Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

Wednesday, Dec 25, 2019 - 06:03 PM (IST)

Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਝਟਕਾ ਦਿੱਤਾ ਹੈ। ਰਾਜਪਾਲ ਵਲੋਂ 6 ਵਿਧਾਇਕਾਂ ਦੀਆਂ ਸਲਾਹਕਾਰਾਂ ਵਜੋਂ ਨਿਯੁਕਤੀਆਂ ਸਬੰਧੀ ਸੋਧ ਬਿੱਲ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਰਾਜਪਾਲ ਵਲੋਂ ਭੇਜੇ ਗਏ ਸੋਧ ਬਿੱਲ ਸਬੰਧੀ ਪੰਜਾਬ ਸਰਕਾਰ ਵਲੋਂ 13 ਮਾਮਲਿਆਂ ਸਬੰਧੀ ਜਾਣਕਾਰੀ ਮੰਗੀ ਗਈ ਹੈ।  ਦੂਜੇ ਪਾਸੇ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਅੱਜ ਬਟਾਲਾ 'ਚ ਕ੍ਰਿਸਮਸ-ਡੇਅ 'ਤੇ ਚਰਚ 'ਚ ਮਸੀਹ ਭਾਈਚਾਰੇ ਨੂੰ ਵਧਾਈ ਦੇਣ ਪਹੁੰਚੇ। ਇਸ ਉਪਰੰਤ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਨੇ ਅਕਾਲੀ ਦਲ ਵਲੋਂ ਕੀਤੀਆਂ ਜਾ ਰਹੀਆਂ ਸਰਕਾਰ ਵਿਰੋਧੀ ਰੈਲੀਆਂ 'ਤੇ ਬੋਲਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਕੰਮ ਹੀ ਦੋਸ਼ ਲਗਾਉਣਾ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਕੈਪਟਨ ਨੂੰ 6 ਸਲਾਹਕਾਰਾਂ ਦੀਆਂ ਨਿਯੁਕਤੀਆਂ ਸਬੰਧੀ ਰਾਜਪਾਲ ਵਲੋਂ ਝਟਕਾ     
ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਝਟਕਾ ਦਿੱਤਾ ਹੈ। 

ਸੁਖਬੀਰ ਬਾਦਲ ਨੂੰ ਬਾਜਵਾ ਦੀਆਂ ਖਰੀਆਂ-ਖਰੀਆਂ     
ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਅੱਜ ਬਟਾਲਾ 'ਚ ਕ੍ਰਿਸਮਸ-ਡੇਅ 'ਤੇ ਚਰਚ 'ਚ ਮਸੀਹ ਭਾਈਚਾਰੇ ਨੂੰ ਵਧਾਈ ਦੇਣ ਪਹੁੰਚੇ। 

ਭੀਮ ਟਾਂਕ ਦੀ ਮਾਤਾ ਦਾ ਦੋਸ਼, ਗੈਂਗਸਟਰਾਂ ਨੂੰ ਸੁਖਬੀਰ ਤੇ ਬਿਕਰਮ ਦੀ ਹਿਮਾਇਤ
12 ਦਸੰਬਰ 2015 ਨੂੰ ਸ਼ਰਾਬ ਵਪਾਰੀ ਅਤੇ ਉਸ ਸਮੇਂ ਦੇ ਅਕਾਲੀ ਦਲ ਹਲਕਾ ਇੰਚਾਰਜ ਸ਼ਿਵ ਲਾਲ ਡੋਡਾ ਦੇ ਰਾਮਸਰਾ ਪਿੰਡ ਸਥਿਤ ਫਾਰਮ ਹਾਊਸ 'ਚ ਮਾਰੇ ਗਏ ਦਲਿਤ ਨੌਜਵਾਨ ਭੀਮ ਟਾਂਕ ਦੀ ਮਾਤਾ ਕੌਸ਼ਲਿਆ ਦੇਵੀ ਤੇ ਗੁਰਜੰਟ ਸਿੰਘ ਜੰਟਾ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਆਪਣੇ ਦਾਅਵਿਆਂ ਦੇ ਉਲਟ ਹੁਣ ਵੀ ਗੈਂਗਸਟਰਾਂ ਤੇ ਕਾਤਲਾਂ ਨੂੰ ਬਚਾਉਣ ਦਾ ਕਥਿਤ ਰੂਪ ਤੋਂ ਯਤਨ ਕਰ ਰਹੇ ਹਨ। 

ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ 'ਚ ਵਿਛੀ ਚਿੱਟੀ ਚਾਦਰ, ਟੁੱਟਿਆ 25 ਸਾਲ ਦਾ ਰਿਕਾਰਡ!     
 ਸ੍ਰੀ ਹੇਮਕੁੰਟ ਸਾਹਿਬ ਅਤੇ ਇਸ ਦੇ ਰਸਤੇ ਵਿਚਲੇ ਦੋ ਗੁਰਦੁਆਰਿਆਂ ਵਾਲੇ ਇਲਾਕੇ ਵਿਚ ਭਾਰੀ ਬਰਫਬਾਰੀ ਹੋਈ ਹੈ ਜਿਸ ਕਾਰਨ ਕੁਝ ਥਾਵਾਂ 'ਤੇ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਸਪਲਾਈ ਵਿਚ ਵੀ ਵਿਘਨ ਪਿਆ ਹੈ। 

ਮੰਨਾ ਦੇ ਕਤਲ ਮਾਮਲੇ 'ਚ ਲਾਰੈਂਸ ਬਿਸ਼ਨੋਈ 4 ਦਿਨਾਂ ਪੁਲਸ ਰਿਮਾਂਡ ’ਤੇ     
ਮਨਪ੍ਰੀਤ ਮੰਨਾ ਦੇ ਕਤਲ ਕੇਸ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਪੁਲਸ ਨੇ ਲਾਰੈਂਸ ਬਿਸ਼ਨੋਈ ਨੂੰ ਜੁਡੀਸ਼ੀਅਲ ਕੋਰਟ ਮਲੋਟ ਵਿਖੇ ਭਾਰੀ ਪੁਲਸ ਫੋਰਸ ਸਣੇ ਪੇਸ਼ ਕੀਤਾ। 

ਕ੍ਰਿਸਮਸ ਡੇਅ 'ਤੇ ਵਿਸ਼ੇਸ਼, ਪ੍ਰੇਮ ਅਤੇ ਆਪਸੀ ਸਮਝ ਨੂੰ ਉਤਸ਼ਾਹ ਦਿੰਦੈ ਇਹ ਤਿਉਹਾਰ     
ਕ੍ਰਿਸਮਸ ਡੇਅ ਪੂਰੀ ਦੁਨੀਆ 'ਚ ਧੂਮਧਾਮ ਨਾਲ ਮਨਾਏ ਜਾਣ ਵਾਲੇ ਤਿਉਹਾਰਾਂ 'ਚੋਂ ਇਕ ਹੈ। ਇਹ ਈਸਾਈ ਧਰਮ ਦਾ ਮਹੱਤਵਪੂਰਨ ਤਿਉਹਾਰ ਹੈ। 

ਭਗਵੰਤ ਮਾਨ ਸੱਚਾਈ ਸੁਣਨ ਦੇ ਅਸਮਰੱਥ, 'ਆਪ' ਮੰਗੇ ਮੀਡੀਆ ਤੋਂ ਮੁਆਫੀ : ਜਗੀਰ ਕੌਰ     
 ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਸਵਾਲ 'ਤੇ ਭੜਕੇ 'ਆਮ ਆਦਮੀ ਪਾਰਟੀ' ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਮੀਡੀਆ ਨਾਲ ਬਦਸਲੂਕੀ ਕਰਕੇ ਜੋ ਘਿਨੌਣੀ ਹਰਕਤ ਕੀਤੀ ਹੈ, ਮੈਂ ਉਸ ਦੀ ਪੁਰਜ਼ੋਰ ਨਿੰਦਾ ਕਰਦੀ ਹਾਂ। 

ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ 'ਚ ਜਾਰੀ ਰਹੇਗਾ 'ਠੰਡ' ਦਾ ਕਹਿਰ     
 ਪੰਜਾਬ 'ਚ ਹੱਡ ਚੀਰਵੀਂ ਠੰਡ ਦਾ ਕਹਿਰ ਆਉਣ ਵਾਲੇ 3 ਦਿਨਾਂ ਤੱਕ ਇੰਝ ਹੀ ਜਾਰੀ ਰਹੇਗਾ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਪਾਰਾ ਹੋਰ ਜ਼ਿਆਦਾ ਘਟੇਗਾ...

