Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

10/10/2019 5:54:07 PM

ਜਲੰਧਰ (ਵੈਬ ਡੈਸਕ)—ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗੱਡੀ ਮੋਗਾ ਬਾਈਪਾਸ ਨੇੜੇ ਬੀਤੀ ਰਾਤ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ 'ਚ ਮਜੀਠੀਆ ਦੇ ਇਕ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ, ਜਦੋਂ ਕਿ 4 ਗੰਭੀਰ ਜ਼ਖਮੀਂ ਹੋ ਗਏ।  ਜਾਣਕਾਰੀ ਮੁਤਾਬਕ ਮਜੀਠੀਆ ਦੇ ਕਾਫਲੇ ਦੀ ਪਾਇਲਟ ਇਨੋਵਾ ਗੱਡੀ ਇਕ ਟਰੱਕ ਨਾਲ ਟਕਰਾ ਗਈ।ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੇਸ਼ ਦੇ ਸਾਰੇ ਲੋਕਾਂ ਨੂੰ ਉਸ ਸਮੇਂ ਪੁਰਾਣਾ ਸਮਾਂ ਯਾਦ ਕਰਵਾਇਆ, ਜਦੋਂ ਉਨ੍ਹਾਂ ਨੇ ਚਿੱਠੀਆਂ ਦੇ ਜ਼ਮਾਨੇ ਦੀ ਗੱਲ ਛੇੜੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

'ਮਜੀਠੀਆ' ਦੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ, 4 ਗੰਭੀਰ ਜ਼ਖਮੀਂ (ਵੀਡੀਓ)
ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗੱਡੀ ਮੋਗਾ ਬਾਈਪਾਸ ਨੇੜੇ ਬੀਤੀ ਰਾਤ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ 'ਚ ਮਜੀਠੀਆ ਦੇ ਇਕ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ, ਜਦੋਂ ਕਿ 4 ਗੰਭੀਰ ਜ਼ਖਮੀਂ ਹੋ ਗਏ।

ਫੇਸਬੁੱਕ 'ਤੇ ਪੋਸਟ ਪਾ ਕੈਪਟਨ ਨੇ ਯਾਦ ਕਰਵਾਇਆ 'ਚਿੱਠੀਆ ਦਾ ਜ਼ਮਾਨਾ'
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੇਸ਼ ਦੇ ਸਾਰੇ ਲੋਕਾਂ ਨੂੰ ਉਸ ਸਮੇਂ ਪੁਰਾਣਾ ਸਮਾਂ ਯਾਦ ਕਰਵਾਇਆ, ਜਦੋਂ ਉਨ੍ਹਾਂ ਨੇ ਚਿੱਠੀਆਂ ਦੇ ਜ਼ਮਾਨੇ ਦੀ ਗੱਲ ਛੇੜੀ। 

ਰੇਲ ਹਾਦਸੇ ਦੇ 24 ਪੀੜਤ ਪਰਿਵਾਰਾਂ ਨੂੰ 22 ਅਕਤੂਬਰ ਨੂੰ ਮਿਲ ਸਕਦੀ ਹੈ ਨੌਕਰੀ!
ਸਾਲ 2018 'ਚ ਰਾਵਣ ਦਹਿਨ ਨਾਲ ਸੜੀਆਂ 60 ਲਾਸ਼ਾਂ ਦੀਆਂ ਰੂਹਾਂ ਨੇ 2019 ਦਾ ਰਾਵਣ ਜਲਦਾ ਦੇਖ ਲਿਆ ਪਰ ਉਨ੍ਹਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। 

...ਤੇ ਹੁਣ ਜੱਜਾਂ ਦਾ ਵੀ ਜੇਲਾਂ 'ਚ ਮੋਬਾਇਲ ਲਿਜਾਣਾ 'ਬੈਨ'
 ਜੇਲਾਂ 'ਚ ਕੈਦੀਆਂ ਵਲੋਂ ਮੋਬਾਇਲ, ਸਿਮ ਕਾਰਡ ਅਤੇ ਗੈਰ ਕਾਨੂੰਨੀ ਸਮਾਨ ਦੀ ਬਰਾਮਦਗੀ ਨੇ ਪੰਜਾਬ ਸਰਕਾਰ ਦੀ ਨੀਂਦ ਹਰਾਮ ਕੀਤੀ ਹੋਈ ਹੈ, ਜਿਸ ਕਾਰਨ ਹੁਣ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹੁਕਮ ਜਾਰੀ ਕੀਤਾ ਹੈ

