Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

09/05/2019 5:59:59 PM

ਜਲੰਧਰ (ਵੈੱਬ ਡੈਸਕ) : ਬਟਾਲਾ 'ਚ ਸਥਿਤ ਪਟਾਕਾ ਫੈਕਟਰੀ 'ਚ ਧਮਾਕੇ ਕਾਰਨ ਜ਼ਖਮੀ ਹੋਏ ਪੀੜਤਾਂ ਦਾ ਹਾਲ-ਚਾਲ ਜਾਨਣ ਲਈ ਗੁਰਦਾਸਪੁਰ ਤੋਂ ਐੱਮ. ਪੀ. ਸੰਨੀ ਦਿਓਲ ਹਸਪਤਾਲ ਪੁੱਜੇ। ਇਥੇ ਦੱਸ ਦਈਏ ਬਟਾਲਾ ਦੇ ਜਲੰਧਰ ਰੋਡ 'ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਇਕ ਪਟਾਕਾ ਬਨਾਉਣ ਵਾਲੀ ਫੈਕਟਰੀ ਵਿਚ ਬੁੱਧਵਾਰ ਦੁਪਹਿਰ ਜ਼ਬਰਦਸਤ ਧਮਾਕਾ ਹੋਇਆ ਸੀ। ਦੂਜੇ ਪਾਸੇ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ 'ਰੱਬ ਦਾ ਭਾਣਾ' ਦੱਸਿਆ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਖਦਸ਼ਾ ਜਤਾਇਆ ਹੈ ਕਿ ਮਲਬੇ 'ਚੋਂ ਹੋਰ ਲਾਸ਼ਾ ਨਿਕਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵੇਲਾ ਦੁੱਖ ਵੰਡਾਉਣ ਦਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਬਟਾਲਾ ਫੈਕਟਰੀ ਧਮਾਕਾ: ਜ਼ਖਮੀਆਂ ਦਾ ਹਾਲ ਜਾਣਨ ਪਹੁੰਚੇ ਸੰਨੀ ਦਿਓਲ     
 ਬਟਾਲਾ 'ਚ ਸਥਿਤ ਪਟਾਕਾ ਫੈਕਟਰੀ 'ਚ ਧਮਾਕੇ ਕਾਰਨ ਜ਼ਖਮੀ ਹੋਏ ਪੀੜਤਾਂ ਦਾ ਹਾਲ-ਚਾਲ ਜਾਨਣ ਲਈ ਗੁਰਦਾਸਪੁਰ ਤੋਂ ਐੱਮ.ਪੀ. ਸੰਨੀ ਦਿਓਲ ਹਸਪਤਾਲ ਪੁੱਜੇ। 

ਤ੍ਰਿਪਤ ਬਾਜਵਾ ਦਾ ਗੈਰਜ਼ਿੰਮੇਵਾਰਾਨਾ ਬਿਆਨ, ਬਟਾਲਾ ਫੈਕਟਰੀ ਧਮਾਕੇ ਨੂੰ ਦੱਸਿਆ 'ਰੱਬ ਦਾ ਭਾਣਾ' (ਵੀਡੀਓ)     
ਪਟਾਕਾ ਫੈਕਟਰੀ 'ਚ ਹੋਏ ਧਮਾਕੇ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ 'ਰੱਬ ਦਾ ਭਾਣਾ' ਦੱਸਿਆ ਹੈ। 

23 ਮੌਤਾਂ ਦਾ ਜ਼ਿੰਮੇਵਾਰ ਕੌਣ? ਨਿਯਮਾਂ ਨੂੰ ਮੰਨਦਾ ਫੈਕਟਰੀ ਮਾਲਕ ਤਾਂ ਜ਼ਿੰਦਾ ਨਾ ਸੜਦੇ ਬੇਗੁਨਾਹ ਲੋਕ     
ਬਟਾਲਾ ਦੇ ਜਲੰਧਰ ਰੋਡ 'ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਇਕ ਪਟਾਕਾ ਬਨਾਉਣ ਵਾਲੀ ਫੈਕਟਰੀ ਵਿਚ ਬੁੱਧਵਾਰ ਦੁਪਹਿਰ ਜ਼ਬਰਦਸਤ ਧਮਾਕਾ ਹੋਇਆ। 

