Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

01/07/2020 5:58:20 PM

ਜਲੰਧਰ (ਵੈੱਬ ਡੈਸਕ) : ਵਿਰੋਧੀ ਧਿਰ ਦੇ ਲੀਡਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਰਹਿ ਰਹੀ ਪਾਕਿਸਤਾਨੀ ਨਾਗਰਿਕ ਅਰੂਸਾ ਆਲਮ ਦੀ ਮੌਜੂਦਗੀ 'ਤੇ ਸਵਾਲ ਚੁੱਕੇ ਹਨ। ਚੀਮਾ ਦਾ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਵਿਗੜੇ ਹੋਏ ਹਨ, ਪਾਕਿਸਤਾਨ 'ਚ ਘੱਟ ਗਿਣਤੀ 'ਤੇ ਲਗਾਤਾਰ ਜ਼ੁਲਮ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੱਕ 'ਤੇ ਪਥਰਾਅ ਦੀਆਂ ਖਬਰਾਂ ਚਰਚਾ 'ਚ ਹਨ। ਦੂਜੇ ਪਾਸੇ ਸਿਧਾਂਤਾਂ ਦੀ ਲੜਾਈ ਨੂੰ ਲੈ ਕੇ ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲ੍ਹਣ ਵਾਲੇ ਅਕਾਲੀ ਦਲ ਦੇ ਲਹਿਰਾ ਤੋਂ ਵਿਧਾਇਕ ਪਰਮਿੰਦਰ ਢੀਂਡਸਾ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਤਾਰੀਫਾਂ ਦੇ ਕਸੀਦੇ ਪੜ੍ਹੇ ਹਨ। ਨਵਜੋਤ ਸਿੱਧੂ ਨੂੰ ਪੰਜਾਬ ਦਾ ਹਰਮਨ ਪਿਆਰਾ ਲੀਡਰ ਦੱਸਦਿਆਂ ਢੀਂਡਸਾ ਨੇ ਆਖਿਆ ਕਿ ਪੰਜਾਬ ਦੀ ਆਉਣ ਵਾਲੀ ਸਿਆਸਤ 'ਚ ਨਵਜੋਤ ਸਿੱਧੂ ਦਾ ਬਹੁਤ ਵੱਡਾ ਅਤੇ ਅਹਿਮ ਰੋਲ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਕੈਪਟਨ ਦੀ ਰਿਹਾਇਸ਼ 'ਚ ਅਰੂਸਾ ਦੀ ਮੌਜੂਦਗੀ 'ਤੇ 'ਆਪ' ਨੇ ਚੁੱਕੇ ਸਵਾਲ     
ਵਿਰੋਧੀ ਧਿਰ ਦੇ ਲੀਡਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਰਹਿ ਰਹੀ ਪਾਕਿਸਤਾਨੀ ਨਾਗਰਿਕ ਅਰੂਸਾ ਆਲਮ ਦੀ ਮੌਜੂਦਗੀ 'ਤੇ ਸਵਾਲ ਚੁੱਕੇ ਹਨ। 

ਪਰਮਿੰਦਰ ਢੀਂਡਸਾ ਨੇ ਪੜ੍ਹੇ ਸਿੱਧੂ ਦੇ ਕਸੀਦੇ, ਜਾਣੋ ਕੀ ਬੋਲੇ     
ਸਿਧਾਂਤਾਂ ਦੀ ਲੜਾਈ ਨੂੰ ਲੈ ਕੇ ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲ੍ਹਣ ਵਾਲੇ ਅਕਾਲੀ ਦਲ ਦੇ ਲਹਿਰਾ ਤੋਂ ਵਿਧਾਇਕ ਪਰਮਿੰਦਰ ਢੀਂਡਸਾ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਤਾਰੀਫਾਂ ਦੇ ਕਸੀਦੇ ਪੜ੍ਹੇ ਹਨ।

