Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

12/17/2019 6:10:15 PM

ਜਲੰਧਰ (ਵੈੱਬ ਡੈਸਕ) : ਨੈਸ਼ਨਲ ਗਰੀਨ ਟ੍ਰਿਬੀਊਨਲ (ਐੱਨ. ਜੀ. ਟੀ.) ਨੇ ਨਹਿਰਾਂ 'ਚ ਪ੍ਰਦੂਸ਼ਣ ਮਾਮਲੇ 'ਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਸਤਲੁਜ ਤੇ ਬਿਆਸ ਦਰਿਆਵਾਂ 'ਚ ਪ੍ਰਦੂਸ਼ਣ ਦੀ ਜਾਂਚ ਲਈ ਸੁਧਾਰਾਤਮਕ ਕਦਮ ਚੁੱਕੇ ਜਾਣ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਠੋਸ ਕਚਰਾ ਦਰਿਆਵਾਂ 'ਚ ਨਾ ਸੁੱਟਿਆ ਜਾਵੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਸਦੀ ਸੈਸ਼ਨ 'ਚੋਂ ਫਰਲੇ ਮਾਰਨ 'ਚ ਸਭ ਤੋਂ ਮੋਹਰੀ ਹੋ ਗਏ ਹਨ ਜਦਕਿ ਸੰਸਦ ਮੈਂਬਰ ਸੰਨੀ ਦਿਓਲ ਨੇ ਵੀ ਸੁਖਬੀਰ ਦੀ ਪੈੜ 'ਤੇ ਪੈੜ ਰੱਖਿਆ ਹੈ। 17ਵੀਂ ਲੋਕ ਸਭਾ ਦੀ ਮੁੱਢਲੀ ਕਾਰਗੁਜ਼ਾਰੀ ਤੋਂ ਇਹ ਤੱਥ ਉੱਭਰੇ ਹਨ ਕਿ ਸੰਸਦ 'ਚ ਸਭ ਤੋਂ ਵੱਧ ਗ਼ੈਰਹਾਜ਼ਰੀ ਸੁਖਬੀਰ ਸਿੰਘ ਬਾਦਲ ਦੀ ਰਹੀ ਹੈ। ਜਦਕਿ ਬਹੁਤੇ ਕਾਂਗਰਸੀ ਮੈਂਬਰਾਂ ਨੇ ਲੰਮਾ ਸਮਾਂ ਸੰਸਦ 'ਚ ਕੱਢਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਐੱਨ. ਜੀ. ਟੀ. ਵਲੋਂ ਨਹਿਰਾਂ 'ਚ ਪ੍ਰਦੂਸ਼ਣ ਦੀ ਜਾਂਚ ਲਈ 'ਪੰਜਾਬ' ਨੂੰ ਸਖਤ ਨਿਰਦੇਸ਼     
ਨੈਸ਼ਨਲ ਗਰੀਨ ਟ੍ਰਿਬੀਊਨਲ (ਐੱਨ. ਜੀ. ਟੀ.) ਨੇ ਨਹਿਰਾਂ 'ਚ ਪ੍ਰਦੂਸ਼ਣ ਮਾਮਲੇ 'ਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਸਤਲੁਜ ਤੇ ਬਿਆਸ ਦਰਿਆਵਾਂ 'ਚ ਪ੍ਰਦੂਸ਼ਣ ਦੀ ਜਾਂਚ ਲਈ ਸੁਧਾਰਾਤਮਕ ਕਦਮ ਚੁੱਕੇ ਜਾਣ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਠੋਸ ਕਚਰਾ ਦਰਿਆਵਾਂ 'ਚ ਨਾ ਸੁੱਟਿਆ ਜਾਵੇ।

