Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

08/21/2019 5:32:12 PM

ਜਲੰਧਰ (ਵੈੱਬ ਡੈਸਕ) : ਜਲੰਧਰ ਦੇ ਕਈ ਇਲਾਕਿਆਂ 'ਚ ਪੈਦਾ ਹੋਏ ਹੜ੍ਹ ਦੇ ਹਾਲਾਤ ਤੋਂ ਬਾਅਦ ਪੀੜਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਲਈ ਪ੍ਰਸ਼ਾਸਨ ਜੁਟਿਆ ਹੋਇਆ ਹੈ। ਇਸੇ ਲੜੀ 'ਚ ਸ਼ਾਹਕੋਟ ਦੇ ਸਬ ਡਿਵੀਜ਼ਨ ਅਧੀਨ ਆਉਂਦੇ 18 ਦੇ ਕਰੀਬ ਪਿੰਡਾਂ 'ਚ ਫੌਜ ਦੇ 6 ਹੈਲੀਕਾਪਟਰਾਂ ਵੱਲੋਂ ਹੜ੍ਹਾਂ 'ਚ ਫਸੇ ਲੋਕਾਂ ਲਈ 36 ਹਜ਼ਾਰ ਪਰਾਂਠੇ, ਪਾਣੀ ਅਤੇ ਸੁੱਕੀ ਸਮੱਗਰੀ ਦੇ 18 ਹਜ਼ਾਰ ਪੈਕੇਟ ਭੇਜੇ ਗਏ ਹਨ। ਦੂਜੇ ਪਾਸੇ ਚੰਡੀਗੜ੍ਹ 'ਚ ਬੁੱਧਵਾਰ ਨੂੰ ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਵਲੋਂ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ 'ਚ ਪਾਣੀ ਦੇ ਪੱਧਰ ਬਾਰੇ ਜਾਣਕਾਰੀ ਦਿੱਤੀ ਗਈ। ਬੀ. ਬੀ. ਐੱਮ. ਬੀ. ਦੇ ਚੇਅਰਮੈਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਭਾਖੜਾ ਡੈਮ 'ਚੋਂ ਅਜੇ ਹੋਰ ਪਾਣੀ ਛੱਡਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਹੜ੍ਹ ਦਾ ਕਹਿਰ, ਹੈਲੀਕਾਪਟਰ ਰਾਹੀਂ ਹੜ੍ਹ ਪੀੜਤਾਂ ਤੱਕ ਪਹੁੰਚਾਏ ਗਏ ਹਜ਼ਾਰਾਂ ਪਰੌਂਠੇ (ਵੀਡੀਓ)      
ਜਲੰਧਰ ਦੇ ਕਈ ਇਲਾਕਿਆਂ 'ਚ ਪੈਦਾ ਹੋਏ ਹੜ੍ਹ ਦੇ ਹਾਲਾਤ ਤੋਂ ਬਾਅਦ ਪੀੜਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਲਈ ਪ੍ਰਸ਼ਾਸਨ ਜੁਟਿਆ ਹੋਇਆ ਹੈ।

'ਭਾਖੜਾ ਬਿਆਸ ਮੈਨਜਮੈਂਟ ਬੋਰਡ' ਦਾ ਵੱਡਾ ਐਲਾਨ, ਹੋਰ ਛੱਡਿਆ ਜਾਵੇਗਾ ਪਾਣੀ      
 ਚੰਡੀਗੜ੍ਹ 'ਚ ਬੁੱਧਵਾਰ ਨੂੰ ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਵਲੋਂ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ 'ਚ ਪਾਣੀ ਦੇ ਪੱਧਰ ਬਾਰੇ ਜਾਣਕਾਰੀ ਦਿੱਤੀ ਗਈ। 

ਸ਼ਰਮਨਾਕ! ਨਾਬਾਲਗ ਧੀ 'ਤੇ ਬੇਈਮਾਨ ਹੋਇਆ ਪਿਓ, ਕੀਤਾ ਕਾਰਾ (ਵੀਡੀਓ)
ਮੋਹਾਲੀ 'ਚ ਰਹਿਣ ਵਾਲੇ ਇਕ ਕਲਯੁਗੀ ਪਿਓ ਨੇ ਸ਼ਰਮ ਦੀਆਂ ਸਾਰੀਆਂ ਹੱਦਾਂ ਟੱਪਦੇ ਹੋਏ ਆਪਣੀ ਹੀ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। 

550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿੱਤ ਮੰਤਰੀ ਦੀ ਸ਼ਾਨਦਾਰ ਅਪੀਲ (ਵੀਡੀਓ)      
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਵਾਸੀਆਂ ਨੂੰ ਵਾਤਾਵਰਣ ਸੰਭਾਲ ਲਈ ਦਿਲ ਟੁੰਬਵੀਂ ਅਪੀਲ ਕੀਤੀ ਹੈ। 

