Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

10/11/2019 5:31:24 PM

ਜਲੰਧਰ (ਵੈੱਬ ਡੈਸਕ) : ਸੁਰੱਖਿਆ ਏਜੰਸੀਆਂ 'ਚ ਲਗਾਤਾਰ ਮਿਲ ਰਹੀ ਇਨਪੁੱਟ ਦੇ ਬਾਅਦ ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਨੂੰ ਰੈੱਡ ਅਲਰਟ 'ਤੇ ਰੱਖਿਆ ਗਿਆ ਹੈ। ਇਸ ਦੇ ਚੱਲਦਿਆਂ ਪੁਲਸ ਵਲੋਂ ਲਗਾਤਾਰ ਤਿੰਨ ਪਠਾਨਕੋਟ,ਗੁਰਦਾਸਪੁਰ ਅਤੇ ਬਟਾਲਾ 'ਚ ਸਰਚ ਅਭਿਆਨ ਚਲਾਇਆ ਜਾਵੇਗਾ, ਜਿਸ ਦੇ ਲਈ ਵੱਖ-ਵੱਖ ਜ਼ਿਲਿਆਂ ਤੋਂ ਭਾਰੀ ਪੁਲਸ ਫੋਰਸ ਮੰਗਵਾਈ ਜਾ ਰਹੀ ਹੈ। ਦੂਜੇ ਪਾਸੇ ਗੁਆਂਢੀ ਦੇਸ਼ ਪਾਕਿਸਤਾਨ ਆਪਣੇ ਖਤਰਨਾਕ ਮਨਸੂਬਿਆਂ ਨੂੰ ਅੰਜਾਮ ਦੇਣ ਦੇ ਯਤਨਾਂ ਸਦਕਾ ਭਾਰਤ 'ਚ ਬਦਅਮਨੀ ਫੈਲਾਉਣ ਲਈ ਡਰੋਨ ਦਾ ਸਹਾਰਾ ਲੈ ਰਿਹਾ ਹੈ। ਡੋਰਨ ਦੀ ਵਰਤੋਂ ਕਰਕੇ ਪਾਕਿਸਤਾਨ ਵਲੋਂ ਦਹਿਸ਼ਤ ਫੈਲਾਉਣ ਦੀਆਂ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਅੱਤਵਾਦੀ ਹਮਲੇ ਦਾ ਖਦਸ਼ਾ : ਪਠਾਨਕੋਟ ਅਤੇ ਗੁਰਦਾਸਪੁਰ 'ਚ ਰੈੱਡ ਅਲਰਟ     
ਸੁਰੱਖਿਆ ਏਜੰਸੀਆਂ 'ਚ ਲਗਾਤਾਰ ਮਿਲ ਰਹੀ ਇਨਪੁੱਟ ਦੇ ਬਾਅਦ ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਨੂੰ ਰੈੱਡ ਅਲਰਟ 'ਤੇ ਰੱਖਿਆ ਗਿਆ ਹੈ। 

ਸੂਰਜ ਢਲਦਿਆਂ ਭਾਰਤੀ ਸਰਹੱਦ 'ਚ ਉਡਦੇ ਹਨ ਪਾਕਿ ਡਰੋਨ, ਦਹਿਸ਼ਤ ਦਾ ਮਾਹੌਲ     
ਗੁਆਂਢੀ ਦੇਸ਼ ਪਾਕਿਸਤਾਨ ਆਪਣੇ ਖਤਰਨਾਕ ਮਨਸੂਬਿਆਂ ਨੂੰ ਅੰਜਾਮ ਦੇਣ ਦੇ ਯਤਨਾਂ ਸਦਕਾ ਭਾਰਤ 'ਚ ਬਦਅਮਨੀ ਫੈਲਾਉਣ ਲਈ ਡਰੋਨ ਦਾ ਸਹਾਰਾ ਲੈ ਰਿਹਾ ਹੈ।

ਬੇਕਾਬੂ ਬਸ ਹੋਈ ਸੜਕ ਹਾਦਸੇ ਦਾ ਸ਼ਿਕਾਰ, ਗਈਆਂ 3 ਜਾਨਾਂ     
 ਕੋਟਕਪੂਰਾ ਮੁੱਖ ਮਾਰਗ 'ਤੇ ਸਥਿਤ ਪਿੰਡ ਚੜੇਵਾਨ ਕੋਲ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ, ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ। 

ਹੁਸ਼ਿਆਰਪੁਰ : ਨੌਜਵਾਨ ਨੇ ਸ਼ਰੇਆਮ ਸੜਕ 'ਚ ਖੜ੍ਹੇ ਹੋ ਦਾਗੇ 6 ਫਾਇਰ     
ਜ਼ਿਲਾ ਹੁਸ਼ਿਆਰਪੁਰ ਦੀ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। 