ਸੰਸਦ ’ਚ ਸੁਖਬੀਰ ਦੀ ਫਰਲੋ, ਸੰਨੀ ਦਿਓਲ ਵੀ ਗਾਇਬ, ਭਗਵੰਤ ਮਾਨ ਵੀ ਪੱਛੜੇ     
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਸਦੀ ਸੈਸ਼ਨ 'ਚੋਂ ਫਰਲੇ ਮਾਰਨ 'ਚ ਸਭ ਤੋਂ ਮੋਹਰੀ ਹੋ ਗਏ ਹਨ ਜਦਕਿ ਸੰਸਦ ਮੈਂਬਰ ਸੰਨੀ ਦਿਓਲ ਨੇ ਵੀ ਸੁਖਬੀਰ ਦੀ ਪੈੜ 'ਤੇ ਪੈੜ ਰੱਖਿਆ ਹੈ।

ਰੂਹ ਨੂੰ ਕੰਬਣੀ ਛੇੜ ਦੇਵੇਗੀ ਇਸ ਦਰਿੰਦੇ ਪਤੀ ਦੀ 'ਦਰਿੰਦਗੀ'     
ਲੁਧਿਆਣਾ 'ਚ ਹੈਬੋਵਾਲ ਦੇ ਨਿਊ ਹਰਗੋਬਿੰਦ ਨਗਰ ਇਲਾਕੇ 'ਚ ਇਕ ਦਰਿੰਦੇ ਪਤੀ ਵਲੋਂ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਟੱਪਦਿਆਂ ਪਤਨੀ ਨੂੰ ਇਸ ਕਦਰ ਖੂਨੋਂਖੂਨ ਕਰ ਦਿੱਤਾ ਗਿਆ ਕਿ ਵਾਰਦਾਤ ਦੇਖਣ ਅਤੇ ਸੁਣਨ ਵਾਲਿਆਂ ਨੂੰ ਰੂਹ ਨੂੰ ਕੰਬਣੀ ਛਿੜ ਗਈ। 

ਰਾਜੌਰੀ 'ਚ ਪਾਕਿ ਦੀ ਗੋਲੀਬਾਰੀ ਦੌਰਾਨ ਹੁਸ਼ਿਆਰਪੁਰ ਦਾ ਜਵਾਨ ਸ਼ਹੀਦ     
ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ 'ਚ ਸੀਜ਼ ਫਾਇਰ ਦੀ ਉਲੰਘਣਾ ਕੀਤੀ ਗਈ, ਜਿਸ ਦੀ ਜਵਾਬੀ ਕਾਰਵਾਈ ਦੌਰਾਨ ਭਾਰਤੀ ਫੌਜ ਦੇ 2 ਜਵਾਨ ਸ਼ਹੀਦ ਹੋ ਗਏ।

ਨਾਗਰਿਕਤਾ ਸੋਧ ਬਿੱਲ ਪੰਜਾਬ 'ਚ ਲਾਗੂ ਨਾ ਕਰਨ ਕਰਕੇ ਕੈਪਟਨ ਖਿਲਾਫ ਪ੍ਰਦਰਸ਼ਨ     
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਾਗਰਿਕਤਾ ਸੋਧ ਬਿੱਲ ਪੰਜਾਬ ਵਿਚ ਲਾਗੂ ਨਾ ਕੀਤੇ ਜਾਣ ਦੇ ਫੈਸਲੇ ਦਾ ਪੰਜਾਬ ਭਾਜਪਾ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। 

ਗੈਂਗਸਟਰ ਬੁੱਢਾ ਤੋਂ ਪੁੱਛਗਿੱਛ ਪਿੱਛੋਂ ਦਬੋਚੇ 15 ਸਾਥੀ, ਬੁਲਟਪਰੂਫ ਜੈਕੇਟ ਤੇ ਕਰਬਾਈਨ ਬਰਾਮਦ     
ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਦੇ ਅਰਮੀਨੀਆ ਤੋਂ ਡਿਪੋਰਟ ਹੋਣ ਨਾਲ ਉਸ ਦੇ 15 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨਾਲ ਵੱਡੀ ਗਿਣਤੀ 'ਚ ਹਥਿਆਰਾਂ, ਨਸ਼ੀਲੇ ਪਦਾਰਥ ਅਤੇ ਵਿਦੇਸ਼ੀ ਨਕਦੀ ਜ਼ਬਤ ਕੀਤੀ ਗਈ ਹੈ। 

