Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ
Sunday, Aug 25, 2019 - 04:53 PM (IST)
ਜਲੰਧਰ (ਵੈੱਬ ਡੈਸਕ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਮੁੜ ਤੋਂ ਬਾਰਸ਼ ਸ਼ੁਰੂ ਹੋਣ ਤੋਂ ਪਹਿਲਾਂ ਹੜ੍ਹ ਪੀੜਤ ਇਲਾਕਿਆਂ ਵਿਚ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਤਰ ਮੰਤਰਾਲਾ ਕੇਂਦਰੀ ਟੀਮ (ਆਈ. ਐਮ. ਸੀ. ਟੀ.) ਵੱਲੋਂ ਹੜ੍ਹਾਂ ਦੀ ਸਥਿਤੀ ਦਾ ਮੁੱਲਾਂਕਣ ਕਰਨ ਲਈ ਸ਼ਨਾਖਤ ਕੀਤੇ ਸੂਬਿਆਂ 'ਚ ਪੰਜਾਬ ਨੂੰ ਤੁਰੰਤ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਪੰਜਾਬ 'ਚ ਮੁੜ ਮੀਂਹ ਦੀ ਚਿਤਾਵਨੀ, ਕੈਪਟਨ ਵਲੋਂ ਸਖਤ ਹੁਕਮ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਮੁੜ ਤੋਂ ਬਾਰਸ਼ ਸ਼ੁਰੂ ਹੋਣ ਤੋਂ ਪਹਿਲਾਂ ਹੜ੍ਹ ਪੀੜਤ ਇਲਾਕਿਆਂ ਵਿਚ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ।
ਕੈਪਟਨ ਵੱਲੋਂ ਕੇਂਦਰ ਤੋਂ ਪੰਜਾਬ ਨੂੰ ਹੜ੍ਹ ਪ੍ਰਭਾਵਿਤ ਸੂਬਿਆਂ ਦੀ ਸੂਚੀ 'ਚ ਸ਼ਾਮਲ ਕਰਨ ਦੀ ਮੰਗ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਤਰ ਮੰਤਰਾਲਾ ਕੇਂਦਰੀ ਟੀਮ (ਆਈ. ਐਮ. ਸੀ. ਟੀ.) ਵੱਲੋਂ ਹੜ੍ਹਾਂ ਦੀ ਸਥਿਤੀ ਦਾ ਮੁੱਲਾਂਕਣ ਕਰਨ ਲਈ ਸ਼ਨਾਖਤ ਕੀਤੇ ਸੂਬਿਆਂ 'ਚ ਪੰਜਾਬ ਨੂੰ ਤੁਰੰਤ ਸ਼ਾਮਲ ਕਰਨ ਦੀ ਮੰਗ ਕੀਤੀ ਹੈ।
ਹੜ੍ਹ ਦਾ ਕਹਿਰ, ਬੇਜ਼ੁਬਾਨਾਂ ਲਈ ਰੱਬ ਬਣ ਕੇ ਬਹੁੜੀ 'ਯਾਰਾਂ ਦੀ ਟੋਲੀ' (ਵੀਡੀਓ)
ਦੇਸ਼-ਦੁਨੀਆ ਦੇ ਕਿਸੇ ਵੀ ਕੋਨੇ 'ਚ ਜਦੋਂ ਭੀੜ ਪੈਂਦੀ ਹੈ ਤਾਂ ਪੀੜਤਾਂ ਦੀ ਬਾਂਹ ਫੜਣ 'ਚ ਪੰਜਾਬੀ ਮੋਹਰੀ ਹੁੰਦੇ ਹਨ।
ਲੋਕਾਂ ਦੇ ਦੁੱਖ ਵੰਡਾਉਣ ਨਹੀਂ ਸਿਆਸਤ ਚਮਕਾਉਣ ਆਈ ਸੀ ਹਰਸਿਮਰਤ: ਬਾਜਵਾ (ਵੀਡੀਓ)
