Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
Thursday, Aug 22, 2019 - 05:32 PM (IST)
ਜਲੰਧਰ (ਵੈੱਬ ਡੈਸਕ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਜਲੰਧਰ ਅਤੇ ਸੁਲਤਾਨਪੁਰ ਲੋਧੀ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਜਾਇਜ਼ਾ ਲੈਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਹੜ੍ਹਾਂ ਦੇ ਪੱਕੇ ਹੱਲ ਲਈ ਅਤੇ ਬੰਨ੍ਹਾਂ ਦੀ ਮਜ਼ਬੂਤੀ ਲਈ ਪੰਜਾਬ ਸਰਕਾਰ ਵਰਲਡ ਬੈਂਕ ਨੂੰ ਪ੍ਰਾਜੈਕਟ ਬਣਾ ਕੇ ਭੇਜ ਰਹੀ ਹੈ ਤਾਂ ਜੋ ਇਨ੍ਹਾਂ ਬੰਨ੍ਹਾਂ ਨੂੰ ਚੌੜਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਨਦੀਆਂ ਦੇ ਵਹਾਅ ਨੂੰ ਦੁਰੱਸਤ ਕੀਤਾ ਜਾਵੇਗਾ। ਦੂਜੇ ਪਾਸੇ ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਨ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਅੱਜ ਫਿਰ ਤੋਂ ਕਿਸ਼ਨਪੁਰਾ 'ਚ ਰਵਿਦਾਸ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਹੜ੍ਹਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਜਲੰਧਰ ਅਤੇ ਸੁਲਤਾਨਪੁਰ ਲੋਧੀ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ।
ਜਲੰਧਰ 'ਚ ਫਿਰ ਤੋਂ ਭੜਕਿਆ ਰਵਿਦਾਸ ਭਾਈਚਾਰਾ, ਕੀਤਾ ਰੋਸ ਪ੍ਰਦਰਸ਼ਨ
ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਨ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ।
ਹੜ੍ਹ ਦਾ ਕਹਿਰ ਦੇਖ ਭੜਕੇ ਖਹਿਰਾ, ਘੇਰੇ ਅਕਾਲੀ ਅਤੇ ਕਾਂਗਰਸੀ (ਵੀਡੀਓ)
ਪੰਜਾਬ 'ਚ ਹੜ੍ਹ ਆਏ ਨੂੰ ਜਿੱਥੇ ਇਕ ਹਫਤੇ ਦਾ ਸਮਾਂ ਹੋ ਗਿਆ ਹੈ, ਉਥੇ ਹੀ ਵੱਖ-ਵੱਖ ਸਿਆਸੀ ਆਗੂਆਂ ਵਲੋਂ ਇਸ ਆਫਤ ਦੀ ਮਾਰ ਹੇਠ ਆਏ ਵੱਖ-ਵੱਖ ਪਿੰਡਾਂ ਦਾ ਦੌਰਾ ਅਤੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।
ਪੰਜਾਬ 'ਚ ਆਏ ਹੜ੍ਹਾਂ 'ਤੇ ਭਖੀ ਸਿਆਸਤ, ਅਕਾਲੀ ਦਲ ਹਾਈਕੋਰਟ 'ਚ ਪਾਵੇਗਾ ਪਟੀਸ਼ਨ