ਅਨੋਖਾ ਵਰਲਡ ਟੂਰ: ਇਸ ਜੋੜੀ ਨੇ ਸਾਈਕਲ 'ਤੇ 6 ਮਹੀਨਿਆਂ 'ਚ ਘੁੰਮੇ 20 ਦੇਸ਼
ਇਕ ਪੰਜਾਬੀ ਨੌਜਵਾਨ ਨੇ ਪਤਨੀ ਦੇ ਨਾਲ ਅਨੋਖਾ ਵਰਲਡ ਟੂਰ ਕੀਤਾ। ਉਸ ਨੇ ਸਾਈਕਲ ਤੋਂ 20 ਦੇਸ਼ਾਂ ਦੀ ਯਾਤਰਾ ਕੀਤੀ ਅਤੇ ਸਵਿਜ਼ਰਲੈਂਡ ਤੋਂ ਪੰਜਾਬ ਪਹੁੰਚਿਆ।  

ਮਜੀਠੀਆ ਤੋਂ ਸੁਣੇ ਕਿਵੇਂ ਗੱਡੀ ਹੋਈ ਹਾਦਸੇ ਦਾ ਸ਼ਿਕਾਰ
ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗੱਡੀ ਨਾਲ ਵਾਪਰੇ ਹਾਦਸੇ 'ਚ ਇਕ ਦੀ ਮੌਤ ਹੋਣ 'ਤੇ ਮਜੀਠੀਆ ਨੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। 

ਨਹੀਂ ਸੁਲਝਿਆ ਸਾਂਝੇ ਮੰਚ ਦਾ ਰੇੜਕਾ, SGPC ਲਗਾਏਗੀ ਵੱਖਰੀ ਸਟੇਜ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਐੱਸ. ਜੀ. ਪੀ. ਸੀ. ਵਿਚਾਲੇ ਸਾਂਝੇ ਮੰਚ ਦੀਆਂ ਕੋਸ਼ਿਸ਼ਾਂ ਬੇਨਤੀਜਾ ਰਹੀਆਂ ਹਨ।

ਮੋਗਾ 'ਚ 'ਗੱਬਰ' ਦੀ ਦਹਿਸ਼ਤ, ਸ਼ਰੇਆਮ ਚੱਲੀਆਂ ਗੋਲੀਆਂ
ਬੀਤੀ ਦੇਰ ਰਾਤ ਮੋਗਾ ਦੇ ਬੇਦੀ ਨਗਰ 'ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। 

ਹੈੱਡ ਕਾਂਸਟੇਬਲ ਗੁਰਦੀਪ ਸਿੰਘ ਦੇ ਭੋਗ 'ਤੇ ਪਹੁੰਚੇ ਪੰਜਾਬ ਦੇ DGP ਦਿਨਕਰ ਗੁਪਤਾ
ਨਸ਼ਾ ਤਸਕਰਾਂ ਨਾਲ ਹੋਈ ਮੁਠਭੇੜ 'ਚ ਸ਼ਹੀਦ ਹੋਏ ਐੱਸ. ਟੀ. ਐੱਫ. ਦੇ ਕਾਂਸਟੇਬਲ ਗੁਰਦੀਪ ਸਿੰਘ ਦਾ ਅੱਜ ਜਲੰਧਰ ਵਿਖੇ ਦਿਓਲ ਨਗਰ 'ਚ ਸਥਿਤ ਇਕ ਗੁਰਦਆਰੇ 'ਚ ਭੋਗ ਦੀ ਰਸਮ ਅਦਾ ਕੀਤੀ

ਹਿੰਮਤ ਨੂੰ ਸਲਾਮ: ਨੇਤਰਹੀਨ ਐੱਸ.ਡੀ.ਐੱਮ. ਬਣ ਕੇ ਦੁਨੀਆ ਲਈ ਬਣੇ ਮਿਸਾਲ
100 ਫੀਸਦੀ ਨੇਤਰਹੀਨ ਦਾ ਸ਼ਿਕਾਰ 34 ਸਾਲਾ ਅਜੇ ਅਰੋੜਾ ਨੇ ਬਹੁਤ ਸਮਾਂ ਪਹਿਲਾਂ ਧਾਰ ਲਿਆ ਸੀ ਕਿ ਉਹ ਕੁਝ ਵੱਡਾ ਕਰਨਗੇ। ਅਸੀਂ ਇਸ ਨੂੰ ਇਕ ਦਿਵਿਆ ਦ੍ਰਿਸ਼ਟੀ ਕਹਿ ਸਕਦੇ ਹਾਂ। 


Shyna

Content Editor

Related News