Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

01/30/2020 6:21:04 PM

ਜਲੰਧਰ (ਵੈੱਬ ਡੈਸਕ) : ਕਬੱਡੀ ਦੇ ਖੇਤਰ ਵਿਚ ਵੱਖਰਾ ਨਾਂ ਦਰਜ ਕਰਵਾਉਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਰਮਿੰਦਰ ਸਿੰਘ ਸੋਨੀ (36 ਸਾਲ) ਵਾਸੀ ਬੀਰ ਖੁਰਦ ਦੀ ਮੌਤ ਨਾਲ ਕਬੱਡੀ ਖੇਡ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਜਾਣਕਾਰੀ ਦਿੰਦਿਆਂ ਸੋਨੀ ਦੇ ਚਾਚਾ ਬਲਦਰਸ਼ਨ ਸਿੰਘ ਬੀਰ ਖੁਰਦ ਨੇ ਦੱਸਿਆ ਕਿ ਪਰਮਿੰਦਰ ਸਿੰਘ ਅੱਜ ਕੱਲ੍ਹ ਪਿੰਡ ਦੌਧਰ (ਮੋਗਾ) ਦੇ ਸਰਪੰਚ ਸੁਖਦੀਪ ਸਿੰਘ ਨਾਲ ਅੰਗ ਰੱਖਿਅਕ ਵਜੋਂ ਡਿਊਟੀ ਨਿਭਾ ਰਿਹਾ ਸੀ। ਅਚਾਨਕ ਕਾਰ ਵਿਚ ਬੈਠਿਆਂ ਉਸ ਦੀ ਆਪਣੀ ਹੀ ਸਰਵਿਸ ਗੰਨ 'ਚੋਂ ਗੋਲੀ ਚੱਲਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਹਸਪਤਾਲ ਪਹੁੰਚਦਿਆਂ ਹੀ ਮੌਤ ਹੋ ਗਈ। ਦੂਜੇ ਪਾਸੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਾਸਤੇ 'ਤੇ ਲਗਾਏ ਗਏ ਗਿੱਧੇ-ਭੰਗੜੇ ਦੇ ਬੁੱਤ ਹੁਣ ਨਹੀਂ ਦਿਖਾਈ ਦੇਣਗੇ। ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਵਲੋਂ ਵਿਰਾਸਤੀ ਮਾਰਗ ਵਿਖੇ ਲੱਗੇ ਗਿੱਧਾ ਭੰਗੜਾ ਪਾਉਂਦੇ ਬੁੱਤਾਂ ਨੂੰ ਕਰਮਚਾਰੀਆਂ ਵਲੋਂ ਹਟਾਇਆ ਗਿਆ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਖੇਡ ਜਗਤ 'ਚ ਸੋਗ, ਅਚਾਨਕ ਗੋਲੀ ਚੱਲਣ ਕਾਰਨ ਕਬੱਡੀ ਖਿਡਾਰੀ ਦੀ ਮੌਤ     
ਕਬੱਡੀ ਦੇ ਖੇਤਰ ਵਿਚ ਵੱਖਰਾ ਨਾਂ ਦਰਜ ਕਰਵਾਉਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਰਮਿੰਦਰ ਸਿੰਘ ਸੋਨੀ (36 ਸਾਲ) ਵਾਸੀ ਬੀਰ ਖੁਰਦ ਦੀ ਮੌਤ ਨਾਲ ਕਬੱਡੀ ਖੇਡ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਵਿਰਾਸਤੀ ਮਾਰਗ ਤੋਂ ਹਟਾਏ ਗਏ ਗਿੱਧੇ ਭੰਗੜੇ ਦੇ ਬੁੱਤ
ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਾਸਤੇ 'ਤੇ ਲਗਾਏ ਗਏ ਗਿੱਧੇ-ਭੰਗੜੇ ਦੇ ਬੁੱਤ ਹੁਣ ਨਹੀਂ ਦਿਖਾਈ ਦੇਣਗੇ। ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਵਲੋਂ ਵਿਰਾਸਤੀ ਮਾਰਗ ਵਿਖੇ ਲੱਗੇ ਗਿੱਧਾ ਭੰਗੜਾ ਪਾਉਂਦੇ ਬੁੱਤਾਂ ਨੂੰ ਕਰਮਚਾਰੀਆਂ ਵਲੋਂ ਹਟਾਇਆ ਗਿਆ।

ਚਮਤਕਾਰ : 25 ਸਾਲ ਦੀ ਫਰਿਆਦ, 2 ਘੰਟੇ 'ਚ ਮਿਲੀ ਔਲਾਦ     
ਪਰਮਜੀਤ ਕੌਰ 25 ਸਾਲ ਤੋਂ ਔਲਾਦ ਲਈ ਮੰਦਰ, ਮਸਜਿਦ, ਗੁਰਦੁਆਰਿਆਂ 'ਚ ਫਰਿਆਦ ਕਰਦੀ ਰਹੀ। 

