Punjab Wrap Up : ਪੜ੍ਹੋ 23 ਜੁਲਾਈ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

07/23/2019 5:31:18 PM

ਜਲੰਧਰ (ਵੈੱਬ ਡੈਸਕ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ਗੀ ਤੋਂ ਬਾਅਦ ਕੈਬਨਿਟ 'ਚੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਮੁੜ ਸਰਗਰਮ ਹੋ ਗਏ ਹਨ। ਲੰਬੇ ਸਮੇਂ ਬਾਅਦ ਨਵਜੋਤ ਸਿੱਧੂ ਪਾਰਟੀ ਵਰਕਰਾਂ ਅਤੇ ਆਪਣੇ ਹਿਮਾਇਤੀਆਂ ਨਾਲ ਰੂਬਰੂ ਹੋਏ। ਦੂਜੇ ਪਾਸੇ ਕੇ. ਐੱਮ. ਵੀ. ਸੰਸਕ੍ਰਿਤੀ ਸਕੂਲ ਦੇ ਬਾਹਰ ਅੱਜ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਥੋਂ ਦੀ ਸਕੂਲ ਬੱਸ ਨੇ ਐੱਲ. ਕੇ. ਜੀ. 'ਚ ਪੜ੍ਹਦੇ ਮਾਸੂਮ ਨੂੰ ਆਪਣੀ ਲਪੇਟ 'ਚ ਲੈ ਲਿਆ। ਮਾਸੂਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਕੈਬਨਿਟ ਛੱਡਣ ਤੋਂ ਬਾਅਦ ਮੁੜ ਸਰਗਰਮ ਹੋਏ ਸਿੱਧੂ, 1-2 ਦਿਨਾਂ 'ਚ ਕਰਨਗੇ ਵੱਡਾ ਖੁਲਾਸਾ      
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ਗੀ ਤੋਂ ਬਾਅਦ ਕੈਬਨਿਟ 'ਚੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਮੁੜ ਸਰਗਰਮ ਹੋ ਗਏ ਹਨ। 

KMV ਸੰਸਕ੍ਰਿਤੀ ਸਕੂਲ ਦੇ ਬਾਹਰ ਹਾਦਸੇ 'ਚ LKG ਦੇ ਬੱਚੇ ਦੀ ਮੌਤ (ਤਸਵੀਰਾਂ)      
 ਕੇ. ਐੱਮ. ਵੀ. ਸੰਸਕ੍ਰਿਤੀ ਸਕੂਲ ਦੇ ਬਾਹਰ ਅੱਜ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਥੋਂ ਦੀ ਸਕੂਲ ਬੱਸ ਨੇ ਐੱਲ. ਕੇ. ਜੀ. 'ਚ ਪੜ੍ਹਦੇ ਮਾਸੂਮ ਨੂੰ ਆਪਣੀ ਲਪੇਟ 'ਚ ਲੈ ਲਿਆ। 

ਰਾਜਪੁਰਾ 'ਚ ਦੋ ਸਕੇ ਭਰਾ ਅਗਵਾ, ਫੈਲੀ ਸਨਸਨੀ      
ਇੱਥੇ ਦੇ ਪਿੰਡ ਖੇੜੀ ਗੰਡਿਆ 'ਚ ਉਸ ਸਮੇਂ ਸਨਸਨੀ ਫੇਲ ਗਈ ਜਦੋਂ ਦੋ ਸਕੇ ਭਰਾ ਭੇਦਭਰੀ ਹਾਲਤ 'ਚ ਗੁੰਮ ਹੋ ਗਏ। 

ਸੰਗਰੂਰ 'ਚ ਹੜ੍ਹ ਦਾ ਜਾਇਜ਼ਾ ਲੈਣ ਪੁੱਜੇ ਅਧਿਕਾਰੀਆਂ ਦੇ ਸ਼ਾਹੀ ਠਾਠ (ਵੀਡੀਓ)      
ਸੰਗਰੂਰ 'ਚ ਘੱਗਰ ਦਰਿਆ ਦਾ ਬੰਨ੍ਹ ਟੁੱਟਣ ਤੋਂ ਬਾਅਦ ਘਰਾਂ ਵਿਚ ਪਾਣੀ ਭਰ ਜਾਣ ਕਾਰਨ ਜਿੱਥੇ ਲੋਕ 2 ਵਕਤ ਦੀ ਰੋਟੀ ਤੋਂ ਵੀ ਅਵਾਜਾਰ ਹੋ ਚੁੱਕੇ ਹਨ, ਉਥੇ ਹੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਰੈਵੀਨਿਊ ਡਿਪਾਰਟਮੈਂਟ ਦੇ ਵਿੱਤ ਕਮਿਸ਼ਨਰ ਕਰਮਵੀਰ ਸਿੱਧੂ ਦਰਿਆ ਦੇ ਕੰਢੇ ਬੈਠ ਕੇ ਜੂਸ ਤੇ ਕਾਜੂ, ਬਾਦਾਮ ਦੇ ਮਜ਼ੇ ਲੈਂਦੇ ਦਿਖਾਈ ਦਿੱਤੇ।