ਨੈਸ਼ਨਲ ਚੈਂਪੀਅਨ ਰਿਹਾ ਗੈਂਗਸਟਰ 3 ਸਾਥੀਆਂ ਸਣੇ ਗ੍ਰਿਫਤਾਰ, ਅੱਤਵਾਦੀਆਂ ਨਾਲ ਜੁੜੇ ਤਾਰ     
ਖੰਨਾ ਪੁਲਸ ਨੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇਕ ਅਜਿਹੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦਾ ਸਬੰਧ ਅੱਤਵਾਦ ਨਾਲ ਦੱਸਿਆ ਜਾ ਰਿਹਾ ਹੈ। 

ਫਾਜ਼ਿਲਕਾ ਪੁਲਸ ਹੱਥ ਲੱਗੀ ਵੱਡੀ ਸਫਲਤਾ, 35 ਕਰੋੜ ਦੀ ਹੈਰੋਇਨ ਸਣੇ ਤਸਕਰ ਕਾਬੂ     
ਫਾਜ਼ਿਲਕਾ ਦੀ ਪੁਲਸ ਨੇ 2 ਵੱਖ-ਵੱਖ ਮਾਮਲਿਆਂ ਦੇ ਸਬੰਧ 'ਚ 7 ਕਿਲੋ 188 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਹੇਮਕੁੰਟ ਸਾਹਿਬ ਅਤੇ ਲਕਸ਼ਮਣ ਲੋਕਪਾਲ ਮੰਦਰ ਦੇ ਕਿਵਾੜ ਸਰਦੀਆਂ ਦੀ ਰੁੱਤ ਲਈ ਬੰਦ     
ਸਿੱਖਾਂ ਦੇ ਪਵਿੱਤਰ ਤੀਰਥ ਅਸਥਾਨ ਹੇਮਕੁੰਟ ਸਾਹਿਬ ਦੇ ਕਿਵਾੜ ਵੀਰਵਾਰ ਬਾਅਦ ਦੁਪਹਿਰ 1.30 ਵਜੇ ਸਰਦੀਆਂ ਦੀ ਰੁੱਤ ਲਈ ਬੰਦ ਕਰ ਦਿੱਤੇ ਗਏ। 

'International Girl Child Day' ਮੌਕੇ ਕੈਪਟਨ ਨੇ ਦਿੱਤਾ ਖਾਸ ਸੰਦੇਸ਼     
'ਕੌਮਾਂਤਰੀ ਬਾਲੜੀ ਦਿਵਸ' ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧੀਆਂ ਦੇ ਨਾਂ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਸਰਕਾਰ ਧੀਆਂ ਨੂੰ ਪੁੱਤਾਂ ਦੇ ਬਰਾਬਰ ਦਰਜਾ ਦੇਣ ਲਈ ਵਚਨਬੱਧ ਹੈ। 

ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਪੁਲਸ ਨੇ ਬਣਾਇਆ ਸੁਰੱਖਿਆ ਚੱਕਰਵਿਊ     
 ਸ੍ਰੀ ਹਰਿਮੰਦਰ ਸਾਹਿਬ 'ਚ ਰੋਜ਼ਾਨਾਂ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਨਤਮਸਤਕ ਹੋਣ ਲਈ ਆਉਂਦੇ ਹਨ। 

ਪਠਾਨਕੋਟ : ਰੰਜਿਸ਼ ਕਾਰਨ ਚਾਕੂਆਂ ਨਾਲ ਵਿੰਨ੍ਹਿਆਂ ਨੌਜਵਾਨ, ਮੌਤ (ਵੀਡੀਓ)     
ਪਠਾਨਕੋਟ ਦੇ ਹਲਕਾ ਸੁਜਾਨਪੁਰ ਵਿਚ ਪੁਰਾਣੀ ਰਜਿੰਸ਼ ਨੂੰ ਲੈ ਕੇ 2 ਨੌਜਵਾਨਾਂ ਦੇ ਆਪਸੀ ਝਗੜੇ 'ਚ ਇਕ ਨੌਜਵਾਨ ਨੇ ਦੂਜੇ ਨੌਜਵਾਨ ਦੇ ਪੇਟ 'ਚ ਚਾਕੂ ਮਾਰ ਦਿੱਤਾ ਅਤੇ ਮੌਕੇ ਤੋਂ ਖੁਦ ਫਰਾਰ ਹੋ ਗਿਆ।


Anuradha

Content Editor

Related News