ਪੰਜਾਬ 'ਚ ਆਏ ਹੜ੍ਹਾਂ ਨੂੰ ਲੈ ਕੇ ਪਿੰਡਾਂ ਦੀ ਸਥਿਤੀ ਅਜੇ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ।
ਸ਼ਾਹਕੋਟ: ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਛੱਡ ਕੇ ਆਮ ਵਾਂਗ ਖੁੱਲ੍ਹਣਗੇ ਕੱਲ੍ਹ ਤੋਂ ਬਾਕੀ ਸਕੂਲ
26 ਅਗਸਤ ਯਾਨੀ ਕਿ ਕੱਲ੍ਹ ਤੋਂ ਸ਼ਾਹਕੋਟ ਸਬ ਡਿਵੀਜ਼ਨ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ
ਫਰੀਦਕੋਟ : ਭਰੀ ਪੰਚਾਇਤ 'ਚ ਚੱਲੀਆਂ ਗੋਲੀਆਂ, ਇਕ ਦੀ ਮੌਤ
ਫਰੀਦਕੋਟ ਦੇ ਪਿੰਡ ਸੰਗੋ ਰੋਮਾਣਾ ਵਿਚ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੇ ਰਾਜ਼ੀਨਾਮੇ ਲਈ ਸੱਦੀ ਗਈ ਪੰਚਾਇਤ
ਗੁਰਦਾਸਪੁਰ : ਅਣਖ ਖਾਤਰ ਭੈਣ ਦੇ ਪ੍ਰੇਮੀ ਨੂੰ ਉਤਾਰਿਆ ਮੌਤ ਦੇ ਘਾਟ
ਗੁਰਦਾਸਪੁਰ ਦੇ ਪਿੰਡ ਤੁੰਗ 'ਚ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ
ਜੇਤਲੀ ਦੀ ਸਾਫ਼ ਸੁਥਰੀ ਸਿਆਸਤ ਤੋਂ ਦੇਸ਼ ਪ੍ਰੇਰਨਾ ਲੈਂਦਾ ਰਹੇਗਾ : ਬਾਦਲ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਰੁਣ ਜੇਤਲੀ ਦੀ ਬੇਵਕਤੀ ਮੌਤ ਨਾਲ ਭਾਰਤੀ ਸਿਆਸਤ ਦਾ ਇਕ ਯੁੱਗ ਖ਼ਤਮ ਹੋ ਗਿਆ ਹੈ।
''ਟਰਾਂਸਪੋਰਟ ਮਾਫ਼ੀਆ ਦੇ ਦਬਾਅ ਹੇਠ ਵਧਾਇਆ ਕੈਪਟਨ ਸਰਕਾਰ ਨੇ ਬੱਸਾਂ ਦਾ ਕਿਰਾਇਆ''
ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਸਰਕਾਰ ਵਲੋਂ ਗੁੱਪ-ਚੁੱਪ ਤਰੀਕੇ ਨਾਲ ਵਧਾਏ ਗਏ ਬੱਸ ਭਾਅੜੇ ਦੀ ਤਿੱਖੀ ਆਲੋਚਨਾ ਕੀਤੀ ਹੈ।
ਬੰਦ ਡੱਬੇ 'ਚ ਕੈਨੇਡਾ ਤੋਂ ਕੋਟਕਪੂਰਾ ਪੁੱਜੀ ਰੌਕਸੀ ਦੀ ਲਾਸ਼, ਸੇਜਲ ਅੱਖਾਂ ਨਾਲ ਦਿੱਤੀ ਵਿਦਾਈ
ਕੈਨੇਡਾ ਦੀ ਧਰਤੀ 'ਚ ਮਾਰੇ ਗਏ ਕੋਟਕਪੂਰਾ ਦੇ 24 ਸਾਲਾ ਨੌਜਵਾਨ ਰੌਕਸੀ ਚਾਵਲਾ ਦੀ ਲਾਸ਼ ਕਈ ਦਿਨਾਂ ਦੀ ਉਡੀਕ ਮਗਰੋਂ