ਪੰਜਾਬ 'ਚ ਆਏ ਹੜ੍ਹਾਂ ਨੂੰ ਲੈ ਕੇ ਹੁਣ ਸਿਆਸਤ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ੍ਹਾਂ ਲਈ ਬੀ. ਬੀ. ਐੱਮ. ਬੀ. ਅਤੇ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਨਾ ਬਿਜਲੀ, ਨਾ ਪਾਣੀ, ਨਾ ਸੌਣ ਲਈ ਥਾਂ, ਦੇਖੋ ਕਿੰਝ ਜ਼ਿੰਦਗੀ ਕੱਟ ਰਹੇ ਨੇ ਹੜ੍ਹ ਪੀੜਤ (ਤਸਵੀਰਾਂ)
ਜ਼ਿਲਾ ਰੂਪਨਗਰ ਦੇ ਨਾਲ ਲਗਦੇ ਇਲਾਕਿਆਂ 'ਚ ਆਏ ਹੜ੍ਹਾਂ ਨੇ ਸਭ ਤੋਂ ਵੱਧ ਨੁਕਸਾਨ ਪਿੰਡ ਫੂਲ ਖੁਰਦ, ਰਣਜੀਤ ਪੂਰਾ ਅਤੇ ਪਿੰਡ ਫੰਦੀ ਦੇ ਲੋਕਾਂ ਦਾ ਹੋਇਆ ਹੈ।
'ਰਵਿਦਾਸ ਭਾਈਚਾਰੇ' ਦੇ ਹੱਕ 'ਚ ਉਤਰੀ ਪ੍ਰਿਯੰਕਾ ਗਾਂਧੀ, ਕੀਤਾ ਟਵੀਟ (ਵੀਡੀਓ)
ਦਿੱਲੀ ਦੇ ਤੁਗਲਕਾਬਾਦ 'ਚ ਸ੍ਰੀ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਮਾਮਲੇ 'ਚ ਦਿੱਲੀ ਪੁਲਸ ਵਲੋਂ ਰਵਿਦਾਸ ਭਾਈਚਾਰੇ 'ਤੇ ਕੀਤੇ ਲਾਠੀਚਾਰਜ ਦਾ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਲੋਂ ਵਿਰੋਧ ਕੀਤਾ ਗਿਆ ਹੈ
ਜਿਸ ਪ੍ਰੇਮੀ ਕਰਕੇ ਛੱਡਿਆ ਸੀ ਪਤੀ ਤੇ ਬੱਚਾ, ਉਸ ਨੇ ਹੀ ਦਿੱਤੀ ਖੌਫਨਾਕ ਮੌਤ (ਵੀਡੀਓ)
ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ 'ਚ ਆਸ਼ਿਕ ਵਲੋਂ ਆਪਣੀ ਪ੍ਰੇਮਿਕਾ ਨੂੰ ਜਾਨ ਤੋਂ ਮਾਰਨ ਦਾ ਸਨਸਨੀ ਖੇਜ ਮਾਮਲਾ ਸਾਹਮਣੇ ਆਇਆ ਹੈ।
ਜਲੰਧਰ : ਕੈਪਟਨ ਦਾ ਹਵਾਈ ਸਰਵੇਖਣ, ਫੌਜ ਤੋਂ ਕੀਤੀ ਮਦਦ ਦੀ ਮੰਗ
ਪੰਜਾਬ ਵਿਚ ਪਏ ਭਾਰੀ ਮੀਂਹ ਨਾਲ ਆਏ ਹੜ੍ਹ ਕਰਕੇ ਪ੍ਰਭਾਵਿਤ ਹੋਏ ਇਲਾਕਿਆਂ ਨਵਾਂਸ਼ਹਿਰ, ਲੁਧਿਆਣਾ, ਫਿਲੌਰ, ਸ਼ਾਹਕੋਟ ਤੇ ਲੋਹੀਆਂ ਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਹਵਾਈ ਸਰਵੇਖਣ ਕੀਤਾ ਗਿਆ।
ਪੰਜਾਬ 'ਚ 'ਆਯੂਸ਼ਮਾਨ ਭਾਰਤ' ਦੇ ਸਦਕਾ ਮੋਗਾ ਦੇ ਸਬਜ਼ੀ ਵਿਕਰੇਤਾ ਨੂੰ ਮਿਲੀ ਨਵੀਂ ਜ਼ਿੰਦਗੀ
ਕੇਂਦਰ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ (ਆਯੂਸ਼ਮਾਨ ਭਾਰਤ) ਪੰਜਾਬ 'ਚ ਲਾਗੂ ਹੋਣ ਦੇ ਨਾਲ ਹੀ ਇਹ ਮੋਗਾ ਦੇ ਪਿੰਡ ਮਾਛੀਕੇ ਨਿਵਾਸੀ ਸਬਜ਼ੀ ਵਿਕਰੇਤਾ ਜਗਜੀਤ ਸਿੰਘ ਨੂੰ ਨਵੀਂ ਜ਼ਿੰਦਗੀ ਦੇ ਗਿਆ।
ਘੱਗਰ ਦਾ ਖਤਰਾ ਬਰਕਰਾਰ, ਅਧਿਕਾਰੀਆਂ ਨੂੰ ਚੌਕਸ ਰਹਿਣ ਦੀ ਹਦਾਇਤ
ਬੇਸ਼ੱਕ 2 ਦਿਨਾਂ ਬਾਅਦ ਘੱਗਰ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਚੱਲ ਰਿਹਾ ਹੈ ਪਰ ਅਜੇ ਵੀ ਖ਼ਤਰੇ ਨੂੰ ਸਮਝਦਿਆਂ ਪ੍ਰਸ਼ਾਸਨਿਕ ਅਧਿਕਾਰੀ ਪੂਰੀ ਤਰ੍ਹਾਂ ਚੌਕਸ ਹਨ।