Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

Thursday, Jan 16, 2020 - 06:19 PM (IST)

ਜਲੰਧਰ (ਵੈੱਬ ਡੈਸਕ) : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ ਅਕਾਲੀ ਦਲ ਦੇ ਬਾਈਕਾਟ ਤੋਂ ਬਾਅਦ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਸਦਨ ਮੁਲਤਵੀ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਵਲੋਂ ਕੀਤੇ ਗਏ ਵਿਰੋਧ ਦਾ ਕਰਾਰਾ ਜਵਾਬ ਦਿੰਦਿਆਂ ਕਿਹਾ ਹੈ ਕਿ ਵਿਰੋਧੀ ਧਿਰਾਂ ਦਾ ਕੰਮ ਵਿਰੋਧ ਕਰਨ ਦਾ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਿਨਾਂ ਗੱਲ ਤੋਂ ਵਿਰੋਧ ਕਰ ਰਿਹਾ ਹੈ, ਜੋ ਕਿ ਸਹੀ ਨਹੀਂ ਹੈ। ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਐੱਮ. ਪੀ. ਪ੍ਰੇਮ ਸਿੰਘ ਚੰਦੂਮਾਜਰਾ ਨੇ 18 ਜਨਵਰੀ ਨੂੰ ਦਿੱਲੀ ਵਿਚ ਹੋਣ ਵਾਲੇ ਢੀਂਡਸਾ ਅਤੇ ਟਕਸਾਲੀ ਹਿਮਾਇਤੀਆਂ ਦੇ ਇਕੱਠ ਵਿਚ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਚੰਦੂਮਾਜਰਾ ਨੇ ਸਾਫ ਕੀਤਾ ਹੈ ਕਿ ਉਹ ਦਿੱਲੀ ਵਿਚ ਹੋਣ ਵਾਲੇ ਇਕੱਠ ਵਿਚ ਸ਼ਿਰਕਤ ਨਹੀਂ ਕਰਨਗੇ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਮਜੀਠੀਆ ਦੇ ਵਿਰੋਧ ਦਾ ਕੈਪਟਨ ਵਲੋਂ ਕਰਾਰਾ ਜਵਾਬ
 ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ ਅਕਾਲੀ ਦਲ ਦੇ ਬਾਈਕਾਟ ਤੋਂ ਬਾਅਦ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। 

ਚੰਦੂਮਾਜਰਾ ਵਲੋਂ ਟਕਸਾਲੀਆਂ ਅਤੇ ਜੀ. ਕੇ. ਨੂੰ ਕੋਰੀ ਨਾਂਹ     
ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਐੱਮ. ਪੀ. ਪ੍ਰੇਮ ਸਿੰਘ ਚੰਦੂਮਾਜਰਾ ਨੇ 18 ਜਨਵਰੀ ਨੂੰ ਦਿੱਲੀ ਵਿਚ ਹੋਣ ਵਾਲੇ ਢੀਂਡਸਾ ਅਤੇ ਟਕਸਾਲੀ ਹਿਮਾਇਤੀਆਂ ਦੇ ਇਕੱਠ ਵਿਚ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।

ਅੰਮ੍ਰਿਤਸਰ : ਸਰਹੱਦ 'ਤੇ ਸੁਣੀ 'ਡਰੋਨ' ਦੀ ਆਵਾਜ਼, ਜਵਾਨਾਂ ਨੇ ਦਾਗੇ ਹਵਾਈ ਫਾਇਰ     
ਤਹਿਸੀਲ ਅਜਨਾਲਾ ਅਧੀਨ ਪੈਂਦੀ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਛੰਨਾ ਨੇੜੇ ਬੀਤੀ ਰਾਤ ਕਰੀਬ 2 ਵਜੇ ਬੀ. ਐੱਸ. ਐੱਫ. ਨੂੰ ਗਸ਼ਤ ਦੌਰਾਨ ਡਰੋਨ ਦੀ ਆਵਾਜ਼ ਸੁਣਾਈ ਦਿੱਤੀ।

ਕੈਪਟਨ-ਬਾਜਵਾ ਦੀ ਲੜਾਈ 'ਚ ਭਾਜਪਾ ਦੀ ਐਂਟਰੀ     
ਕਾਂਗਰਸ ਦੇ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਜਿੱਥੇ ਮੋਰਚਾ ਖੋਲ੍ਹਿਆ ਹੋਇਆ ਹੈ, ਉਥੇ ਹੀ ਹੁਣ ਵਿਰੋਧੀ ਵੀ ਇਸ ਲੜਾਈ 'ਚ ਸਰਗਰਮ ਹੋ ਗਏ ਹਨ। 

ਸਪੀਕਰ ਤੋਂ ਅਸਤੀਫਾ ਵਾਪਸ ਲੈਣ ’ਤੇ ਜਾਣੋ ਕੀ ਬੋਲੇ ਸੁਖਪਾਲ ਖਹਿਰਾ (ਵੀਡੀਓ)
ਲਗਾਤਾਰ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਜਨਤਾ ਸਾਹਮਣੇ ਆਉਣ ਵਾਲੇ ਪੰਜਾਬ ਏਕਤਾ ਪਾਰਟੀ ਦੇ ਮੁੱਖੀ ਸੁਖਪਾਲ ਸਿੰਘ ਖਹਿਰਾ ਅੱਜ ਕਾਫੀ ਸਮੇਂ ਬਾਅਦ ਜਗਬਾਣੀ ਟੀ.ਵੀ ’ਤੇ ਜਨਤਾ ਦੇ ਸਾਹਮਣੇ ਆਏ। 

