Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

01/20/2020 6:08:36 PM

ਜਲੰਧਰ (ਵੈੱਬ ਡੈਸਕ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਿਚ ਚੱਲ ਰਹੀ ਸ਼ਬਦੀ ਜੰਗ 'ਚ ਹੁਣ ਬੀਬੀ ਰਾਜਿੰਦਰ ਕੌਰ ਭੱਠਲ ਨੇ ਵੀ ਐਂਟਰੀ ਮਾਰੀ ਹੈ। ਬੀਬੀ ਭੱਠਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਜੋ ਵੀ ਬਿਆਨਬਾਜ਼ੀ ਕਰ ਰਹੇ ਹਨ, ਉਹ ਕਿੱਥੇ ਅਤੇ ਕਿਸ ਵੇਲੇ ਕਰਨੀ ਚਾਹੀਦੀ ਹੈ ਇਹ ਜ਼ਿਆਦਾ ਮਾਇਨੇ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਹਰ ਕਿਸੇ ਦੀ ਆਪਣੀ ਵਿਚਾਰਧਾਰਾ ਹੋ ਸਕਦੀ ਹੈ ਪਰ ਕਿਹੜਾ ਬਿਆਨ ਕਿੱਥੇ ਦੇਣਾ ਹੈ ਇਹ ਵੱਡੀ ਗੱਲ ਹੈ। ਦੂਜੇ ਪਾਸੇ ਪੰਜਾਬ ਸਰਕਾਰ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਖਹਿਬੜਨ ਵਾਲੇ ਲੁਧਿਆਣਾ ਦੇ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਦੀ ਪ੍ਰੋਟੈਕਸ਼ਨ ਵਾਲੀ ਅਤੇ ਸਸਪੈਨਸ਼ਨ ਵਾਲੀ ਪਟੀਸ਼ਨ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਸੇਖੋਂ ਨੇ ਅਦਾਲਤ ਵਿਚ ਦੱਸਿਆ ਕਿ ਮੰਤਰੀ ਖਿਲਫ ਰਿਪੋਰਟ ਦੇਣ ਤੋਂ ਬਾਅਦ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਦੀ ਰਾਈਫਲ ਵਾਪਸ ਲੈ ਲਈ ਗਈ ਹੈ, ਗੱਡੀ ਲੈ ਲਈ ਗਈ ਹੈ ਅਤੇ ਸਰਕਾਰੀ ਘਰ ਖਾਲ੍ਹੀ ਕਰਵਾ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਕੈਪਟਨ-ਬਾਜਵਾ ਜੰਗ 'ਚ ਬੀਬੀ ਭੱਠਲ ਦੀ ਐਂਟਰੀ, ਦੇਖੋ ਕੀ ਬੋਲੇ (ਵੀਡੀਓ)     
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਿਚ ਚੱਲ ਰਹੀ ਸ਼ਬਦੀ ਜੰਗ 'ਚ ਹੁਣ ਬੀਬੀ ਰਾਜਿੰਦਰ ਕੌਰ ਭੱਠਲ ਨੇ ਵੀ ਐਂਟਰੀ ਮਾਰੀ ਹੈ। 

ਡੀ. ਐੱਸ. ਪੀ. ਸੇਖੋਂ ਮਾਮਲੇ 'ਚ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ     
ਪੰਜਾਬ ਸਰਕਾਰ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਖਹਿਬੜਨ ਵਾਲੇ ਲੁਧਿਆਣਾ ਦੇ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਦੀ ਪ੍ਰੋਟੈਕਸ਼ਨ ਵਾਲੀ ਅਤੇ ਸਸਪੈਨਸ਼ਨ ਵਾਲੀ ਪਟੀਸ਼ਨ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। 

