ਭਗਵੰਤ ਮਾਨ ਨੇ ਰੱਖੀਆਂ ਸਖਤ ਸ਼ਰਤਾਂ     
ਰੁੱਸੇ ਵਿਧਾਇਕਾਂ ਦੀ ਪਾਰਟੀ ਵਿਚ ਵਾਪਸੀ 'ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੁਝ ਸ਼ਰਤਾਂ ਰੱਖੀਆਂ ਹਨ। ਸੰਗਰੂਰ ਵਿਖੇ ਆਪਣੇ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਕਿਹਾ ਕਿ ਜੇਕਰ ਉਹ ਵਾਪਸ ਆਉਣਾ ਚਾਹੁੰਦੇ ਹਨ ਤਾਂ ਆ ਸਕਦੇ ਹਨ...

ਤਸਵੀਰਾਂ ਭੇਜ ਦੋ ਵਾਰੀ ਤੁੜਵਾਇਆ ਕੁੜੀ ਦਾ ਰਿਸ਼ਤਾ, ਅਖੀਰ 'ਚ ਚੁੱਕਿਆ ਖੌਫਨਾਕ ਕਦਮ
ਖਰਲ ਖੁਰਦ ਨਿਵਾਸੀ ਬੀ. ਏ. ਦੀ ਵਿਦਿਆਰਥਣ ਨੇ ਨੌਜਵਾਨ ਵੱਲੋਂ ਬਲੈਕਮੇਲ ਕਰਨ ਦੇ ਚੱਲਦੇ ਜ਼ਹਿਰੀਲੀ ਦਵਾਈ ਪੀ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ।

ਪੰਜਾਬ ਦਾ 'ਬਜਟ' ਪੇਸ਼ ਕਰਨ ਦੀ ਤਰੀਕ 'ਚ ਹੋ ਸਕਦੈ ਬਦਲਾਅ     
ਪੰਜਾਬ ਵਿਧਾਨ ਸਭਾ 'ਚ ਪੰਜਾਬ ਦਾ ਬਜਟ ਪੇਸ਼ ਕਰਨ ਦੀ ਤਰੀਕ 'ਚ ਬਦਲਾਅ ਹੋ ਸਕਦਾ ਹੈ। 

ਬਰਨਾਲਾ 'ਚ ਕੋਰੋਨਾਵਾਇਰਸ ਦਾ ਇਕ ਹੋਰ ਸ਼ੱਕੀ ਮਾਮਲਾ ਆਇਆ ਸਾਹਮਣੇ     
ਆਸਟ੍ਰੇਲੀਆ ਤੋਂ ਆਏ ਕੋਰੋਨਾਵਾਇਰਸ ਦੇ ਸ਼ੱਕੀ ਬੱਚੇ ਦਾ ਸੈਂਪਲ ਲੈ ਕੇ ਟੈਸਟ ਲਈ ਪੂਣੇ ਦੀ ਲੈਬਾਰਟਰੀ ਵਿਚ ਭੇਜਿਆ ਗਿਆ ਹੈ। 

ਹਰਿਆਣਾ ਤੋਂ ਬਾਅਦ ਪੰਜਾਬ 'ਚ ਵੀ ਗੱਡੇ ਸਮਰਾਲਾ ਦੀ ਧੀ ਨੇ ਝੰਡੇ, ਬਣੀ ਜੱਜ     
ਇਥੋਂ ਦੇ ਹੀਰਾ ਪਰਿਵਾਰ ਦੀ 25 ਸਾਲਾ ਬੇਟੀ ਹਰਲੀਨ ਕੌਰ ਨੇ ਹਰਿਆਣਾ ਜੁਡੀਸ਼ੀਅਲ ਦੀ ਪ੍ਰੀਖਿਆ 'ਚ ਚੌਥਾ ਸਥਾਨ ਹਾਸਲ ਕਰਨ ਤੋਂ ਬਾਅਦ ਪੰਜਾਬ ਜੁਡੀਸ਼ੀਅਲ ਪ੍ਰੀਖਿਆ ਵਿਚ ਵੀ ਮੈਦਾਨ ਮਾਰਦੇ ਹੋਏ ਤੀਜਾ ਸਥਾਨ ਪ੍ਰਾਪਤ ਕਰਕੇ ਜੱਜ ਬਣਨ ਦਾ ਸੁਪਨਾ ਸਾਕਾਰ ਕੀਤਾ ਹੈ।

ਗੁਰੂ ਸਾਹਮਣੇ ਸਹੁੰਆਂ ਖਾ ਕੇ ਹੋਰ ਕਿੰਨੇ ਆਗੂ ਮੁੱਕਰਨਗੇ     
ਸਿਆਸਤ 'ਚ ਸਹੁੰਆਂ ਅਤੇ ਵਾਅਦੇ ਕੋਈ ਮਾਇਨੇ ਨਹੀਂ ਰੱਖਦੇ। ਇਸ ਗੱਲ ਦਾ ਸਬੂਤ ਇਕ ਵਾਰ ਫਿਰ ਉਸ ਵੇਲੇ ਦਿਖਾਈ ਦਿੱਤਾ ਜਦੋਂ ਸੀਨੀਅਰ ਅਕਾਲੀ ਆਗੂ ਬੋਨੀ ਅਜਨਾਲਾ ਅਕਾਲੀ ਦਲ ਵਿਚ ਸ਼ਾਮਲ ਹੋਏ। 

ਸ਼ਰਮਨਾਕ : ਨਾਬਾਲਗ ਧੀ ਨੇ ਦਿੱਤਾ ਦਰਿੰਦੇ ਪਿਓ ਦੇ ਬੱਚੇ ਨੂੰ ਜਨਮ     
ਪਟਿਆਲਾ ਦੇ ਹਸਪਤਾਲ ’ਚ ਸ਼ੁੱਕਰਵਾਰ ਸਵੇਰੇ ਘਨੌਰ ਦੀ 15 ਸਾਲ ਦੀ ਇਕ ਬੱਚੀ ਨੇ ਕੁੜੀ ਨੂੰ ਦਿੱਤਾ ਹੈ। ਹਸਪਤਾਲ ਪ੍ਰਬੰਧਨ ਨੇ ਇਸ ਗੀ ਸੂਚਨਾ ਪੁਲਸ ਨੂੰ ਦਿੱਤੀ। 

12 ਲੱਖ ਲਾ ਕੇ ਪਤਨੀ ਨੂੰ ਭੇਜਿਆ ਸੀ ਕੈਨੇਡਾ, ਨਹੀਂ ਆਈ ਵਾਪਸ ਤਾਂ ਚੁੱਕਿਆ ਖੌਫਨਾਕ ਕਦਮ     
4 ਸਾਲ ਪਹਿਲਾਂ ਪਤਨੀ ਦੇ ਵਿਦੇਸ਼ ਜਾਣ ਤੋਂ ਬਾਅਦ ਸਬੰਧ ਤੋੜ ਲੈਣ ਤੋਂ ਪਰੇਸ਼ਾਨ ਪਤੀ ਵਲੋਂ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। 
 


Anuradha

Content Editor

Related News