25 ਤੋਂ ਬਾਅਦ ਹੋਵੇਗਾ ਨਵੇਂ ਪੰਜਾਬ ਭਾਜਪਾ ਦੇ ਪ੍ਰਧਾਨ ਦਾ ਐਲਾਨ     
 ਪੰਜਾਬ ਭਾਜਪਾ ਦੇ ਪ੍ਰਧਾਨ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ।

ਸੱਪ ਦੇ ਮੂੰਹ 'ਚ ਕੋਹੜ ਕਿਰਲੀ ਦੀ ਕਹਾਵਤ ਵਾਂਗ ਫਸੇ ਸੁਖਦੇਵ ਢੀਂਡਸਾ!     
ਪੰਜਾਬ ਦੀ ਸਿਆਸਤ 'ਚ ਕਿਸੇ ਵੀ ਸਮੇਂ ਕੋਈ ਸਿਆਸੀ ਧਮਾਕਾ ਹੋ ਸਕਦਾ ਹੈ। 

ਗੁਰਦਾਸਪੁਰ : ਸੰਘਣੀ ਧੁੰਦ ਕਾਰਨ ਟੂਰਿਸਟ ਬੱਸ ਹੋਈ ਹਾਦਸੇ ਦਾ ਸ਼ਿਕਾਰ, 1 ਦੀ ਮੌਤ, 20 ਜ਼ਖਮੀ     
ਸੰਘਣੀ ਧੂੰਦ ਕਾਰਨ ਦੇਰ ਰਾਤ 12 ਵਜੇ ਦੇ ਕਰੀਬ ਬਟਾਲਾ ਦੇ ਪਿੰਡ ਘਸੀਟਪੁਰਾ ਨੇੜੇ ਵਾਪਰੇ ਸੜਕ ਹਾਦਸੇ ਵਿਚ 1 ਵਿਅਕਤੀ ਦੀ ਮੌਤ ਹੋ ਗਈ ਜਦਕਿ 20 ਲੋਕ ਜ਼ਖਮੀ ਹੋ ਗਏ। 

ਨੌਜਵਾਨ ਦਾ ਸ਼ਰਮਨਾਕ ਕਾਰਾ, ਕਾਰ 'ਚ ਸਰੀਰਕ ਸੰਬੰਧ ਬਣਾ ਕੇ ਦੋਸਤਾਂ ਤੋਂ ਬਣਵਾਈ ਵੀਡੀਓ
ਇਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਅਤੇ ਉਸ ਦਾ ਜ਼ਬਰਦਸਤੀ ਗਰਭਪਾਤ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। 

...ਜਦੋਂ ਕੈਪਟਨ ਦੇ ਐੱਮ.ਪੀ ਨੇ ਵਿਆਹ ’ਚ ਲਗਾਇਆ ਅਖਾੜਾ (ਵੀਡੀਓ)     
ਨਾਭਾ ਵਿਖੇ ਪਹੁੰਚੇ ਫ਼ਰੀਦਕੋਟ ਦੇ ਐੱਮ. ਪੀ. ਮੁਹੰਮਦ ਸਦੀਕ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਮੁਹੰਮਦ ਸਦੀਕ ਭਾਵੇਂ ਪਾਰਲੀਮੈਂਟ ਦੇ ਮੈਂਬਰ ਹਨ ਪਰ ਉਨ੍ਹਾਂ ਨੇ ਆਪਣਾ ਵਿਰਸਾ ਨਹੀਂ ਛੱਡਿਆ।

6 ਲੋਕਾਂ ਦੀ ਹੱਤਿਆ ਦਾ ਮਾਮਲਾ, ਕੈਪਟਨ ਦੇ ਮੁੱਖ ਸੁਰੱਖਿਆ ਸਲਾਹਕਾਰ ਦੀਆਂ ਵਧੀਆਂ ਮੁਸ਼ਕਲਾਂ     
ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਮੁੱਖ ਸੁਰੱਖਿਆ ਸਲਾਹਕਾਰ ਖੂਬੀ ਰਾਮ ਨਾਲ ਜੁੜੇ ਇਕ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। 


Anuradha

Content Editor

Related News