ਕੈਪਟਨ ਅਮਰਿੰਦਰ ਸਿੰਘ ਵੀ ਮੋਦੀ-ਸ਼ਾਹ ਜੋੜੀ ਦਾ ਹਿੱਸਾ : ਚੀਮਾ     
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਹੈ ਕਿ ਡੀ. ਜੀ. ਪੀ. ਦੀ ਨਿਯੁਕਤੀ ਲਈ ਪੰਜਾਬ ਸਰਕਾਰ ਅਤੇ ਯੂ.ਪੀ.ਐੱਸ.ਸੀ ਦੀ ਭੂਮਿਕਾ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਅਤੇ ਸੂਬਿਆਂ ਦੀ ਵੱਕਾਰੀ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਸੱਟ ਮਾਰਨ 'ਚ ਕੈਪਟਨ ਅਮਰਿੰਦਰ ਸਿੰਘ ਵੀ ਕੇਂਦਰ ਦੀ ਮੋਦੀ-ਸ਼ਾਹ ਜੋੜੀ ਦੇ ਨਾਲ ਖੜ੍ਹੇ ਹਨ। 

ਕੈਪਟਨ ਪੁੱਜੇ 'ਦਿੱਲੀ ਦਰਬਾਰ', ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ (ਵੀਡੀਓ)     
 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ ਗਈ। 

ਸਮਾਜ ਦੀਆਂ ਅੱਖਾਂ ਖੋਲ੍ਹ ਰਹੇ ਨੇ ਨੇਤਰਹੀਣ ਪਤੀ-ਪਤਨੀ     
ਹੁਸ਼ਿਆਪੁਰ 'ਚ ਨੇਤਰਹੀਣ ਬੱਚੇ ਆਪਣੇ ਜੀਵਨ ਨੂੰ ਗਿਆਨ ਦੇ ਪ੍ਰਕਾਸ਼ ਨਾਲ ਰੁਸ਼ਨਾਅ ਰਹੇ ਹਨ, ਜਿਸ ਦਾ ਸਿਹਰਾ ਜਾਂਦਾ ਹੈ ਅਤਰ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਮਾਧੁਰੀ ਨੂੰ। ਹੁਸ਼ਿਆਰਪੁਰ ਦੇ ਅਤਰ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਮਾਧੁਰੀ ਵੀ ਨੇਤਰਹੀਣਤਾਂ ਕਾਰਨ ਗੁੰਮਨਾਮੀ ਦੇ ਹਨੇਰਿਆਂ 'ਚ ਕੈਦ ਸਨ...

ਫੋਨ 'ਤੇ ਕਿਹਾ ਮੈਨੂੰ ਲੈ ਜਾਓ, ਮਾਪੇ ਪੁੱਜੇ ਤਾਂ ਮਿਲੀ ਧੀ ਦੀ ਲਾਸ਼ (ਵੀਡੀਓ)     
ਦਾਜ ਇਕ ਸਮਾਜਿਕ ਬੁਰਾਈ ਹੈ, ਜਿਸ ਦੀ ਭੇਟ ਹੁਣ ਤੱਕ ਕਈਆਂ ਕੁੜੀਆਂ ਚੜ੍ਹ ਚੁੱਕੀਆਂ ਹਨ।

ਬੇਰੋਜ਼ਗਾਰ ਨੌਜਵਾਨਾਂ ਨੂੰ ਵਿਦੇਸ਼ ਭੇਜਣ 'ਚ ਮਦਦ ਕਰੇਗੀ ਪੰਜਾਬ ਸਰਕਾਰ     
ਬੇਰੋਜ਼ਗਾਰ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਨੌਕਰੀਆਂ ਲੱਭਣ 'ਚ ਨਿਜੀ ਫਰਮ ਨੂੰ ਹਾਇਰ ਕਰਨ ਦੀ ਆਪਣੀ ਯੋਜਨਾ ਨੂੰ ਪੰਜਾਬ ਸਰਕਾਰ ਵਲੋਂ ਨਕਾਰ ਦਿੱਤਾ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਨੇ ਆਪਣਾ ਇਕ ਪਲੇਸਮੈਂਟ ਸੈੱਲ ਸਥਾਪਿਤ ਕਰਕੇ ਸਿੱਧੇ ਤੌਰ 'ਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ। 