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਵੱਡੇ ਖੁਲਾਸੇ, 'ਟੀਕੇ ਲਾਉਣ ਲਈ ਕੀਤਾ ਜਾਂਦੈ ਮਜਬੂਰ'
ਨਸ਼ਿਆਂ ਦੀ ਗ੍ਰਿਫਤ 'ਚ ਫਸ ਕੇ ਜ਼ਿੰਦਗੀਆਂ ਖਰਾਬ ਕਰ ਰਹੇ ਨੌਜਵਾਨਾਂ ਨੂੰ ਭਟਕਣ ਤੋਂ ਬਚਾਉਣ ਲਈ ਬੇਸ਼ੱਕ ਨੌਜਵਾਨਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਖੇਡ 'ਚ ਭਾਗ ਲੈਣ ਲਈ ਪ੍ਰੇਰਿਤ ਕਰਦੇ ਹਨ ਪਰ ਗੁਰਦਾਸਪੁਰ ਦੇ ਨਸ਼ਾ ਛੁਡਾਊ ਕੇਂਦਰ 'ਚ ਨਸ਼ਾ ਛੱਡਣ ਲਈ ਆਏ ਕਬੱਡੀ ਦੇ ਇਕ ਅੰਤਰਰਾਸ਼ਟਰੀ ਖਿਡਾਰੀ ਵੱਲੋਂ ਅਜਿਹੇ ਖੁਲਾਸੇ ਕੀਤੇ ਜਾ ਰਹੇ ਹਨ...

ਪਰਮਿੰਦਰ ਢੀਂਡਸਾ ਦੇ ਅਸਤੀਫੇ 'ਤੇ ਦੇਖੋ ਕੀ ਬੋਲੇ ਭਗਵੰਤ ਮਾਨ     
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪਰਮਿੰਦਰ ਢੀਂਡਸਾ ਵਲੋਂ ਦਿੱਤੇ ਗਏ ਅਸਤੀਫੇ 'ਤੇ ਚੁਟਕੀ ਲਈ ਹੈ। 

ਪੰਜਾਬ 'ਚ 13 ਸਾਲਾਂ ਬਾਅਦ ਲੱਗੀ 'ਪੋਹ ਦੀ ਝੜੀ', ਰਾਹਤ ਦੇ ਆਸਾਰ ਨਹੀਂ (ਵੀਡੀਓ)     
ਬੀਤੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਪੰਜਾਬ 'ਚ ਪਾਰਾ ਇਕ ਵਾਰ ਫਿਰ ਤੋਂ ਡਿਗਣਾ ਸ਼ੁਰੂ ਹੋ ਗਿਆ ਹੈ। 

ਸਿਆਚੀਨ 'ਤੇ ਤਿਰੰਗਾ ਲਹਿਰਾਉਣ ਵਾਲੇ ਲੈਫ. ਜਨਰਲ ਪੀ. ਐੱਨ. ਹੂਨ ਦਾ ਦਿਹਾਂਤ     
ਸਿਆਚੀਨ 'ਚ ਸਾਲ 1984 ਦੌਰਾਨ 'ਆਪਰੇਸ਼ਨ ਮੇਘਦੂਤ' ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ (ਰਿਟਾਇਰਡ) ਪ੍ਰੇਮ ਨਾਥ ਹੂਨ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ।

ਰਾਣਾ ਕੇ. ਪੀ. ਵਲੋਂ ਬਾਬੇ ਨਾਨਕ ਨੂੰ ਸਮਰਪਿਤ 'ਟੇਬਲ ਕੈਲੰਡਰ' ਰਿਲੀਜ਼     
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਟੇਬਲ ਕੈਲੰਡਰ ਰਿਲੀਜ਼ ਕੀਤਾ। 

ਜਿਸ ਨਾਲ ਹੋਣਾ ਸੀ ਵਿਆਹ, ਉਸੇ ਨੇ ਮੰਗੇਤਰ ਦੀਆਂ ਤੁੜਵਾਈਆਂ ਲੱਤਾਂ ਤੇ ਬਾਂਹਾਂ (ਵੀਡੀਓ)     
ਸੰਗਰੂਰ ਦੇ ਇਕ ਨੌਜਵਾਨ ਨੂੰ ਆਪਣੀ ਮੰਗੇਤਰ ਦੇ ਸੂਟ ਦਾ ਨਾਪ ਲੈਣਾ ਇੰਨਾ ਮਹਿੰਗਾ ਪੈ ਗਿਆ ਕਿ ਉਸ ਨੂੰ ਘੋੜੀ ਚੜ੍ਹਨ ਤੋਂ ਪਹਿਲਾਂ ਹੀ ਹਸਪਤਾਲ ਵਿਚ ਭਰਤੀ ਹੋਣਾ ਪੈ ਗਿਆ। 