ਭਗਵੰਤ ਮਾਨ ਵਲੋਂ ਪੱਤਰਕਾਰ ਨਾਲ ਕੀਤੇ ਦੁਰਵਿਵਹਾਰ ਦੀ ਅਕਾਲੀ ਦਲ ਵਲੋਂ ਨਿਖੇਧੀ     
ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਦਿਨ 'ਆਪ' ਦੇ ਪੰਜਾਬ ਕਨਵੀਨਰ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਵਲੋਂ ਪੱਤਰਕਾਰਾਂ ਨਾਲ ਕੀਤੇ ਦੁਰਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਪੱਤਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਹਰ ਵਾਰ ਮਾਨ ਕੋਲੋਂ ਤਾਜ਼ਾ ਡੋਪ ਟੈਸਟ ਦੀ ਰਿਪੋਰਟ ਜ਼ਰੂਰ ਮੰਗਿਆ ਕਰਨ। 

ਤਿਰੰਗਾ ਲੈ ਕੇ ਮਾਊਂਟ ਐਵਰੈਸਟ ’ਤੇ ਪੁੱਜਾ ਕੋਟਕਪੂਰਾ ਦਾ ਅਸ਼ੀਸ਼ ਮੈਣੀ
ਮਾਲਵਾ ਪੱਟੀ ਦੇ ਸ਼ਹਿਰ ਕੋਟਕਪੂਰਾ ਦਾ ਵਸਨੀਕ ਅਸ਼ੀਸ਼ ਮੈਣੀ ਪੁੱਤਰ ਵਿਨੋਦ ਮੈਣੀ ਭਾਰਤ ਦਾ ਤਿਰੰਗਾ ਝੰਡਾ ਲੈ ਕੇ ਮਾਊਂਟ ਐਵਰੈਸਟ ਦੀ ਚੋਟੀ ਦੇ ਬੇਸ ਕੈਂਪ ਤੱਕ ਪਹੁੰਚਣ ’ਚ ਸਫਲ ਰਿਹਾ। 

ਇਨਸਾਨੀਅਤ ਸ਼ਰਮਸਾਰ : ਮਾਮੂਲੀ ਝਗੜੇ ਦੇ ਚੱਲਦਿਆਂ ਬਜ਼ੁਰਗ ਨੂੰ ਗਲੇ 'ਚ ਰੱਸੀ ਪਾ ਕੇ ਘਸੀਟਿਆ     
 ਜ਼ਿਲਾ ਗੁਰਦਾਸਪੁਰ ਦੇ ਪਿੰਡ ਬਹਾਦੁਰ ਰਜੋਆ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ...

ਸਿੱਧੂ ਲਈ ਵਿਵਾਦਾਂ ਵਾਲਾ ਰਿਹਾ 2019, ਪਾਕਿ ਫੇਰੀ ਤੋਂ ਕੈਬਨਿਟ 'ਚੋਂ ਛੁੱਟੀ ਤਕ ਪੂਰਾ ਲੇਖਾ-ਜੋਖਾ     
 ਪੰਜਾਬ ਦੀ ਵਜ਼ਾਰਤ 'ਚੋਂ ਬਾਹਰ ਹੋ ਚੁੱਕੇ ਨਵਜੋਤ ਸਿੰਘ ਸਿੱਧੂ ਦਾ ਵਿਵਾਦਾਂ ਨਾਲ ਡੂੰਘਾ ਰਿਸ਼ਤਾ ਰਿਹਾ ਹੈ। ਸਾਲ 2019 'ਚ ਵੀ ਨਵਜੋਤ ਸਿੰਘ ਸਿੱਧੂ ਕਾਫੀ ਵਿਵਾਦਾਂ 'ਚ ਰਹੇ। 

ਸੀਤ ਲਹਿਰ ਨਾਲ ਕੰਬਿਆ ਪੰਜਾਬ, ਦਿੱਲੀ 'ਚ 22 ਸਾਲ ਦਾ ਟੁੱਟਿਆ ਰਿਕਾਰਡ     
ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਨਾਲ ਲੱਗਦੇ ਇਲਾਕਿਆਂ 'ਚ ਮੰਗਲਵਾਰ ਵੀ ਸੀਤ ਲਹਿਰ ਦਾ ਪੂਰਾ ਜ਼ੋਰ ਰਿਹਾ ਤੇ ਆਉਂਦੇ ਤਿੰਨ ਦਿਨਾਂ ਤਕ ਇਸ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ।
 


author

Anuradha

Content Editor

Related News