Punjab Wrap Up : ਪੜ੍ਹੋ 20 ਅਕਤੂਬਰ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

Sunday, Oct 20, 2019 - 06:16 PM (IST)

Punjab Wrap Up : ਪੜ੍ਹੋ 20 ਅਕਤੂਬਰ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) - ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਅਗਵਾਈ ਹੇਠ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਵਲਾ ਦੇ ਭਰਾ ਜਸਵੀਰ ਆਵਲਾ, ਦਾਖਾ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਸਮੇਤ ਹੋਰ ਕਾਂਗਰਸੀ ਆਗੂਆਂ ਨੇ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਅਹਿਮ ਮੁਲਾਕਾਤ ਕੀਤੀ। ਦੂਜੇ ਪਾਸੇ ਫਿਰੋਜ਼ਪੁਰ ਜ਼ਿਲੇ ਦੇ ਹਲਕੇ ਅਬੋਹਰ ਨਾਲ ਲੱਗਦੇ ਰਾਜਸਥਾਨ ਦੇ ਪਿੰਡ ਅਲੀਪੁਰਾ 'ਚ ਅੱਜ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

 ਸਿਹਤ ਮੰਤਰੀ ਸਣੇ ਆਵਲਾ ਪਰਿਵਾਰ ਤੇ ਕੈਪਟਨ ਸੰਧੂ ਨੇ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਨਾਲ ਕੀਤੀ ਮੁਲਾਕਾਤ
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਅਗਵਾਈ ਹੇਠ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਵਲਾ ਦੇ ਭਰਾ ਜਸਵੀਰ ਆਵਲਾ, ਦਾਖਾ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਸਮੇਤ ਹੋਰ ਕਾਂਗਰਸੀ ਆਗੂਆਂ ਨੇ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਅਹਿਮ ਮੁਲਾਕਾਤ ਕੀਤੀ।

ਫਿਰੋਜ਼ਪੁਰ 'ਚ ਵੱਡੀ ਵਾਰਦਾਤ, 2 ਕੁੜੀਆਂ ਨੂੰ ਗੋਲੀ ਮਾਰ ਪਿਤਾ ਨੇ ਕੀਤੀ ਖੁਦਕੁਸ਼ੀ
ਫਿਰੋਜ਼ਪੁਰ ਜ਼ਿਲੇ ਦੇ ਹਲਕੇ ਅਬੋਹਰ ਨਾਲ ਲੱਗਦੇ ਰਾਜਸਥਾਨ ਦੇ ਪਿੰਡ ਅਲੀਪੁਰਾ 'ਚ ਅੱਜ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ।

ਪ੍ਰਕਾਸ਼ ਪੁਰਬ ਮੌਕੇ 62 ਲੱਖ ਦੀ ਲਾਗਤ ਨਾਲ ਤਿਆਰ ਹੋਈ ਇਹ ਬੱਸ, ਜਾਣੋ ਕੀ ਹੈ ਖਾਸ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਟਰੱਸਟ ਦੇ ਬਾਨੀ ਤੇ ਦੁਬਈ ਦੇ ਨਾਂਮਵਰ ਕਾਰੋਬਾਰੀ ਅਤੇ ਉੱਘੇ ਸਮਾਜ ਸੇਵਕ ਡਾ.ਐੱਸ ਪੀ.ਸਿੰਘ ਓਬਰਾਏ..

ਫਗਵਾੜਾ 'ਚ ਦਿਨ-ਦਿਹਾੜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ 
ਚੋਣਾਂ ਤੋਂ ਠੀਕ ਇਕ ਦਿਨ ਪਹਿਲਾਂ ਫਗਵਾੜਾ ਦੇ ਨਾਲ ਲੱਗਦੇ ਪਿੰਡ ਮੌਲੀ 'ਚ ਇਕ ਵਿਅਕਤੀ ਦੀ ਇੱਟਾਂ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। 

ਸਾਊਦੀ ਅਰਬ ਚ ਫਸੇ ਦੋ ਪੰਜਾਬੀ ਨੌਜਵਾਨ, ਵੀਡੀਓ ਜਾਰੀ ਕਰ ਕੀਤੇ ਖੁਲਾਸੇ
ਸਾਊਦੀ ਅਰਬ 'ਚ ਫਸੇ ਪੰਜਾਬੀਆਂ ਦੀ ਇੱਕ ਹੋਰ ਦਰਦ ਭਰੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ 2 ਨੌਜਵਾਨ ਹਾੜੇ ਪਾ ਰਹੇ ਨੇ ਕੇ ਉਨ੍ਹਾਂ ਨੂੰ ਵਾਪਸ.