ਬਟਾਲਾ ਧਮਾਕੇ ਦੀ ਰੂਹ ਕੰਬਾਉਣ ਵਾਲੀ ਸੀ.ਸੀ.ਟੀ.ਵੀ. ਫੁਟੇਜ ਆਈ ਸਾਹਮਣੇ (ਵੀਡੀਓ)     
ਬਟਾਲਾ ਦੀ ਪਟਾਕਾ ਫੈਕਟਰੀ 'ਚ ਬੀਤੀ ਸ਼ਾਮ ਹੋਏ ਜ਼ਬਰਦਸਤ ਧਮਾਕੇ 'ਚ 23 ਲੋਕਾਂ ਦੀ ਮੌਤ ਹੋ ਜਦਕਿ 4 ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। 

ਬਟਾਲਾ ਫੈਕਟਰੀ ਧਮਾਕੇ 'ਚ ਮ੍ਰਿਤਕਾਂ ਦੀ ਪਹਿਲੀ ਸੂਚੀ ਜਾਰੀ     
 ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ 'ਚ ਬੁੱਧਵਾਰ ਸ਼ਾਮ ਨੂੰ ਕਰੀਬ 4 ਵਜੇ ਫੈਕਟਰੀ 'ਚ ਜ਼ਬਰਦਸਤ ਧਮਾਕੇ ਹੋਣ ਕਾਰਨ 23 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। 

ਹੁਸ਼ਿਆਰਪੁਰ 'ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਸ਼ਮਸ਼ਾਨ ਘਾਟ 'ਚੋਂ ਮਿਲੇ ਪਾਵਨ ਸਰੂਪ (ਵੀਡੀਓ)     
ਹੁਸ਼ਿਆਪੁਰ 'ਚ ਹਰਿਆਣਾ ਰੋਡ 'ਤੇ ਸਥਿਤ ਸ਼ਮਸ਼ਾਨ ਘਾਟ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਗਵਤ ਗੀਤਾ ਅਤੇ ਧਾਰਮਿਕ ਤਸਵੀਰਾਂ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। 

550ਵਾਂ ਪ੍ਰਕਾਸ਼ ਪੁਰਬ: ਸੁਲਤਾਨਪੁਰ ਲੋਧੀ ਨੂੰ 'ਸਫੈਦ ਸਿਟੀ' ਬਣਾਉਣ ਦੀ ਸੇਵਾ ਸ਼ੁਰੂ (ਵੀਡੀਓ)     
 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਸੁੰਦਰੀਕਰਨ (ਸਫੈਦ ਪੇਂਟ) ਕਰਵਾਉਣ ਦੀ ਸੇਵਾ ਅੱਜ ਇਥੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼ੁਰੂ ਕਰਵਾਈ ਗਈ। 

'ਟੀਚਰਜ਼ ਡੇਅ ਸਪੈਸ਼ਲ': ਇਨ੍ਹਾਂ ਮਹਾਨ ਅਧਿਆਪਕਾਂ ਨੇ ਬਦਲਿਆ ਸਿੱਖਣ ਦਾ ਨਜ਼ਰੀਆ     
ਸਾਡੀ ਜ਼ਿੰਦਗੀ 'ਚ ਅਧਿਆਪਕਾਂ ਦਾ ਬੇਹੱਦ ਹੀ ਖਾਸ ਮਹੱਤਵ ਹੁੰਦਾ ਹੈ, ਜੋ ਸਾਡਾ ਭਵਿੱਖ ਸਵਾਰਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਬਟਾਲਾ ਹਾਦਸਾ : ਬੈਂਸ ਨੇ ਕੈਪਟਨ ਤੇ ਸੰਨੀ ਦਿਓਲ 'ਤੇ ਚੁੱਕੇ ਸਵਾਲ (ਵੀਡੀਓ)     
ਬਟਾਲਾ ਸਥਿਤ ਇੱਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਤੋਂ ਬਾਅਦ ਗਈਆਂ ਕੀਮਤੀ ਜਾਨਾਂ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕੀਤੇ ਹਨ।

ਸੜਕ ਤੋਂ ਲੰਘ ਰਹੇ ਮਾਂ-ਪੁੱਤ ਨੂੰ ਵੀ ਫੈਕਟਰੀ ਧਮਾਕੇ ਨੇ ਲਿਆ ਲਪੇਟ 'ਚ, ਮੌਤ
ਬੀਤੇ ਦਿਨ ਬਟਾਲਾ 'ਚ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਦੌਰਾਨ ਫੈਕਟਰੀ ਦੇ ਬਾਹਰ ਦੀ ਸੜਕ ਤੋਂ ਸਕੂਟਰੀ 'ਤੇ ਜਾ ਰਹੇ ਮਾਂ-ਪੁੱਤ ਦੀ ਵੀ ਮੌਤ ਜਾਣ ਸਮਾਚਾਰ ਪ੍ਰਾਪਤ ਹੋਇਆ ਹੈ। 


Anuradha

Content Editor

Related News