Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

10/13/2019 5:07:16 PM

ਜਲੰਧਰ (ਵੈਬ ਜੈਸਕ)—ਪੰਜਾਬ ਸਰਕਾਰ ਵਲੋਂ ਦੀਵਾਲੀ ਮੌਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਤਿੰਨ ਫੀਸਦ ਡੀ. ਏ. ਦੀ ਕਿਸ਼ਤ ਦਿੱਤੇ ਜਾਣ ਦੇ ਫੈਸਲੇ 'ਤੇ ਅਕਾਲੀ ਦਲ ਨੇ ਚੁਟਕੀ ਲਈ ਹੈ। ਸੀਨੀਅਰ ਅਕਾਲੀ ਆਗੂ ਤੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਦੀਵਾਲਾ ਨਿਕਲ ਚੁੱਕਾ ਹੈ, ਇਹੀ ਕਾਰਨ ਹੈ ਕਿ ਸਰਕਾਰ ਨੇ ਸਿਰਫ ਤਿੰਨ ਫੀਸਦੀ ਡੀ. ਏ. ਦੇਣ ਦਾ ਐਲਾਨ ਕੀਤਾ ਹੈ, ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁੰਦਰੀਕਰਨ ਯੋਜਨਾ ਤਹਿਤ ਇਸ ਇਤਿਹਾਸਕ ਸ਼ਹਿਰ ਨੂੰ ਆਉਂਦੀਆਂ ਮੁੱਖ ਸੜਕਾਂ ਤੇ ਚੌਕਾਂ 'ਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਕਹਿਣ ਲਈ  25 ਸਵਾਗਤੀ ਗੇਟ ਲਗਾਏ ਜਾ ਰਹੇ ਹਨ।ਡਿਪਟੀ ਕਮਿਸ਼ਨਰ ਕਪੂਰਥਲਾ ਇੰਜ.ਡੀ.ਪੀ.ਐੱਸ. ਖਰੰਬਦਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਜ਼ਿਲੇ ਭਰ 'ਚ ਸੁਲਤਾਨਪੁਰ ਲੋਧੀ ਨੂੰ ਜੋੜਨ ਵਾਲੀਆਂ ਮੁੱਖ ਸੜਕਾਂ ਤੇ ਚੌਂਕਾਂ ਦੀ ਅਗਾਉਂ ਤਸਦੀਕ ਕਰਕੇ ਸਵਾਗਤੀ ਗੇਟ ਲਾਉਣ ਦਾ ਕੰਮ ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਵਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਨਿਊਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖਬਰਾਂ ਦੱਸਾਂਗੇ-

ਦੀਵਾਲੀ ਮੌਕੇ ਮੁਲਾਜ਼ਮਾਂ ਨੂੰ ਡੀ.ਏ. ਦੇ ਫੈਸਲੇ 'ਤੇ ਅਕਾਲੀ ਦਲ ਦੀ ਚੁਟਕੀ
ਪੰਜਾਬ ਸਰਕਾਰ ਵਲੋਂ ਦੀਵਾਲੀ ਮੌਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਤਿੰਨ ਫੀਸਦ ਡੀ. ਏ. ਦੀ ਕਿਸ਼ਤ ਦਿੱਤੇ ਜਾਣ ਦੇ ਫੈਸਲੇ 'ਤੇ ਅਕਾਲੀ ਦਲ ਨੇ ਚੁਟਕੀ ਲਈ ਹੈ।

550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਦੇ ਸਵਾਗਤ ਲਈ ਕਪੂਰਥਲਾ 'ਚ ਲੱਗਣਗੇ 25 ਗੇਟ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁੰਦਰੀਕਰਨ ਯੋਜਨਾ ਤਹਿਤ ਇਸ ਇਤਿਹਾਸਕ ਸ਼ਹਿਰ ਨੂੰ ਆਉਂਦੀਆਂ ਮੁੱਖ ਸੜਕਾਂ ਤੇ ਚੌਕਾਂ 'ਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਕਹਿਣ ਲਈ  25 ਸਵਾਗਤੀ ਗੇਟ ਲਗਾਏ ਜਾ ਰਹੇ ਹਨ।

ਮਾਂ ਨੇ ਆਸ਼ਕ ਨਾਲ ਮਿਲ ਕੇ ਡੇਢ ਸਾਲਾ ਧੀ ਨੂੰ ਕੀਤਾ ਕਤਲ
ਡੇਢ ਸਾਲਾ ਮਾਸੂਮ ਬੱਚੀ ਦੇ ਕਤਲ ਦੀ ਗੁੱਥੀ ਨੂੰ ਪੁਲਸ ਨੇ ਕੁਝ ਘੰਟਿਆਂ 'ਚ ਸੁਲਝਾ ਲਿਆ ਹੈ। 