ਪੰਜਾਬ 'ਚ ਵੱਡੀ ਵਾਰਦਾਤ ਕਰ ਸਕਦੇ ਨੇ ਹਰਮੀਤ ਸਿੰਘ ਦੇ ਹਮਾਇਤੀ, ਹਾਈ ਅਲਰਟ ਜਾਰੀ     
ਪਾਕਿਸਤਾਨ 'ਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮੀਤ ਸਿੰਘ ਪੀ. ਐੱਚ. ਡੀ. ਦੀ ਮੌਤ ਤੋਂ ਬਾਅਦ ਭਾਰਤ 'ਚ ਕੇਂਦਰ ਅਤੇ ਸਟੇਟ ਇੰਟੈਲੀਜੈਂਸ ਅਲਰਟ ਹੋ ਗਈਆਂ ਹਨ। 

ਸ੍ਰੀ ਕਰਤਾਰਪੁਰ ਸਾਹਿਬ ਦੀ ਪਰਿਕਰਮਾ 'ਚ ਨੌਜਵਾਨਾਂ ਨੇ ਚਲਾਇਆ ਸਾਈਕਲ, ਵੀਡੀਓ ਵਾਇਰਲ     
 ਪਾਕਿਸਤਾਨ 'ਚ ਸਥਿਤ ਕਰਤਾਰਪੁਰ ਸਾਹਿਬ ਵਿਖੇ ਟਿਕ ਟਾਕ ਵੀਡੀਓ ਬਣਾਉਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ। 

ਹੈਰੀਟੇਜ ਸਟਰੀਟ 'ਚ ਲੱਗੇ ਬੁੱਤ ਹਟਾਉਣ 'ਤੇ ਦਾਦੂਵਾਲ ਨੇ ਕੀਤਾ ਕੈਪਟਨ ਦਾ ਧੰਨਵਾਦ     
ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ਵਿਚ ਬਣੀ ਹੈਰੀਟੇਜ ਸਟਰੀਟ ਵਿਚ ਲੱਗੇ ਵਿਵਾਦਤ ਬੁੱਤਾਂ ਨੂੰ ਹਟਾਉਣ ਅਤੇ ਇਨ੍ਹਾਂ ਬੁੱਤਾਂ ਨੂੰ ਤੋੜਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਹੁਕਮ 'ਤੇ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਹੈ ...

ਮਾਘੀ ਮੇਲੇ ਦਾ ਸ਼ਿਗਾਰ ਹੈ ਇਹ ਸਪੈਸ਼ਲ 'ਪਾਥੀ ਮਿਠਾਈ' (ਵੀਡੀਓ)     
 ਇਤਿਹਾਸਕ ਮੇਲਾ ਮਾਘੀ ਭਾਵੇ ਰਸਮੀ ਤੌਰ 'ਤੇ 13, 14 ਅਤੇ 15 ਜਨਵਰੀ ਨੂੰ ਮਨਾਇਆ ਜਾਂਦਾ ਹੈ ਪਰ ਮੇਲੇ ਮੌਕੇ ਲੱਗਣ ਵਾਲੀਆਂ ਰੌਣਕਾਂ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹਨ।

ਫਗਵਾੜਾ 'ਚ ਲੁਟੇਰਿਆਂ ਨੇ ਫਾਇਰਿੰਗ ਕਰਕੇ ਲੁੱਟੀ ਜਿਊਲਰੀ ਦੀ ਦੁਕਾਨ, ਲੋਕਾਂ 'ਚ ਦਹਿਸ਼ਤ     
ਇਥੋਂ ਦੇ ਪਿੰਡ ਪਾਸ਼ਟਾ 'ਚ ਅਣਪਛਾਤੇ ਲੁਟੇਰਿਆਂ ਵੱਲੋਂ ਇਕ ਜਿਊਲਰੀ ਦੀ ਦੁਕਾਨ 'ਚ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਇਕ ਵਾਰ ਫਿਰ ਮੁਲਤਵੀ     
ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਇਕ ਵਾਰ ਫਿਰ ਮੁਲਤਵੀ ਕਰ ਦਿੱਤੀ ਗਈ ਹੈ। 

ਪੰਜਾਬ-ਹਰਿਆਣਾ 'ਚ 'ਪੀਲੀ' ਪੈਣ ਲੱਗੀ ਕਣਕ ਦੀ ਫਸਲ, ਚਿੰਤਾ 'ਚ ਕਿਸਾਨ     
ਪੰਜਾਬ ਤੇ ਹਰਿਆਣਾ ਦੇ ਨੀਮ ਪਹਾੜੀ ਇਲਾਕਿਆਂ 'ਚ ਕਣਕ ਦੀ ਫਸਲ 'ਤੇ ਪੀਲੀ ਕੁੰਗੀ ਦੀ ਬੀਮਾਰੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।

 

 

 


Anuradha

Content Editor

Related News