ਡੀ. ਜੀ. ਪੀ. ਨਿਯੁਕਤੀ ਮਾਮਲੇ 'ਚ ਹਾਈਕੋਰਟ ਪੁੱਜੀ ਪੰਜਾਬ ਸਰਕਾਰ, ਮੰਗੀ ਸਟੇਅ     
ਕੇਂਦਰੀ ਪ੍ਰਸ਼ਾਸਕੀ ਟ੍ਰਿਬੀਊਨਲ (ਕੈਟ) ਵਲੋਂ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਖਿਲਾਫ ਲਏ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਅੱਜ ਪੰਜਾਬ ਤੇ ਹਾਈਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਹੈ। 

'ਵਿਸਾਖੀ' 'ਤੇ 3,000 ਸ਼ਰਧਾਲੂ ਕਰਨਗੇ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ     
 ਇਸ ਸਾਲ 'ਵਿਸਾਖੀ' ਦੇ ਮੌਕੇ 'ਤੇ ਪੂਰੇ ਦੇਸ਼ 'ਚੋਂ 3 ਹਜ਼ਾਰ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਅਤੇ ਅਰਦਾਸ ਕਰਨਗੇ। ਇਨ੍ਹਾਂ 'ਚ ਪੰਜਾਬ ਦੇ ਸਭ ਤੋਂ ਜ਼ਿਆਦਾ 1800 ਅਤੇ ਦਿੱਲੀ ਦੇ 550 ਸਿੱਖ ਸ਼ਰਧਾਲੂ ਸ਼ਾਮਲ ਹੋਣਗੇ। 

ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ 'ਚ ਹੋਵੇਗਾ ਹੋਰ ਮਜ਼ਬੂਤ : ਲੌਂਗੋਵਾਲ     
ਸ਼੍ਰੋਮਣੀ ਅਕਾਲੀ ਦਲ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਵੇਗਾ, ਸੂਬੇ ਦੇ ਲੋਕ ਅੱਜ ਵੀ ਸੁਖਬੀਰ ਨਾਲ ਚੱਟਾਨ ਵਾਂਗ ਖੜ੍ਹੇ ਹਨ।

ਬਾਜਵਾ ਨੂੰ ਸੇਖੜੀ ਦੇ ਤਿੱਖੇ ਸਵਾਲ, ਕਿਹਾ- ਕਿਸ ਦੀ ਜੇਬ 'ਚ ਜਾ ਰਿਹੈ ਇਹ ਪੈਸਾ     
ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੁੰਦੇ ਹਨ, ਉਹ ਦੂਜਿਆਂ ਦੇ ਘਰਾਂ 'ਤੇ ਪੱਥਰ ਨਹੀਂ ਮਾਰਦੇ। ਇਹ ਗੱਲ ਆਪਣੇ ਗ੍ਰਹਿ ਸੇਖੜੀ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਮੰਤਰੀ ਪੰਜਾਬ ਅਸ਼ਵਨੀ ਸੇਖੜੀ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ 'ਤੇ ਮੋੜਵਾਂ ਵਾਰ ਕਰਦਿਆਂ ਕਹੀ। 

NCRB ਰਿਪੋਰਟ ਦਾ ਖੁਲਾਸਾ, ਕਰਜ਼ੇ ਤੋਂ ਵੱਧ ਬੀਮਾਰੀਆਂ ਨੇ ਨਿਗਲੇ ਪੰਜਾਬ ਦੇ ਲੋਕ
 ਆਰਥਿਕ ਤੰਗੀ ਦੇ ਚੱਲਦਿਆਂ ਪੰਜਾਬ 'ਚ ਕਿਸਾਨਾਂ ਵਲੋਂ ਖੁਦਕੁਸ਼ੀਆਂ ਕਰਨ ਦੇ ਮਾਮਲੇ ਸੁਰਖੀਆਂ 'ਚ ਰਹਿੰਦੇ ਹਨ। ਸਿਰਫ ਕਰਜ਼ਾ ਹੀ ਨਹੀਂ ਬੀਮਾਰੀਆਂ ਵੀ ਪੰਜਾਬ ਦੇ ਲੋਕਾਂ 'ਤੇ ਭਾਰੀ ਪੈ ਰਹੀਆਂ ਹਨ। 
 


Anuradha

Content Editor

Related News