ਪੈਰਾਂ ਹੇਠ ਪਾਣੀ ਤੇ ਸਿਰ 'ਤੇ ਧੁੱਪ, 35°C ਪਾਰੇ 'ਚ ਝੁਲਸ ਰਹੇ ਨੇ 'ਨੰਨ੍ਹੇ ਪੈਰ' (ਵੀਡੀਓ)      
ਪੰਜਾਬ 'ਚ ਪਏ ਸੋਕੇ ਤੋਂ ਬਾਅਦ ਆਏ ਮਾਨਸੂਨ ਨੇ ਜਿੱਥੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਘਰਾਂ ਦੀਆਂ ਛੱਤਾਂ 'ਤੇ ਚੜ੍ਹਨ ਨੂੰ ਮਜ਼ਬੂਰ ਕਰ ਦਿੱਤਾ ਹੈ, ਉਥੇ ਹੀ 35 ਡਿਗਰੀ ਪਾਰੇ 'ਚ ਮਾਸੂਮ ਬੱਚੇ ਲੂਸਦੀ ਗਰਮੀਂ 'ਚ ਆਪਣੇ ਪੈਰ ਸਾੜ ਰਹੇ ਹਨ। 

ਹੜ੍ਹ ਦਾ ਕਹਿਰ ਜਾਰੀ, ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ      
 ਪੰਜਾਬ 'ਚ ਹੜ੍ਹ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਾੜ ਪੈ ਗਿਆ। 

ਜੂਨੀਅਰ ਬਾਦਲ ਨੇ ਸੀਨੀਅਰ ਬਾਦਲ ਨਾਲ ਮਨਾਇਆ 'World Senior Citizens Day'      
 ਵਰਲਡ ਸੀਨੀਅਰ ਸਿਟੀਜ਼ਨਸ ਡੇਅ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ, ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਵਿਸ਼ਵ ਬਜ਼ੁਰਗ ਨਾਗਰਿਕ ਦਿਵਸ ਮਨਾਇਆ। 

ਅੰਮ੍ਰਿਤਸਰ : ਖਾਲਸਾ ਕਾਲਜ ਦੇ ਬਾਹਰ ਹਾਦਸੇ 'ਚ ਮੁੰਡੇ-ਕੁੜੀ ਦੇ ਕੱਟੇ ਸਿਰ (ਵੀਡੀਓ)      
ਅੰਮ੍ਰਿਤਸਰ 'ਚ ਹਾਦਸੇ 'ਚ ਮੁੰਡੇ-ਕੁੜੀਆਂ ਦੇ ਸਿਰ ਧੜ ਤੋਂ ਵੱਖ ਹੋ 20 ਫੁੱਟ ਦੂਰ ਜਾ ਡਿੱਗੇ, ਜਿਸ ਨੇ ਵੀ ਇਨ੍ਹਾਂ ਲਾਸ਼ਾਂ ਨੂੰ ਦੇਖਿਆ ਉਨ੍ਹਾਂ ਦੀ ਚੀਕਾਂ ਨਿਕਲ ਗਈਆਂ। 

ਗਿੱਦੜਪਿੰਡੀ ਨੂੰ ਡੁੱਬਦਾ ਦੇਖ ਖੁਦ ਪਹੁੰਚੇ ਸੰਤ ਸੀਚੇਵਾਲ, ਕੀਤੀ ਇੰਝ ਮਦਦ (ਵੀਡੀਓ)      
ਸ਼ਾਹਕੋਟ ਦਾ ਪਿੰਡ ਗਿੱਦੜਪਿੰਡੀ ਪੂਰੀ ਤਰ੍ਹਾਂ ਨਾਲ ਹੜ੍ਹ ਦੇ ਪਾਣੀ 'ਚ ਡੁੱਬ ਚੁੱਕਾ ਹੈ। ਹੜ੍ਹਾਂ ਦੀ ਮਾਰ ਹੇਠ ਜਿੱਥੇ ਇਸ ਪਿੰਡ ਦੇ ਘਰ ਪਾਣੀ 'ਚ ਡੁੱਬ ਚੁੱਕੇ ਹਨ, ਉਥੇ ਹੀ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। 

ਡੁੱਬੇ ਹੋਏ ਘਰ 'ਚ ਖੜ੍ਹੇ ਕਬੱਡੀ ਖਿਡਾਰੀ ਨੇ ਸਰਕਾਰ ਨੂੰ ਪਾਈਆਂ ਲਾਹਣਤਾਂ (ਵੀਡੀਓ)
ਪੰਜਾਬ 'ਚ ਬੀਤੀ ਦਿਨੀਂ ਪਏ ਭਾਰੀ ਮੀਂਹ ਨੇ ਜਿੱਥੇ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ। ਉੱਥੇ ਹੀ  ਸ਼ਾਹਕੋਟ ਦੇ ਗਿੱਦੜਪਿੰਡੀ 'ਚ ਵੀ ਹੜ੍ਹ ਦਾ ਪੂਰਾ ਕਹਿਰ ਹੈ।  

 


Anuradha

Content Editor

Related News