ਨਾਭਾ ਦੀ ਨਵੀਂ ਜੇਲ 'ਚ ਹਵਾਲਾਤੀ ਨੇ ਲਿਆ ਫਾਹਾ
ਨਾਭਾ ਦੀ ਨਵੀਂ ਜ਼ਿਲਾ ਜੇਲ 'ਚ ਹਵਾਲਾਤੀ ਕਰਨੈਲ ਸਿੰਘ (66) ਵਲੋਂ ਜੇਲ 'ਚ ਫੰਦਾ ਲਗਾ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਅੱਤਵਾਦੀਆਂ ਦੇ ਡਰ ਤੋਂ ਕਸ਼ਮੀਰ ਛੱਡ ਅਬੋਹਰ ਵਾਪਸ ਆਏ ਫਲਾਂ ਦੇ ਵਪਾਰੀ
ਬੀਤੇ ਦਿਨੀਂ ਕਸ਼ਮੀਰ 'ਚ ਅੱਤਵਾਦੀਆਂ ਵਲੋਂ ਪੰਜਾਬ ਦੇ ਫਲ ਵਪਾਰਿਆਂ 'ਤੇ ਹਮਲਾ ਕਰ ਦਿੱਤਾ ਗਿਆ ਸੀ, ਜਿਸ 'ਚ ਚਰਨਜੀਤ ਦੀ ਮੌਤ ਹੋ ਗਈ ਸੀ। 

ਆਵਾਰਾ ਪਸ਼ੂ ਦੀ ਲਪੇਟ 'ਚ ਆਉਣ ਨਾਲ 6 ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
ਬੀਤੀ ਦੇਰ ਰਾਤ ਗੁਰੂਹਰਸਹਾਏ ਦੇ ਗੁੱਦਰ ਦਾਂਡੀ ਰੋਡ 'ਤੇ ਸਥਿਤ ਪਿੰਡ ਤਰੀਡੇ ਜਾ ਰਹੇ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਆਵਾਰਾ ਪਸ਼ੂ ਵਲੋਂ ....

ਇਨਸਾਨੀਅਤ ਸ਼ਰਮਸਾਰ: ਬਜ਼ੁਰਗ ਦਾਦੀ ਨੂੰ ਪੋਤੇ ਨੇ ਕਿਹਾ 'ਘਰ ਵੜੀ ਤਾਂ ਲੱਤਾਂ ਵੱਢ ਦੇਵਾਂਗੇ'
ਮੌਜੂਦਾ ਦੌਰ 'ਚ ਪੈਸੇ ਨੇ ਦੁਨੀਆ ਨੂੰ ਆਪਣੀ ਜਕੜ 'ਚ ਇਨ੍ਹਾ ਲੈ ਲਿਆ ਕਿ ਆਪਣਾ ਹੀ ਖੂਨ ਇਕ ਦੂਜੇ ਦਾ ਵੈਰੀ ਬਣ ਗਿਆ ਹੈ। 

ਪੰਜਾਬ 'ਚ ਪਾਲਤੂ ਕੁੱਤਾ ਰੱਖਣਾ ਨਹੀਂ ਹੋਵੇਗਾ ਆਸਾਨ, ਜਾਰੀ ਹੋਏ ਨਵੇਂ ਫਰਮਾਨ
ਕੁੱਤਾ ਪਾਲਣ ਦਾ ਸ਼ੌਂਕ ਰੱਖਣ ਵਾਲਿਆਂ ਲਈ ਪੰਜਾਬ ਸਰਕਾਰ ਨੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। 

 
 


author

rajwinder kaur

Content Editor

Related News