ਪੰਜਾਬ 'ਚ ਅਕਾਲੀ ਵੀ 'ਆਪ' ਦੇ ਰਾਹ ਚੱਲੇ, ਤਿੰਨ ਸਾਲ 'ਚ ਬਦਲੇ ਤਿੰਨ ਨੇਤਾ     
ਪੰਜਾਬ 'ਚ ਮੁੱਖ ਵਿਰੋਧੀ ਪਾਰਟੀ 'ਆਪ' (ਆਮ ਆਦਮੀ ਪਾਰਟੀ) ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਵਿਚ ਚੁਣੇ ਹੋਏ ਵਿਧਾਇਕਾਂ 'ਚੋਂ ਤਿੰਨ ਸਾਲਾਂ 'ਚ ਤਿੰਨ ਨੇਤਾ ਬਦਲ ਕੇ ਕਮਾਲ ਕਰ ਦਿੱਤੀ ਹੈ। 

ਬੌਖਲਾਹਟ 'ਚ ਆ ਕੇ ਕੈਦੀ ਜੇਲ ਅਧਿਕਾਰੀਆਂ 'ਤੇ ਲਾ ਰਹੇ ਹਨ ਨਸ਼ਾ ਵਿਕਰੀ ਦੇ ਦੋਸ਼ : ਜੇਲ ਮੰਤਰੀ     
ਬੀਤੇ ਦਿਨ ਰੂਪਨਗਰ ਦੀ ਜ਼ਿਲਾ ਜੇਲ ਤੋਂ ਕੈਦੀ ਮਨੋਜ ਕੁਮਾਰ ਮਾਮੂ ਵੱਲੋਂ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਵਾਇਰਲ ਕਰ ਕੇ ਜੇਲ ਪ੍ਰਬੰਧਕਾਂ 'ਤੇ ਜੋ ਦੋਸ਼ ਲਾਏ ਗਏ ਹਨ ਕਿ ਜੇਲ ਅਧਿਕਾਰੀਆਂ ਵੱਲੋਂ ਉਸ ਨੂੰ ਨਸ਼ਾ ਵੇਚਣ 'ਤੇ ਮਜਬੂਰ ਕੀਤਾ ਜਾ ਰਿਹਾ ਹੈ... 

ਜਲੰਧਰ: 3 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਕੀਤੀ ਖੁਦਕੁਸ਼ੀ     
ਇਥੋਂ ਦੇ ਸੰਤੋਖਪੁਰਾ ਦੇ ਨੀਵੀ ਆਬਾਦੀ 'ਚ ਤਿੰਨ ਮਹੀਨੇ ਪਹਿਲਾਂ ਵਿਆਹੀ ਇਕ ਵਿਆਹੁਤਾ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। 

ਵਰਦੀ ਦੇ ਰੋਹਬ 'ਚ ਥਾਣੇਦਾਰ ਨੇ ਨੌਜਵਾਨ ਨਾਲ ਇਹ ਕੀ ਕਰ 'ਤਾ ਕਾਰਾ, (ਵੀਡੀਓ)     
ਨੌਜਵਾਨ ਸਾਬ੍ਹ ਸਿੰਘ ਦੀ ਪਿੱਠ 'ਤੇ ਕੁੱਟਮਾਰ ਦੀਆਂ ਪਈਆਂ ਲਾਸ਼ਾਂ, ਪੁਲਸ ਦੀ ਬੇਰਹਿਮੀ ਨੂੰ ਬਿਆਨ ਕਰਦੀਆਂ ਹਨ। 


Anuradha

Content Editor

Related News