ਪਰਾਲੀ ਸਾੜਣੋ ਰੋਕਣ ਲਈ ਪੰਜਾਬ ਸਰਕਾਰ ਵਲੋਂ ਠੇਕੇ 'ਤੇ ਜ਼ਮੀਨ ਦੇਣ ਵਾਲੇ ਮਾਲਕਾਂ ਨੂੰ ਤਾੜਨਾ
ਪੰਜਾਬ ਸਰਕਾਰ ਨੇ ਠੇਕੇ 'ਤੇ ਜ਼ਮੀਨ ਦੇਣ ਵਾਲੇ ਜ਼ਮੀਨ ਮਾਲਕਾਂ ਨੂੰ ਆਖਿਆ ਹੈ ਕਿ ਉਹ ਆਪਣੇ ਖੇਤਾਂ ਵਿਚ ਪਰਾਲੀ ਸਾੜਨ ਦੀ ਕੋਈ ਵੀ ਘਟਨਾ ਨਾ ਵਾਪਰਨ ਦੇਣ ਨੂੰ ਯਕੀਨੀ ਬਣਾਉਣ।

ਗੁਰਦਾਸਪੁਰ 'ਚ ਅਲਰਟ : ਤੀਜੇ ਦਿਨ ਵੀ ਸਰਚ ਆਪ੍ਰੇਸ਼ਨ ਜਾਰੀ
 ਅੱਤਵਾਦੀ ਹਮਲੇ ਤੇ ਪਾਕਿਸਤਾਨ ਤੋਂ ਹਥਿਆਰ ਭੇਜੇ ਜਾਣ ਦੇ ਮਿਲੇ ਇਨਪੁੱਟ ਤੋਂ ਬਾਅਦ ਪੰਜਾਬ ਪੁਲਸ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਤੇ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ 'ਚ ਲਾਈਟ ਐੱਡ ਸਾਊਂਡ ਦੀ ਸਮਾਂ ਸਾਰਣੀ ਜਾਰੀ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬ ਜੀ ਦੇ ਜੀਵਨ, ਉਦਾਸੀਆਂ ਤੇ ਉਪਦੇਸ਼ਾਂ ਬਾਰੇ ਜਾਣੂੰ ਕਰਵਾਉਣ ਲਈ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ

ਸੁਲਤਾਨਪੁਰ ਲੋਧੀ 'ਚ 2219 ਤੰਬੂਆਂ ਦਾ ਟੈਂਟ ਸਿਟੀ 1 ਸਤੰਬਰ ਤੋਂ ਸੰਗਤਾਂ ਦੀ ਸੇਵਾ 'ਚ
20 ਹਜ਼ਾਰ ਦੀ ਆਬਾਦੀ ਵਾਲੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਸ਼ਰਧਾ ਨੂੰ ਸਿਜਦਾ ਹੋਣ ਪਹੁੰਚਣਗੀਆਂ।

5 ਸਾਲ ਤੋਂ ਸੀ ਡਿਪਰੈਸ਼ਨ ਤੋਂ ਪਰੇਸ਼ਾਨ, ਚੁੱਕਿਆ ਖੌਫਨਾਕ ਕਦਮ
ਮੋਗਾ ਦੇ ਚਿੜਿਕ ਰੋਡ ਦੇ ਨੇੜੇ ਇਕ ਵਿਅਕਤੀ ਵਲੋਂ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

150 ਸਾਲ ਪੁਰਾਣੇ ਸ਼ਿਵ ਮੰਦਰ 'ਚ ਵਾਰਦਾਤ, ਤਸਵੀਰਾਂ 'ਚ ਦੇਖੋ ਚੋਰ ਦੀ ਕਰਤੂਤ
ਫਿਰੋਜ਼ਪੁਰ ਸ਼ਹਿਰ 'ਚ ਲੁਟੇਰਾ ਗਿਰੋਹ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਹੈ ਅਤੇ ਲੋਕਾਂ ਦੇ ਘਰ, ਕੋਠੀਆਂ ਦੁਕਾਨਾਂ ਤਾਂ ਦੂਰ ਹੁਣ ਮੰਦਰ ਤੇ ਹੋਰ ਧਾਰਮਿਕ ਸਥਾਨ ਵੀ ਸੁਰੱਖਿਅਤ ਨਹੀਂ ਹਨ।

ਫਤਿਹਗੜ੍ਹ ਸਾਹਿਬ 'ਚ ਨਹਿਰ ਨੂੰ ਪਿਆ ਪਾੜ, ਸਹਿਜਾਦਪੁਰ ਪਿੰਡ 'ਤੇ ਖਤਰਾ (ਵੀਡੀਓ)
ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਹਿਜਾਦਪੁਰ ਨਹਿਰ ਦੇ ਪੁੱਲ 'ਤੇ ਸਰਹਿੰਦ ਭਾਖੜਾ ਨਹਿਰ 'ਚ ਪਾੜ ਪੈ ਜਾਣ ਕਾਰਨ ਇਲਾਕੇ ਦੇ ਦਰਜਨਾਂ ਪਿੰਡਾਂ ਤੇ ਲੋਕਾਂ 'ਚ ਸਹਿਮ ਦੇਖਣ ਨੂੰ ਮਿਲ ਰਿਹਾ ਹੈ।


Shyna

Content Editor

Related News