ਪੰਜਾਬ ਕੈਬਨਿਟ ਤੋਂ ਲਾਂਭੇ ਹੋਏ ਸਿੱਧੂ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ      
ਪੰਜਾਬ ਕੈਬਨਿਟ ਤੋਂ ਬਾਹਰ ਹੋਏ ਨਵਜੋਤ ਸਿੱਧੂ ਨੂੰ ਹਾਈਕਮਾਨ ਪਾਰਟੀ ਦੀ ਕੇਂਦਰੀ ਕਾਰਜਕਾਰਨੀ 'ਚ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ 'ਚ ਹੈ। 

ਦੋ ਜਵਾਨ ਨਸ਼ੇੜੀ ਪੁੱਤਾਂ ਦੀ ਬੇਵੱਸ ਮਾਂ ਦੀ ਕਹਾਣੀ, ਕਢਵਾ ਦੇਵੇਗੀ ਹੰਝੂ
ਇਕ ਪਾਸੇ ਪੰਜਾਬ ਸਰਕਾਰ ਸੂਬੇ 'ਚੋਂ ਨਸ਼ੇ ਦੇ ਖਾਤਮੇ ਦੇ ਲੱਖ ਦਾਅਵੇ ਕਰ ਰਹੀ ਹੈ। ਦੂਜੇ ਪਾਸੇ ਸੂਬੇ 'ਚ ਨਸ਼ੇ ਦਾ ਦਰਿਆ ਅੱਜ ਵੀ ਬਾਦਸਤੂਰ ਵੱਗ ਰਿਹਾ ਹੈ। 

Math 'ਚ ਮਾਸਟਰ ਹਨ ਇਸ ਸਰਕਾਰੀ ਸਕੂਲ ਦੇ ਬੱਚੇ, ਦਿਮਾਗ Calculator ਤੋਂ ਵੀ ਤੇਜ਼ (ਵੀਡੀਓ)      
ਵਿਦਿਆਰਥੀ ਦੇ ਜੀਵਨ 'ਚ ਸਿੱਖਿਆ ਦਾ ਅਹਿਮ ਯੋਗਦਾਨ ਹੈ, ਜਿਸ ਸਦਕਾ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦਾ ਹੈ। 

ਵੈਸ਼ਨੋ ਦੇਵੀ' ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲਵੇ ਦਾ ਵੱਡਾ ਤੋਹਫਾ      
ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਭਾਰਤੀ ਰੇਲਵੇ ਵੱਡਾ ਤੋਹਫਾ ਦੇਣ ਜਾ ਰਿਹਾ ਹੈ। ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਇਕ 'ਵੰਦੇ ਮਾਤਰਮ' ਨਾਂ ਦੀ ਟਰੇਨ ਚਲਾਈ ਹੈ, ਜੋ ਸਿਰਫ 8 ਘੰਟਿਆਂ 'ਚ ਤੁਹਾਨੂੰ ਦਿੱਲੀ ਤੋਂ ਕਟੜਾ ਪਹੁੰਚਾ ਦੇਵੇਗੀ। 

 ਪੰਜਾਬ 'ਚ ਮੀਂਹ ਤੇ ਹੜ੍ਹਾਂ ਦਾ ਕਹਿਰ, ਤਬਾਹ ਹੋਈ 90 ਏਕੜ ਫਸਲ      
ਪੰਜਾਬ 'ਚ ਮੀਂਹ ਅਤੇ ਹੜ੍ਹਾਂ ਦੇ ਕਹਿਰ ਕਾਰਨ 90 ਏਕੜ ਦੀ ਫਸਲ ਤਬਾਹ ਹੋ ਚੁੱਕੀ ਹੈ। ਮਾਲਵਾ ਦੇ ਇਲਾਕਿਆਂ 'ਚ ਪਾਣੀ ਨੇ ਰੱਜ ਕੇ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਫਸਲਾਂ ਨੂੰ ਵੱਡਾ ਨੁਕਸਾਨ ਪੁੱਜਿਆ ਹੈ।

10ਵੀਂ ਦਾ ਰਿਜ਼ਲਟ 76.49 ਫੀਸਦੀ ਸੀ, PSEB ਨੇ ਵਾਹਵਾਹੀ ਲਈ 85.56 ਫੀਸਦੀ ਕਰ ਦਿੱਤਾ      
ਪੰਜਾਬ ਐੱਡ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਐੱਚ.ਸੀ. ਅਰੋੜਾ ਨੇ 10ਵੀਂ ਕਲਾਸ ਦੇ ਰਿਜ਼ਲਟ ਨੂੰ ਮਾਡਰੇਸ਼ਨ ਕਰਨ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਕਟਿਹਰੇ 'ਚ ਖੜ੍ਹਾ ਕਰ ਦਿੱਤਾ ਹੈ। 

 


 


Anuradha

Content Editor

Related News