ਪੰਜਾਬ ਸਰਕਾਰ ਡਾ. ਦਲੀਪ ਕੌਰ ਟਿਵਾਣਾ ਦੇ ਇਲਾਜ ਦਾ ਚੁੱਕੇਗੀ ਖਰਚਾ     
ਮੈਕਸ ਹਸਪਤਾਲ ਮੋਹਾਲੀ ਵਿਖੇ ਇਲਾਜ ਕਰਵਾ ਰਹੇ ਡਾ. ਦਲੀਪ ਕੌਰ ਟਿਵਾਣਾ ਦੇ ਇਲਾਜ ਦਾ ਪੂਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ। 

ਕੈਪਟਨ ਸਰਕਾਰ ਬਿਜਲੀ ਸਮਝੌਤੇ 'ਤੇ 6 ਮਹੀਨੇ ਬਾਅਦ ਜਾਰੀ ਕਰੇਗੀ 'ਵਾਈਟ ਪੇਪਰ'     
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਬਿਜਲੀ ਮੁੱਦੇ 'ਤੇ ਉਨ੍ਹਾਂ ਦੀ ਸਰਕਾਰ ਵਲੋਂ ਮਾਨਸੂਨ ਇਜਲਾਸ ਦੌਰਾਨ ਇਕ ਵਾਈਟ ਪੇਪਰ ਲਿਆਂਦਾ ਜਾਵੇਗਾ। 

ਪੁਰਸ਼ ਸੈਨਿਕਾਂ ਦੀ ਟੁਕੜੀ ਦੀ ਅਗਵਾਈ ਕਰਕੇ ਪੰਜਾਬ ਦੀ ਇਸ ਧੀ ਨੇ ਰਚਿਆ ਇਤਿਹਾਸ     
72ਵੇਂ ਸੈਨਾ ਦਿਵਸ 'ਤੇ ਪਹਿਲੀ ਵਾਰ ਹੁਸ਼ਿਆਰਪੁਰ ਦੀ ਧੀ ਕੈਪਟਨ ਤਾਨੀਆ ਸ਼ੇਰਗਿੱਲ ਨੇ ਪੁਰਸ਼ਾਂ ਦੀਆਂ ਸਾਰੀਆਂ ਟੁਕੜੀਆਂ ਦੀ ਅਗਵਾਈ ਕਰਕੇ ਇਤਿਹਾਸ ਰਚ ਦਿੱਤਾ। 

ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਵਿਵਾਦ ਭਖਿਆ, ਚੁਫੇਰਿਓਂ ਵਿਰੋਧ     
ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨਵੇਂ ਡਿਜ਼ਾਈਨ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਮਾਮਲੇ 'ਚ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਸਿੱਖ ਜਥੇਬੰਦੀਆਂ ਸਮੇਤ ਹੋਰਾਂ ਨੇ ਰੇਲਵੇ ਸਟੇਸ਼ਨ ਦੀ ਵਿਰਾਸਤੀ ਦਿੱਖ ਕਾਇਮ ਰੱਖਣ 'ਤੇ ਜ਼ੋਰ ਦਿੱਤਾ ਹੈ। 

ਪੰਜਾਬ ਬੋਰਡ ਨੇ 'ਠੰਡ' ਨੂੰ ਦੇਖਦਿਆਂ ਸਕੂਲੀ ਬੱਚਿਆਂ ਨੂੰ ਦਿੱਤੀ ਰਾਹਤ     
 ਪੂਰੇ ਸੂਬੇ 'ਚ ਪੈ ਰਹੀ ਹੱਡ ਚੀਰਵੀਂ ਠੰਡ ਕਾਰਨ ਸਕੂਲਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲਿਆ ਹੈ।

ਢੱਡਰੀਆਂ ਵਾਲੇ ਖਿਲਾਫ ਵਿਦੇਸ਼ਾਂ 'ਚ ਭਾਰੀ ਰੋਸ, ਹੁਣ ਫਰਾਂਸ 'ਚ ਵੀ ਬਾਈਕਾਟ     
ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਭੁਲੇਖੇਪਾਊ ਪ੍ਰਚਾਰ ਕਾਰਣ ਉਸ ਖਿਲਾਫ ਵਿਦੇਸ਼ਾਂ 'ਚ ਰੋਸ ਫੈਲਦਾ ਜਾ ਰਿਹਾ ਹੈ। 

ਘੋਰ ਕਲਯੁੱਗ : ਭੈਣ ਨੇ ਦਿੱਤਾ ਭਰਾ ਦੇ ਬੱਚੇ ਨੂੰ ਜਨਮ, ਹਸਪਤਾਲ 'ਚ ਸੁੱਟ ਕੇ ਹੋਏ ਫਰਾਰ     
 ਇਕ ਕਲਯੁੱਗੀ ਭਰਾ ਨੇ ਸਕੀ ਕੁਆਰੀ ਭੈਣ ਨੂੰ ਗਰਭਵਤੀ ਕਰਨ ਅਤੇ ਭੈਣ ਵਲੋਂ ਆਪਣੀ ਵੱਡੀ ਭੈਣ ਦੀ ਮਦਦ ਨਾਲ ਕੋਟ ਖਵਾਜਾ ਸੈਯਦ ਹਸਪਤਾਲ ਲਾਹੌਰ ਵਿਚ ਇਕ ਲੜਕੇ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਟਾਇਲੈੱਟ ਦੇ ਟੈਂਕ ਵਿਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। 
 


Anuradha

Content Editor

Related News